ਮੂੰਹ ਢੱਕ ਕੇ ਵਾਹਨ ਚਲਾਉਣਾ ਕਾਨੂੰਨਨ ਅਪਰਾਧ : ਕੈਪਟਨ ਅਮਲੋਹ
ਅਮਲੋਹ 8 ਅਗਸਤ (ਮਧੂਸਾਰ ਬਿਊਰੋ) ਮੁੰਹ ਢੱਕ ਕੇ ਵਾਹਨ ਚਲਾਉਣਾ ਇਕ ਰਿਵਾਜ਼ ਅਤੇ ਫੈਸ਼ਨ ਜਿਹਾ ਬਣ ਚੁੱਕਾ ਹੈ। ਅੋਰਤਾਂ ਮੂੰਹ ਢੱਕ ਕੇ ਵਾਹਨ ਚਲਾਉਣ ਵਿਚ ਸਾਰੇ ਹੱਦ ਬੰਨੇ ਹੀ ਟੱਪ ਗਈਆਂ ਹਨ।
ਤੂਲਨਾਤਮਿਕ ਦ੍ਰਿਸਟੀ ਨਾਲ ਵੇਖੀਏ ਤਾਂ ਸੋ ਅੋਰਤਾਂ ਪਿੱਛੇ ਸਿਰਫ 20 ਮਰਦ ਹੀ ਇਸ ਆਪ ਸਹੇੜੀ ਅਤੇ ਅਸਮਾਜਿਕ ਆਦਤ ਦਾ ਸ਼ਿਕਾਰ ਹਨ। ਅੋਰਤਾਂ ਦਾ ਮੁੰਹ ਢੱਕਣ ਦਾ ਤਰੀਕਾ ਵੀ ਮਰਦਾਂ ਨਾਲੋਂ ਨਵੇਕਲਾ ਅਤੇ ਵੱਖਰਾ ਹੈ। ਅੋਰਤਾਂ ਤਾਂ ਅੱਖਾਂ ਨੂੰ ਛੱਡ ਕੇ ਪੂਰਾ ਮੂੰਹ ਸਿਰ ਹੀ ਇਸ ਢੰਗ ਨਾਲ ਢਕਦੀਆਂ ਹਨ ਕਿ ਉਹਨਾਂ ਦੇ ਘਰ ਵਾਲੇ ਵੀ ਉਹਨਾਂ ਦੀ ਪਛਾਣ ਨਹੀਂ ਕਰ ਸਕਦੇ। ਛੱਖੜ, ਹਨੇਰੀ, ਧੂੰਆਂ, ਬਿਮਾਰੀਆਂ ਦਾ ਫੈਲਨਾ, ਜਹਰੀਲੀਆਂ ਗੈਸਾਂ ਦਾ ਰਿਸਾਓ ਅਤੇ ਬਦਬੂ ਫੈਲਣ ਤੇ ਕਪੜੇ ਜਾਂ ਮਾਸਕ ਨਾਲ ਮੂੰਹ ਢਕਣਾ ਮਾੜੀ ਗੱਲ ਨਹੀਂ ਪ੍ਰੰਤੁ ਇਸ ਨੂੰੰ ਸ਼ੋਕੀਆ ਪੇਸ਼ਾ ਬਣਾ ਲੈਣਾ ਸਮਝ ਤੋਂ ਬਾਹਰ ਦੀ ਗੱਲ ਹੈ। ਪਹਿਲਾਂ ਕੁੱਝ ਧਰਮਾਂ ਵਿਚ ਪਰਦੇ ਅਤੇ ਘੂੰਡ ਨਾਲ ਮੂੰਹ ਢੱਕਣਾ ਧਾਰਮਿਕ ਰੀਤੀ ਰਿਵਾਜ ਸਨ। ਪਰੰਤੂ ਹੁਣ ਤਾਂ ਕੋਈ ਵੀ ਧਰਮ ਇਸ ਤੋਂ ਅਛੂਤਾ ਨਹੀਂ ਰਿਹਾ। ਇਹ ਵਿਚਾਰ ਮੈਂਬਰ ਜਿਲ੍ਹਾ ਸੈਨਿਕ ਬੋਰਡ ਅਤੇ ਰਾਜਨੀਤਕ ਮਾਮਲਿਆਂ ਦੇ ਵਿਸ਼ਲੇਸ਼ਕ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਇਸ ਪ੍ਰਚਲਿਤ ਰਿਵਾਜ ਅਤੇ ਫੈਸ਼ਨ ਕਾਰਣ ਅੋਰਤਾਂ ਅਤੇ ਮਰਦਾਂ ਦੀ ਪਛਾਣ ਬਹੁਤ ਕਠਿਨ ਹੋ ਗਈ ਹੈ। ਮੂੰਹ ਢੱਕ ਕੇ ਵਾਹਣ ਚਲਾਉਣ ਕਾਰਨ ਚੋਰੀਆਂ, ਲੁਟਾਂ ਖੋਹਾਂ, ਜਾਣਲੇਵਾਂ ਵਾਰਦਾਤਾਂ, ਬਲਾਤਕਾਰ, ਜਬਰਜਨਾਹ, ਜਬਰੀ ਚੁੱਕਣਾ, ਜਮੀਨਾਂ ਅਤੇ ਮਕਾਨਾਂ ਤੇ ਧੱਕੇ ਨਾਲ ਕਬਜਾ ਕਰਨਾ, ਫਿਰੌਤੀ ਮੰਗਣਾ, ਅੋਨਰ ਕਿਲਿੰਗ, ਅਤੇ ਗੈਂਗਵਾਰ ਜਿਹਿਆਂ ਘਟਨਾਵਾਂ ਨੂੰ ਅਪਰਾਧੀ ਅੰਜਾਮ ਦੇਕੇ ਸ਼ਰੇਆਮ ਬੱਚ ਨਿਕਲ ਵਿਚ ਅਕਸਰ ਸਫਲ ਹੋ ਜਾਂਦੇ ਹਨ। ਬਾਜਵਾ ਨੇ ਕਿਹਾ ਮੂੰਹ ਢੱਕ ਕੇ ਵਾਹਨ ਚਲਾਉਣ ਵਿੱਰੂਧ ਕਈ ਰਾਜਾਂ ਅਤੇ ਪੰਜਾਬ ਦੇ ਕੁਝ ਜਿਲੀਆਂ ਵਿੱਚ ਵਿਸ਼ੇਸ਼ ਕਰਕੇ ਫਤਿਹਗੜ੍ਹ ਸਾਹਿਬ ਵਿੱਚ ਇਸ ਰਿਵਾਜ਼ ਨੂੰ ਠੱਲ ਪਾÀੁਣ ਲਈ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਬਾਜਵਾ ਨੇ ਕਿਹਾ ਪੁਲਿਸ ਇਸ ਕੁਰੀਤੀ ਦੀ ਰੋਕਥਾਮ ਲਈ ਅਹਿੰ ਯੋਗਦਾਨ ਪਾ ਸਕਦੀ ਹੈ। ਕਾਨੁੰਨ ਦੀ ਉਲੰਘਣਾਂ ਕਰਨ ਵਾਲਿਆ ਦੇ ਚਲਾਣ ਕੱਟੇ ਜਾਣ ਅਤੇ ਉਹਨਾਂ ਨਾਲ ਸੱਖਤੀ ਨਾਲ ਨਿਪਟਿਆ ਜਾਵੇ। ਪ੍ਰਸ਼ਾਸਨ ਦੇ ਨਾਲ ਨਾਲ ਹੋਰ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆ ਪ੍ਰਚਾਰ ਮਾਧਿਅਮ ਦੁਆਰਾ ਇਸ ਦੀ ਰੋਕਥਾਮ ਵਿਚ ਨਿੱਘਰ ਯੋਗਦਾਨ ਪਾ ਸਕਦੀਆਂ ਹਨ। ਸਮੇਂ ਦੀ ਲੋੜ ਹੈ ਕਿ ਇਸ ਰੋਗ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾਵੇ।

