ਪੰਜਾਬ

71ਵੇਂ ਆਜਾਦੀ ਦਿਵਸ ਦੇ ਮੌਕੇ ਜ਼ਿਲ੍ਹੇ ਦੀਆਂ 41 ਪਿੰਡਾਂ ਦੀਆਂ ਪੰਚਾਇਤਾ ਦਾ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਸਨਮਾਨਤ

ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ 61 ਸਖਸ਼ੀਅਤਾ ਦਾ ਸਨਮਾਨ ਵੀ ਕੀਤਾ ਗਿਆ।
ਫਤਹਿਗੜ੍ਹ ਸਾਹਿਬ, 16 ਅਗਸਤ (ਮਧੂਸਾਰ ਬਿਊਰੋ) 71ਵੇਂ ਆਜਾਦੀ ਦਿਵਸ ਦੇ ਮੌਕੇ ਤੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਆਯੋਜਤ ਜਿਲਾ ਪੱਧਰ ਦੇ ਸੁਤੰਤਰਤਾ ਸਮਾਰੋਹ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੰਵਲਪ੍ਰੀਤ ਬਰਾੜ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਸਖਸ਼ੀਅਤਾ ਨੂੰ ਪ੍ਰਸ਼ੰਸਾ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਵਿਧਾਇਕ ਫਤਹਿਗੜ੍ਹ ਸਾਹਿਬ ਸ਼੍ਰੀ ਕੁਲਜੀਤ ਸਿੰਘ ਨਾਗਰਾ, ਐਸ ਐਸ ਪੀ ਸ਼੍ਰੀਮਤੀ ਅਲਕਾ ਮੀਨਾ ਵੀ ਮੌਜੂਦ ਸਨ।

ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਹਨਾਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਨਮਾਨਿਆ ਗਿਆ , ਉਹਨਾਂ ਵਿੱਚ ਜਿਲ੍ਹੇ ਦੇ 41 ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਸ਼ਾਮਲ ਹਨ, ਜਿਹੜੇ ਪਿੰਡਾਂ ਨੇ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਇੱਕ ਮਿਸਾਲ ਕਾਇਮ ਕੀਤੀ ਅਤੇ ਵਾਤਾਵਰਣ ਨੂੰ ਪ੍ਰਦੁਸ਼ਣ ਰਹਿਤ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਵੱਲੋਂ ਪ੍ਰਦਾਨ ਕੀਤੀ ਗਈ ਕਮੈਨਡੇਸ਼ਨ ਡਿਸਕ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰੇਡ ਵਿੱਚੋ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆ ਟੁਕੜੀਆਂ ਏ.ਐਸ.ਆਈ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਟੁਕੜੀ, ਸਾਰਜੈਟ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਮਾਤਾ ਗੁਜਰੀ ਕਾਲਜ ਦੀ ਐਨ.ਸੀ.ਸੀ ਦੀ ਟੁਕੜੀ, ਪਲਟੂਨ ਕਮਾਂਡਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਮਾਤਾ ਗੁਜਰੀ ਕਾਲਜ ਦੇ ਰੈਡ ਕਰਾਸ ਦੇ ਯੂਨਿਟ ਦੀ ਟੁਕੜੀ ਦਾ ਸਨਮਾਨ ਕੀਤਾ ਗਿਆ। Îਇਸ ਤੋ ਇਲਾਵਾ ਸਭਿਆਚਾਰਕ ਪ੍ਰੋਗਰਾਮ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਸਰਕਾਰੀ ਕੰਿਨਆ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ, ਦੂਜੇ ਸਥਾਨ ਤੇ ਰਹਿਣ ਵਾਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ, ਗਤਕਾ ਗਰੁੱਪ ਬਹਿਰਾਮਪੁਰ ਦੀ ਗਤਕਾ ਟੀਮ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾ ਦੀ ਟੀਮ ਦਾ ਸਨਮਾਨ ਕੀਤਾ ਗਿਆ।
ਸਨਮਾਨਤ ਸ਼ਖਸ਼ੀਅਤਾਂ ਵਿੱਚ ਐਸ.ਪੀ.ਜਾਚ ਦਲਜੀਤ ਸਿੰਘ ਰਾਣਾ, ਡੀ.ਐਸ.ਪੀ ਜਾਂਚ ਦਲਜੀਤ ਸਿੰਘ ਖੱਖ, ਪਰੇਡ ਕਮਾਂਡਰ ਡੀ.ਐਸ.ਪੀ ਮਨਪ੍ਰੀਤ ਸਿੰਘ , ਟਰੈਫਿਕ ਇੰਚਾਰਜ ਇੰਸਪੈਕਟਰ ਹੇਮੰਤ ਕੁਮਾਰ, ਥਾਣੇਦਾਰ ਪ੍ਰਦੀਪ ਸਿਘ, ਹਰਮਿੰਦਰ ਸਿੰਘ, ਹਰਜਿੰਦਰ ਸਿੰਘ, ਸਬ ਇੰਸਪੈਕਟਰ ਪ੍ਰਦੀਪ ਸਿੰਘ , ਜਗਦੀਸ਼ ਸਿੰਘ, ਹਰਮਿੰਦਰ ਸਿੰਘ, ਵੇਦ ਪ੍ਰਕਾਸ਼, ਗੁਰਮੀਤ ਕੁਮਾਰ, ਹਵਲਦਾਰ ਨਿਰਮਲ ਸਿੰਘ, ਗੁਰਬਚਨ ਸਿੰਘ, ਬਲਦੇਵ ਸਿੰਘ, ਗੁਰਜੀਤ ਸਿੰਘ, ਸਿਪਾਹੀ ਗਗਨਦੀਪ ਸਿੰਘ, ਕੁਲਦੀਪ ਕੌਰ, ਗੁਲਸ਼ਨ ਰਾਏ ਚੇਅਰਮੈਨ ਚਾਇਲਡ ਵੈਲਫੇਅਰ ਕਮੇਟੀ ਫਤਹਿਗੜ੍ਹ ਸਾਹਿਬ, ਨੈਸ਼ਨਲ ਐਥਲੀਟ ਇੰਦਰਜੀਤ ਸਿੰਘ, ਲੈਕਚਰਾਰ ਨੋਰੰਗ ਸਿੰਘ, ਪਿੰ੍ਰਸੀਪਲ ਹਰਪਾਲ ਸਿੰਘ ਰੰਧਾਵਾ, ਅਧਿਆਪਕ ਜਗਦੇਵ ਕੌਰ, ਲਾਇਨਮੈਨ ਸ਼ਿੰਗਾਰਾ ਸਿੰਘ, ਜੂਨੀਅਰ ਇੰਜਨੀਅਰ ਸੁਖਵਿੰਦਰ ਸਿੰਘ, ਸਵੱਛ ਭਾਰਤ ਮਿਸ਼ਨ ਵਿਚ ਯੋਗਦਾਨ ਪਾਉਣ ਵਾਲੇ ਸਰਪੰਚ ਪਿੰਡ ਥਾਬਲਾਂ ਦਵਿੰਦਰ ਕੌਰ , ਸਰਪੰਚ ਪਿੰਡ ਕਲੋਦੀ ਦੀਕਸ਼ਾ ਰਾਣੀ , ਸਰਪੰਚ ਪਿੰਡ ਮਹਿਦੂਦਾ ਪਰਮਜੀਤ ਕੌਰ, ਸਰਪੰਚ ਪਿੰਡ ਦੇਦੜਾ ਬਹਾਦਰ ਸਿੰਘ, ਸਰਪੰਚ ਪਿੰਡ ਸ਼ਹੀਦਗੜ੍ਹ ਪਰਮਿੰਦਰ ਸਿੰਘ, ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਅਮਨਜੋਤ ਸਿੰਘ ਨੂੰ ਖੇਡਾ ਵਿਚ ਪ੍ਰਾਪਤੀ ਲਈ, ਸਟੇਟ ਪੱਧਰ ਤੇ ਗੋਲਡ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀ ਨਵਜੋਤ ਸਿੰਘ, ਨੇਚਰਪ੍ਰੀਤ ਕੌਰ, ਮਾਤਾ ਗੁਜਰੀ ਕਾਲਜ ਦੀਆਂ ਰਾਸ਼ਟਰ ਪੱਧਰ ਤੇ ਗਣਤੰਤਰ ਦਿਵਸ ਮੌਕੇ ਪਰੇਡ ਵਿਚ ਭਾਗ ਲੈਣ ਵਾਲੀਆਂ ਲੜਕੀਆਂ ਸਹਿਜੋਤ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਭਵਨਪ੍ਰੀਤ ਕੌਰ , ਪਵਨੀਤ ਕੌਰ, ਜੋਤੀ, ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਦਸਵੀ ਤੇ ਬਾਰਵੀ ਦੀ ਪ੍ਰੀਖਿਆ ਵਿਚ ਵਧੀਆ ਅੰਕ ਲੈਣ ਵਾਲੇ ਵਿਦਿਆਰਥੀ ਨਵਨੀਤ ਕੌਰ , ਚਾਰੂ ਸੱਚਦੇਵਾ, ਭਾਵਿਕਾ ਕਪੂਰ, ਅਰਨੀਤ ਕੌਰ ਪੰਧੇਰ, ਸਿਵਾਨੀ , ਕੋਮਲਪ੍ਰੀਤ ਕੌਰ, ਅਧਿਆਪਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀਮਤੀ ਗੁਰਮਿੰਦਰ ਕੌਰ, ਲੈਕਚਰਾਰ ਹਿਤੇਸ਼ ਚਾਂਦੀ , ਡਾ: ਜਸਵੰਤ ਸਿੰਘ, ਦਾਰਪਾਲ ਸਿੰਘ, ਪਿੰਡ ਸੰਗਤਪੁਰ ਸੋਢੀਆ ਦੀ ਸਹਿਕਾਰੀ ਸਭਾ , ਸੁਰਜੀਤ ਸਿੰਘ ਸੇਵਾਦਾਰ , ਆਗਣਵਾਂੜੀ ਵਰਕਰ ਸੁਰਜੀਤ ਕੌਰ, ਗਗਨਦੀਪ ਕੌਰ, ਆਸ਼ਾ ਵਰਕਰ ਕੰਵਲਜੀਤ ਕੌਰ, ਸਰਪੰਚ ਪਿੰਡ ਸਰਾਣਾ ਪਰਮਿੰਦਰ ਕੌਰ, ਸਰਪੰਚ ਪਿੰਡ ਸੈਦਪੁਰਾ ਸੁਖਨਿੰਦਰ ਕੌਰ, ਪੀਰਜੈਨ ਦੀ ਸਰਪੰਚ ਗੁਰਮੀਤ ਕੌਰ, ਸੀ.ਡੀ.ਪੀ ਓ ਗਗਨਦੀਪ ਸਿੰਘ, ਮਿਉਜਿਕ ਟੀਚਰ ਸ਼੍ਰੀਮਤੀ ਰਸਨਾ ਸੋਢੀ ਦੇ ਨਾਮ ਸ਼ਾਮਲ ਹਨ।

Leave a Reply

Your email address will not be published. Required fields are marked *