ਬਿਜਲੀ ਮੁਲਾਜ਼ਮਾਂ ਵੱਲੋ ਸੰਘਰਸ਼ ਦਾ ਐਲਾਨ, ਵੀਹ ਹਜਾਰ ਬਿਜਲੀ ਕਾਮੇ ਮੋਤੀ ਮਹਿਲ ਵੱਲ ਮਾਰਚ ਕਰਨਗੇ
ਪਟਿਆਲਾ 11 ਅਗਸਤ (ਕੰਵਰ ਬੇਦੀ
ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਜਿਹਨਾਂ ਵਿੱਚ ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ,ਆਈ.ਟੀ.ਆਈ.ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕੋਮ ਤੇ ਟਰਾਸ਼ਕੋ ਦੇ ਆਧਾਰਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਇਥੇ ਹੋਈ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਮੰਚ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਪੰਜਾਬ ਵਿੱਚ ਸਰਕਾਰ ਬਣੀ ਨੂੰ 16 ਸਤੰਬਰ ਨੂੰ 6 ਮਹੀਨੇ ਹੋਣਗੇ ਪ੍ਰਤੁੰ ਇਹਨਾਂ 6 ਮਹੀਨਿਆਂ ਵਿੱਚ ਪੰਜਾਬ ਸਰਕਾਰ ਤੇ ਬਿਜਲੀ ਮਨੇਂਜਮੈਟ ਨੇ ਮੁਲਾਜਮਾਂ ਦੇ ਪਿਛਲੇ ਸਮੇ ਤੋ ਲਮਕ ਰਹੇ ਮੁਲਾਜ਼ਮਾਂ ਦੇ ਮਸਲੇ ਹੱਲ ਨਹੀ ਕੀਤੇ ਜਿਸ ਕਾਰਨ ਬਿਜਲੀ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਹੈ।ਉਹਨਾਂ ਕਿਹਾ ਕਿ ਬਿਜਲੀ ਮੁਲਾਜਮ ਏਕਤਾ ਮੰਚ ਨੇ ਮਨੇਂਜਮੈਟ ਨੂੰ 13 ਜੁਲਾਈ ਨੂੰ 28 ਮੰਗਾਂ ਦਾ ਚਾਰਟਰ ਦਿੱਤਾ ਸੀ, ਪ੍ਰਤੁੰ ਮਨੇਂਜਮੈਟ ਬਿਜਲੀ ਮੁਲਾਜਮਾਂ ਦੇ 1.12.11 ਤੋ ਲਮਕਾਅ ਅਵਸਥਾ ਪਏ ਪੇਂ ਬੈਡ ਦੇ ਮਸਲੇ ਨੂੰ ਕਮੇਟੀਆਂ ਦੇ ਚੱਕਰਾਂ ਵਿੱਚ ਉਲਝਾਅ ਰਹੀ ਹੈ।ਉਹਨਾਂ ਦੋਸ਼ ਲਗਾਇਆ ਕਿ ਮਨੇ ਮੁਲਾਜਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸੰਜੀਦਾ ਨਹੀ।ਮਨੇਂਜਮੈਟ ਦੀ ਲਾਰੇ ਲੱਪੇ ਦੀ ਨੀਤੀ ਦੇ ਵਿਰੋਧ ਵਿੱਚ ਵੀਹ ਹਜਾਰ ਬਿਜਲੀ ਕਾਮੇ 15 ਸਤੰਬਰ ਨੂੰ ਮੁੱਖ ਦਫਤਰ ਸਾਹਮਣੇ ਵਿਸ਼ਾਲ ਪ ਕਰਨ ਤੋ ਬਾਅਦ ਮੋਤੀ ਮਹਿਲ ਵੱਲ ਮਾਰਚ ਕਰਨਗੇ।ਉਹਨਾਂ ਕਿਹਾ ਕਿ ਸੰਘਰਸ਼ ਦੀ ਤਿਆਰੀ ਲਈ ਬਿਜਲੀ ਮੁਲਾਜਮਾਂ ਨੂੰ ਜਾਗਰੂਕ ਕਰਨ ਲਈ 21 ਅਗਸਤ ਤੋ 13 ਸਤੰਬਰ ਤੱਕ ਸਰਕਲ ਪੱਧਰ ਤੇ ਮੁਲਾਜ਼ਮ ਚੇਤਨਾ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਉਹਨਾਂ ਬਿਜਲੀ ਮੁਲਾਜਮਾਂ ਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵਿਰੁੱਧ ਸੰਘਰਸ਼ ਵਿੱਚ ਸਾਮਲ ਹੋਣ।ਉਹਨਾਂ ਕਿਹਾ ਕਿ ਕਨੈਵਨਸ਼ਨ ਦੀਆਂ ਤਰੀਕਾਂ ਦਾ ਐਲਾਨ ਜਲਦ ਕਰ ਦਿੱਤਾਂ ਜਾਵੇਗਾ।ਅੱਜ ਦੀ ਮੀਟਿੰਗ ਵਿੱਚ ਵੱਖ ਜਥੇਬੰਦੀਆਂ ਦੇ ਸੁਬਾਈ ਆਗੂ ਮਨਜੀਤ ਸਿੰਘ ਚਾਹਲ,ਨਰਿੰਦਰ ਸੈਣੀ, ਗੁਰਵੇਲ ਸਿੰਘ ਬੱਲਪੁਰੀਆ,ਜਰਨੈਲ ਸਿੰਘ ਚੀਮਾ,ਮਹਿੰਦਰ ਸਿੰਘ ਲਹਿਰਾਂ,ਐਸ.ਪੀ ਸਿੰਘ ਲਹੋਰੀਆਂ,ਗੁਪ੍ਰੀਤ ਸਿੰਘ ਗੰਡੀਵਿੰਡ,ਪੂਰਨ ਸਿੰਘ ਖਾਈ,ਹਰਬੰਸ ਸਿੰਘ ਬਰਨਾਲਾ,ਦਵਿੰਦਰ ਸਿੰਘ ਪਸੋਰ,ਆਰ.ਕੇ.ਤਿਵਾੜੀ,ਰਣਜੀਤ ਸਿੰਘ ਬਿਜੋਕੀ, ਗੋਬਿੰਦਰ ਸਿੰਘ,ਕਮਲ ਕੁਮਾਰ ਪਟਿਆਲਾ,ਹਰਵਿੰਦਰ ਸਿੰਘ ਚੱਠਾ ਆਦਿ ਹਾਜ਼ਰ ਸਨ।।

