ਪਟਿਆਲਾ

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਨੇ ਆਜਾਦੀ ਦੀ 70ਵੀ ਵਰੇਗੰਢ ਮਨਾਈ

ਪਟਿਆਲਾ:14 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਅਸੀਂ ਭਾਰਤ ਦੀ ਆਜ਼ਾਦੀ ਦੀ 70ਵੇਂ ਵਰੇਗਢ ਮਨਾ ਰਹੇ ਹਾਂ। ਇਹ ਆਜ਼ਾਦੀ ਸਾਨੂੰ ਬੜੀ ਕੁਰਬਾਨੀ ਤੋਂ ਬਾਅਦ 15 ਅਗਸਤ 1947 ਨੂੰ ਮਿਲੀ ਜਿਸ ਵਿੱਚ ਹਜਾਰਾਂ ਲੋਕਾਂ ਨੇ ਭਾਗ ਲਿਆ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਸੀਂ ਆਜ਼ਾਦੀ ਤਾਂ ਪ੍ਰਾਪਤ ਕੀਤੀ ਪਰੰਤੂ ਇਸ ਤੋਂ ਬਾਅਦ ਵੀ ਅਸੀਂ ਸਮਾਜਿਕ ਕੁਰਤੀਆਂ ਜਿਸ ਤਰ੍ਹਾਂ ਨਸ਼ੇ, ਭਰੂਣ, ਹਤਿਆਵਾ, ਦਹੇਜ ਆਦਿ ਦੇ ਦਲਦਲ ਵਿੱਚ ਫਸ ਗਏ ਜਿਨ੍ਹਾਂ ਨੇ ਨੌਜਵਾਨੀ ਨੂੰ ਖਤਮ ਕਰ ਦਿੱਤਾ। ਇਨ੍ਹਾਂ ਕੁਰਤੀਆਂ ਨੂੰ ਸਮਾਜ ਵਿੱਚੋਂ ਖਤਮ ਕਰਕੇ ਹੀ ਅਸੀਂ ਅਸਲੀ ਜਵਾਨੀ ਦਾ ਸੁੱਖ ਦੀ ਪ੍ਰਾਪਤੀ ਕਰ ਸਕਦੇ ਹਾ।

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਸਮਾਜ ਵਿੱਚ ਚੰਗਾ ਕੰਮ ਕਰ ਰਹੀ ਹੈ ਬੱਚਿਆਂ ਦੀ ਹੋਸਲਾ ਅਫਜਾਈ ਕਰਨਾ ਇੱਕ ਚੰਗੀ ਗਲ ਹੈ ਇਹ ਵਿਚਾਰ ਸ੍ਰੀ ਐਸ.ਆਰ. ਪ੍ਰਭਾਕਰ ਪ੍ਰਿੰਸੀਪਲ ਡੀ.ਏ.ਵੀ. ਸਕੂਲ ਨੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਸਕੂਲ ਦੇ ਨਾਸਾ ਵਿਖੇ ਗਏ ਬੱਚਿਆਂ ਦਾ ਸਨਮਾਨ ਕਰਦੇ ਹੋਏ ਅਤੇ ਆਜਾਦੀ ਦੀ 70ਵੀ ਵਰੇਗੰਢ ਮਨਾਉਂਦੇ ਹੋਏ ਕਹੇ।
ਡਾ. ਪਰਸੋਤਮ ਗੋਇਲ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ ਬੱਚਿਆਂ ਦਾ ਮਾਨ ਸਨਮਾਨ ਕਰਨਾ ਬਹੁਤ ਜਰੂਰੀ ਹੈ ਤਾਂ ਕਿ ਉਨ੍ਹਾਂ ਨੂੰ ਹੋਸਲਾ ਹਫਜਾਈ ਮਿਲੇ ਅਤੇ ਉਹ ਉਚੀਆਂ ਪੁਲਾਬਾਂ ਲੈ ਸਕਦ ਅਤੇ ਆਪਣੇ ਅਧਿਆਪਕਾਂ, ਮਾਤਾ ਪਿਤਾ ਸਕੂਲ ਦਾ ਨਾਮ ਰੋਸ਼ਨ ਕਰ ਸਕਣ, ਅਗਸਤ ਮਹੀਨੇ ਵਿੱਚ ਸਵਰਗੀ ਦੇਵਕੀ ਨੰਦਨ ਗੋਇਲ ਦੀ ਯਾਦ ਵਿੱਚ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।
ਡਾ.ਆਰ.ਐਲ. ਮਿੱਤਲ ਨੇ ਸਵੱਛਤਾ ਬਾਰੇ ਦੱਸਿਆ ਕਿ ਜੇ ਸਾਡਾ ਆਲਾ ਦੁਆਲਾ ਸਾਫ ਸੁੱਥਰਾ ਹੋਵੇਗਾ ਤਾਂ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ।
ਸ੍ਰੀ ਵਿਜੇ ਕੁਮਾਰ ਗੋਇਲ ਪ੍ਰਧਾਨ ਸੋਸਾਇਟੀ ਨੇ ਕਿਹਾ ਕਿ ਅੱਜ ਅਸੀਂ ਡੀ.ਏ.ਵੀ ਸਕੂਲ ਦੇ ਬੱਚੇ ਜੋ ਨਾਸਾ ਸਪੇਸ ਸੈਂਟਰ ਅਮਰੀਕਾ ਵਿਖੇ ਵਿਦਿਅਕ ਟੂਰ ਤੇ ਜਾਕੇ ਆਏ ਸਨ ਉਨ੍ਹਾਂ ਦਾ ਸਨਮਾਨ ਅਤੇ ਰਜਨੀਤ ਕੌਰ ਦਾ ਵੀ ਉਨ੍ਹਾਂ ਦੇ ਨਾਲ ਅਧਿਆਪਕ ਸ੍ਰੀਮਤੀ ਮਧੂ ਖੰਨਾ ਵੱਲੋਂ ਕੀਤਾ ਗਿਆ ਅਤੇ ਆਜ਼ਾਦੀ ਦੀ 70ਵੀ ਵਰੇਗੰਢ ਦੇ ਜਸ਼ਨ ਮਨਾਏ ਗਏ। ਜਿਨ੍ਹਾਂ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਲੋਕਾਂ ਨੂੰ ਆਨੰਦ ਨਾਲ ਸਰੋਕਾਰ ਕੀਤਾ ਉਨ੍ਹਾਂ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ ਜੋ ਬੱਚਿਆਂ ਨੂੰ ਹੌਸਲਾ ਮਿਲਦਾ ਹੈ ਤਾਂ ਉਹ ਜਿੰਦਗੀ ਵਿੱਚ ਕਾਫੀ ਅੱਗੇ ਜਾਂਦੇ ਹਨ ਅਤੇ ਆਪਣੇ ਮਾਤਾ ਪਿਤਾ ਅਧਿਆਪਕ ਦਾ ਨਾਮ ਰੋਸ਼ਨ ਕਰਦੇ ਹਨ। ਸਤੰਬਰ ਵਿੱਚ ਜਿਲੇ ਦੇ ਮੈਰਿਟ ਵਿੱਚ ਆਏ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਅਵਸਰ ਤੇ ਸ੍ਰ. ਨਰਿੰਦਰ ਸਿੰਘ ਖੁਰਾਨਾ, ਮੰਗਤ ਰਾਏ, ਵਜੀਰ ਚੰਦ ਗਰਗ, ਪ੍ਰੇਮ ਗੋਇਲ, ਰਵਿੰਦਰ ਸਿੰਘ ਸਭਰਵਾਲ, ਨਰੇਸ਼ ਮਿੱਤਲ, ਮਹਿੰਦਰ ਮਿੱਤਲ, ਰਾਵਿੰਦਰ ਸਿੰਘ ਸੇਠੀ, ਟੀ.ਐਲ. ਪਾਠਕ, ਮੁਨੀਸ਼ ਗੁਪਤਾ, ਰਾਮੇਸ਼ਵਰ ਗੁਪਤਾ, ਰਾਕੇਸ਼ ਜਿੰਦਲ ਆਦਿ ਹਾਜਰ ਸਨ। ਸ੍ਰੀ ਰਾਵਿੰਦਰ ਸਿੰਘ ਔਲਖ ਜੀ ਐਮ.ਪੀ.ਆਰ.ਟੀ.ਸੀ. ਨੇ ਆਏ ਸਭ ਪੰਤਵੰਤੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੋਸਾਇਟੀ ਹਮੇਸ਼ਾ ਚੰਗੇ ਕਾਰਜਾਂ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸ੍ਰੀ ਐਸ.ਆਰ. ਪ੍ਰਭਾਕਰ ਪ੍ਰਿੰਸੀਪਲ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਧਿਆ ਪ੍ਰੋਗਰਾਮ ਕਰਵਾਉਣ ਵਿੱਚ ਮਦਦ ਕੀਤੀ।

Leave a Reply

Your email address will not be published. Required fields are marked *