ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਉਸਦਾ ਕਤਲ ਕਰਨ ਵਾਲਾ ਦੋਸ਼ੀ ਚੜਿਆ
ਅੰਮ੍ਰਿਤਸਰ 11 ਅਗਸਤ (ਸੁਖਬੀਰ ਸਿੰਘ) ਬੱਚੇ ਨਾਲ ਬੱਦਫੇਲੀ ਕਰਨ ਤੋਂ ਬਾਅਦ ਉਸਦਾ ਗਲਾ ਘੁਟ ਕੇ ਮਾਰਨ ਦੇ ਦੋਸ਼ ਵਿਚ ਇਕ ਟਰੱਕ ਡਰਾਈਵਰ ਨੂੰ ਥਾਣਾ ਸੀ ਡਵੀਜ਼ਨ ਦੀ ਪੁਲਸ ਵਲੋਂ ਗਿਰਫਤਾਰ ਕਰਕੇ ਪੱਰਚਾ ਦੱਰਜ ਕਰ ਲਿਆ ਗਿਆ
ਥਾਣਾ ਸੀ ਡਵੀਜ਼ਨ ਵਿਚ ਪੱਤਰਕਾਰਾਂ ਨੂੰ ਜਾਨਕਾਰੀ ਦਿੰਦੇ ਹੋਏਡੀਸੀਪੀ ਇੰਨਵੇਸਟੀਗੇਸ਼ਨ ਸ੍ਰ. ਜਗਮੋਹਨ ਸਿੰਘ ਨੇ ਦਸਿਆ ਕਿ ਸਕੱਤਰੀ ਬਾਗ ਵਿਚ ਬਣੇ ਬਾਥਰੂਮ ਵਿਚ ਇਕ 13-14 ਸਾਲਾ ਲੱੜਕੇ ਦੀ ਡੇਡ ਬਾਡੀ ਥਣਥ ਸੀ ਡਵੀਜ਼ਨ ਦੇ ਇੰਚਾਰਜ ਨੂੰ ਮਿਲੀ ਸੀ, ਜਿਸ ਦੇ ਗਲੇ ਵਿਚ ਨੀਲੇ ਰੰਗ ਦਾ ਪਰਨਾਂ ਘੁਟ ਕੇ ਬੰਣਿਆ ਹੋਇਆ ਸੀ ਜਿਸ ਨਾਲ ਉਸਦੀ ਮੋਤ ਹੋ ਗਈ ਸੀ। ਉਨ੍ਹਾਂ ਦਸਿਆ ਕਿ ਰਿਪੋਰਟ ਮੁਤਾਬਿਕ ਇਸ ਲੜਕੇ ਨਾਲ ਕਿਸੇ ਨਾ ਮਾਲੂਮ ਵਿਅਕਤੀ ਵਲੋਂ ਬਦ-ਫੇਲੀ ਕਰਨ ਤੋਂ ਬਾਅਦ ਉਸਨੂੰ ਗੱਲ ਘੁਟ ਕੇ ਮਾਰ ਦਿਤਾ ਗਿਆ ਸੀ।ਉਨ੍ਹਾਂ ਕਿਹਾ ਕਿ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਮਨਦੀਪ ਸਿੰਘ ਉਰਫ ਭਾਈਆ ਵਾਸੀ ਪਿੰਡ ਦਬੁਰਜੀ ਜਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਹੈ ਅਤੇ ਪੇਸ਼ੈ ਵਜੋਂ ਟਰੱਕ ਡਰਾਈਵਰ ਸੀ ਪਰ ਇਸ ਦੇ ਚਾਲ ਚੱਲਣ ਨੂੰ ਦੇਖਦੇ ਹੋਏ ਇਸ ਦੇ ਮਾਲਕਾਂ ਵਲੋਂ ਇਸ ਨੂੰ ਨੋਕਰੀ ਤੋਂ ਕੱਢ ਦਿਤਾ ਸੀ ਫਿਰ ਇਹ ਨਿਹੰਗ ਸਿੰਘਾਂ ਦੇ ਦੱਲ ਵਿਚ ਸ਼ਾਮਿਲ ਹੋ ਗਿਆ ਉਥੇ ਉਨ੍ਹਾਂ ਵਲੋਂ ਵੀ ਇਸਨੂੰ ਕੱਢ ਦਿਤਾ ਗਿਆ ਸੀ। ਉਨ੍ਹਾਂ ਦਸਿਆ ਕਿ ਇਸ ਨੇ ਆਪ ਹੀ ਕਬੂਲ ਕਰ ਲਿਆ ਸੀ ਕਿ ਬਚੇ ਨਾਲ ਕੁਕਰਮ ਕਰਨ ਤੋਂ ਬਾਅਦ ਉਸ ਬਚੇ ਨੂੰ ਮਾਰ ਦਿਤਾ ਸੀ ਅਤੇ ਉਸਦੀ ਲਾਸ਼ ਨੂੰ ਪੈਖਾਨੇ ਵਿਚ ਸੁਟ ੁਦਤਾ ਸੀ। ਡੀਸੀਪੀ ਜਗਮੋਹਨ ਸਿੰਘ ਨੇ ਦਸਿਆ ਕਿ ਇਸ ਨੂੰ ਗਿਰਫਤਾਰ ਕਰਕੇ ਪੱਰਚਾ ਦੱਰਜ ਕਰ ਲਿਆ ਗਿਆ ਹੈ

