ਤੀਆਂ: ਸਾਵਣ ਦਾ ਮਹੀਨਾ, ਵੇ ਤੂੰ ਆਇਓਂ ਗੱਡੀ ਜੋੜ ਕੇ
ਸਰਦੂਲ ਸਿੰਘ npoktK
ਤੀਆਂ ਦੇ ਤਿਉਹਾਰ ਨੂੰ ਭਾਰਤ, ਨੇਪਾਲ ਵਿੱਚ ਤਾਂ ਮਨਾਇਆ ਹੀ ਜਾਂਦਾ ਹੈ ਜਿਥੇ-ਜਿਥੇ ਪੰਜਾਬੀ ਭਾਈਚਾਰਾ ਵਿਦੇਸ਼ਾਂ ਯਾਨੀ ਕਿ ਇੰਗਲੈਂਡ, ਅਮਰੀਕਾ, ਕਨੇਡਾ, ਨਿਊਜੀਲੈਂਡ, ਅਰਬ ਦੇਸ਼ ਆਦਿ ਵਿੱਚ ਮਨਾਉਣ ਆਰੰਭ ਹੋ ਗਿਆ ਹੈ।ਤੀਆਂ ਦਾ ਪਿਛੋਕੜ ਸ਼ਿਵਜ਼ੀ-ਪਾਰਬਤੀ ਨਾਲ ਮੰਨਿਆ ਜਾ ਰਿਹਾ ਹੈ, ਉਥੇ ਹੀ ਇਸ ਨੂੰ ਮੌਨਸੂਨ ਤਿਉਹਾਰ ਵਜੋਂ ਵੀ ਲਿਆ ਜਾਂਦਾ ਹੈ।
ਅਸਲ ਵਿੱਚ ਸਾਵਣ ਮਹੀਨਾ ਚੜ੍ਹਦੇ ਸਾਰ ਹੀ ਸੱਜ ਵਿਆਹੀਆਂ ਮੁਟਿਆਰਾਂ ਆਪਣੇ ਪੇਕੇ ਘਰ ਫੇਰੀ ਪਾਉਂਦੀਆਂ ਹਨ ਅਤੇ ਸਾਵਣ ਦੇ ਮਹੀਨੇ ਪੇਕੇ ਘਰ ਰਹਿ ਕੇ ਖੂਬ ਅਨੰਦ ਮਾਣਦੀਆਂ ਹਨ।ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਪਹਿਲਾਂ ਲੋਕਾਂ ਦੇ ਕੋਠੇ ਅਤੇ ਕੰਧਾਂ ਕੱਚੇ ਹੁੰਦੇ ਸਨ ਜਿਨ੍ਹਾਂ ਨੂੰ ਗਾਰੇ ਨਾਲ ਲਿਪਿਆ-ਪੋਚਿਆ ਜਾਂਦਾ ਸੀ।ਨਵੀਂਆਂ ਨਵੇਲੀਆਂ ਨੂੰ ਸਹੁਰੇ ਘਰ ਅਜਿਹੇ ਬਾਹਰੀ ਕੰਮ ਤੋਂ ਵਰਜਿਆਂ ਜਾਂਦਾ ਸੀ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ” ਹਾਲੇ ਵਿਆਹੀ ਨੂੰ ਬਹੁਤਾ ਚਿਰ ਵੀ ਨਹੀਂ ਹੋਇਆ ਤੇ ਕੰਧਾਂ-ਕੌਲੇ ਲਿੱਪਣ ਲਾ sh. ” ਨਵੀਂ ਵਿਆਹੀਆਂ ਆਪਣੇ ਪੇਕੇ ਘਰ ਜਿਹੜਾ ਮਰਜੀ ਕੰਮ ਕਰਨ ਉਨ੍ਹਾਂ ਨੂੰ ਕੋਈ ਰੋਕ-ਟੋਕ ਨਹੀਂ ਹੁੰਦੀ, ਉਹ ਆਪਣੇ ਟੱਬਰ ਨਾਲ ਇਸ ਕੰਮ ਵਿੱਚ ਵੀ ਹੱਥ ਵਟਾਉਂਦੀਆਂ ਸਨ।
ਪੰਜਾਬ ਦੇ ਜੰਗਲ ਦਾ ਇਲਾਕਾ ਕਹੇ ਜਾਣ ਵਾਲੇ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਕਸਬੇ ਭੀਖੀ ਦੇ ਨੇੜਲੇ ਪਿੰਡ ਸਮਾਓਂ ਵਿੱਚ ਪਿਛਲੇ 15 ਸਾਲਾਂ ਤੋਂ ” ਮੇਲਾ ਰਿਵਾਇਤੀ ਤੀਆਂ ੌ ਸਿਰੀ ਚੰਦ ਜੀ ਸਭਿਆਚਾਰ ਤੇ ਸਮਾਜ ਭਲਾਈ ਟਰੱਸਟ ਵੱਲੋਂ ਪਿੰਡ ਦੀ ਸੱਥ ਵਿੱਚ 15 ਦਿਨ ਲਗਾਤਾਰ ਮਨਾਇਆ ਜਾਂਦਾ ਹੈ। ਗਿੱਧਾ ਕੋਚ ਪਾਲ ਸਿੰਘ ਸਮਾਓਂ ਅਨੁਸਾਰ ਇਥੇ ਪਿੰਡ ਦੀਆਂ ਸਾਰੀਆਂ ਧੀਆਂ ਤੋਂ ਇਲਾਵਾ ਇਲਾਕੇ ਦੀਆਂ ਤ੍ਰੀਮਤਾਂ ਵਿਸੇਸ਼ ਤੌਰ ਤੇ ਪੁੱਜਦੀਆਂ ਹਨ ਅਤੇ ਆਪਣੇ ਚਾਅ ਨੱਚ-ਟੱਪ, ਪੀਘਾਂ ਝੂਟ, ਰਿਵਾਇਤੀ ਲੋਕ ਗੀਤ ਤੋਂ ਇਲਾਵਾ ਖੀਰ ਪੂੜਿਆਂ ਦਾ ਅਨੰਦ ਮਾਣਦੀਆਂ ਹਨ।ਹੋਰਨਾ ਬੋਲੀਆਂ ਤੋਂ ਇਲਾਵਾ ਇੱਕਠੀਆਂ ਹੋਈਆਂ ਮੁਟਿਆਰਾਂ ਵੱਲੋਂ ਹੇਠ ਲਿਖੀਆਂ ਬੋਲੀਆਂ ਨੂੰ ਵਾਰ-ਵਾਰ ਗਾ ਕੇ ਆਪਣੇ ਮਨੋਭਾਵ ਪ੍ਰਗਟ ਕੀਤੇ:-
– ਸਾਵਣ ਦਾ ਮਹੀਨਾ, ਵੇ ਤੂੰ ਆਇਓਂ ਗੱਡੀ ਜੋੜ ਕੇ।
ਮੈ ਨਹੀਂ ਸਹੁਰੇ ਜਾਣਾ, ਲੈ ਜਾ ਖਾਲੀ ਗੱਡੀ ਮੋੜ ਕੇ।
– ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਤੇ ਲੈਣ ਨਹੀਂ ਆਏ।
ਸੱਸੇ ਬਖਿਆੜ ਮੂੰਹੀਏ, ਤੈਥੋਂ ਡਰਦੇ ਲੈਣ ਨਹੀਂ ਆਏ।
ਇਸ ਵਾਰ ਮੇਲੇ ਦੀ ਮੁੱਖ ਮਹਿਮਾਨ ਡਾ:ਪ੍ਰਭਸ਼ਰਨ ਕੌਰ ਸਿੱਧੂ , ਰਾਸ਼ਟਰਪਤੀ ਅਵਾਰਡੀ ਅਤੇ ਸਾਬਕਾ ਪ੍ਰਿੰਸੀਪਲ ਸਰੀਰਕ ਸਿੱਖਿਆ ਕਾਲਜ, ਪਟਿਆਲਾ ਸਨ ਅਤੇ ਪ੍ਰਧਾਨਗੀ ਗਿੱਧਿਆਂ ਦੀ ਰਾਣੀ ਤੇ ਗਾਇਕਾ ਸਰਬਜੀਤ ਕੌਰ ਮਾਂਗਟ ਵੱਲੋਂ ਕੀਤੀ ਗਈ ।ਹੋਰਨਾ ਤੋਂ ਇਲਾਵਾ ਗਾਇਕ ਹਰਿੰਦਰ ਸੰਧੂ, ਸਰਬੰਸਪ੍ਰੀਤਕ ਸਿੰਘ, ਮਾਡਲ ਸੁਪਨੀਤ, ਰੂਪਨ ਗਰੇਵਾਲ ਅਤੇ 8-10 ਮੁੰਡੇ ਰੰਗਲੇ ਸਰਦਾਰ ਗਰੁੱਪ ਵਜੋਂ ਸ਼ਾਮਲ ਹੋਏ। ਜਿਥੇ ਗੀਤ ਸੰਗੀਤ ਦਾ ਦੌਰ ਚਲਿਆ ਉੱਥੇ ਅੰਬਰੀਂ ਉਡਾਰੀ ਲਾਉਂਦੀਆਂ ਪੀਂਘਾਂ ਵੀ ਵੇਖਣ ਨੂੰ ਮਿਲੀਆਂ।
ਸਭ ਭੁੱਲ ਭੁਲਾਅ ਕੇ ” ਵੂਮੈਨ ਪਾਵਰ ” ਵੇਖਣ ਨੂੰ ਮਿਲੀ।ਭਾਵੇਂ ਇਸ ਵਾਰ ਪੰਜਾਬ ਵਿੱਚ ਰੱਬ ਦੀ ਮੇਹਰ ਘੱਟ ਹੋਈ ਪਰ ਤੀਆਂ ਵਿੱਚ ਗਰਮੀ ਤੇ ਹੁੰਮਸ ਦੇ ਬਾਵਜੂਦ ਲੋਕਾਂ ਦਾ ਠਾਠਾਂ ਮਾਰਦਾ ਇੱਕਠ ਵੇਖਣ ਤੇ ਪਤਾ ਲਗਦਾ ਸੀ। ਟਰੱਸਟ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਪੁੱਖਤਾ ਪ੍ਰਬੰਧ ਕੀਤੇ ਹੋਏ ਸਨ। ਜਿਸ ਲਈ ਗੁਰਦੀਪ ਸਿੰਘ ਬੱਗਾ, ਉਸਤਾਦ ਗੁਰਦਿੱਤ ਸਿੰਘ, ਵੇਦ ਤਾਇਲ ਅਤੇ ਪ੍ਰੋ:ਮਨਜੀਤ ਸਿੰਘ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਸਨ।ਤੀਆਂ ਤਾਂ ਹਰ ਸ਼ਹਿਰ ਕਸਬੇ ਵਿੱਚ ਵੇਖੀਆਂ ਜਾਂਦੀਆਂ ਹਨ ਪਰ ਇਹ ਤੀਆਂ ਬਨਾਵਟੀ ਨਾ ਹੋ ਕੇ ਸੱਚੀਂ-ਮੁੱਚੀਂ ਤੇ ਨਿਰੋਲ ਜਾਪੀਆਂ ।ਇਹ ਮੇਲਾ 13 ਅਗਸਤ ਤੱਕ ਨਿਰੰਤਰ ਚਲੇਗਾ।

