ਪਟਿਆਲਾ

ਰਜਿਸਟਰਾਰ ਅਤੇ ਡੀਨ ਨੇ ਗੈਸਟ ਹਾਊਸ ਆਨਲਾਈਨ ਕੀਤੇ ਜਾਣ ਦਾ ਕੀਤਾ ਉਦਘਾਟਨ

ਪਟਿਆਲਾ 9 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਮੁਲਾਜ਼ਮਾਂ ਨੂੰ ਗੈਸਟ ਹਾਊਸ ਦਾ ਲਾਭ ਪਹੁੰਚਾਉਣ ਲਈ ਬਾਹਰਲੇ ਗੈਸ ਹਾਊਸ ਦੀ ਆਨਲਾਈਨ ਬੁਕਿੰਗ ਕੀਤੇ ਜਾਣ ਦਾ ਉਦਘਾਟਨ ਕੀਤਾ।

ਇਸ ਮੇਕੇ ਰਜਿਸਟਰਾਰ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਘਰ ਬੈਠੇ ਹੀ ਬੁਕਿੰਗ ਸੁਵਿਧਾ ਦਾ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਬਾਹਰਲੇ ਗੈਸਟ ਹਾਊਸ ਸ਼ਿਮਲਾ, ਦੇਹਰਾਦੂਨ ਅਤੇ ਅੰਧਰੇਟਾ ਵਿਖੇ ਕਮਰਿਆਂ ਦੀ ਬੁਕਿੰਗ ਆਨਲਾਈਨ ਕੀਤੀ ਗਈ ਹੈ। ਡਾ. ਪ੍ਰਭਲੀਨ ਸਿੰਘ, ਇੰਚਾਰਜ ਗੈਸਟ ਹਾਊਸ ਅਤੇ ਡਾ. ਰਣ ਸਿੰਘ ਦੀ ਰਹਿਨੁਮਾਈ ਦੇ ਯਤਨਾਂ ਸਦਕਾ ਇਹ ਆਨਲਾਈਨ ਸੁਵਿਧਾ ਦਾ ਲਾਭ ਮੁਲਾਜ਼ਮਾਂ ਤੱਕ ਪੁੱਜੇਗਾ। ਉਨ੍ਹਾਂ ਦੱਸਿਆ ਕਿ ਪੇਮੈਂਟ ਗੇਟਵੇਅ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਮੁਲਾਜ਼ਮ ਘਰ ਬੈਠੇ ਹੀ ਪੈਸੇ ਜਮਾਂ ਕਰਵਾ ਸਕਣਗੇ। ਇਸ ਪੋਰਟ ‘ਤੇ 15 ਦਿਨ ਦੀ ਬੁਕਿੰਗ ਦੀ ਵਿਵਸਥਾ ਮੌਜੂਦ ਹੈ। ਇੰਮਪਲਾਈਜ਼ 15 ਦਿਨ ਤੱਕ ਬੁਕਿੰਗ ਕਰਵਾ ਸਕਣਗੇ ਅਤੇ ਉਨ੍ਹਾਂ ਨੂੰ ਪਾਸ ਵੀ ਆਨਲਾਈਨ ਹੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਡਾ ਪ੍ਰਭਲੀਨ ਸਿੰਘ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਨਾਲ 375 ਦੇ ਕਰੀਬ ਕਾਲਜਾਂ ਦੇ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਇਸ ਮੌਕੇ ਡਾ. ਬਲਜੀਤ ਸਿੰਘ ਸਿੱਧੂ, ਕੰਟਰੋਲਰ ਪ੍ਰੀਖਿਆਵਾਂ, ਡਾ. ਕੰਵਲਜੀਤ ਸਿੰਘ, ਡਾ. ਜਸਵਿੰਦਰ ਸਿੰਘ ਵੀ ਮੌਜੂਦ ਸਨ। ਸ੍ਰੀ ਨਿਸ਼ੂ ਸ਼ਰਮਾ ਵੱਲੋਂ ਇਹ ਸਾਫਟਵੇਅਰ ਤਿਆਰ ਕੀਤਾ ਗਿਆ ਹੈ।

Leave a Reply

Your email address will not be published. Required fields are marked *