ਵਾਰਡ ਨੰ:4 ਦੇ ਵਾਸੀ ਗਲੀ ਵਿੱਚ ਖੜੇ ਗੰਦੇ ਪਾਣੀ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ
ਕਾਂਗਰਸ ਵੱਲੋਂ ਵਿਕਾਸ ਕਾਰਜਾਂ ਦੇ ਪੈਸੇ ਰੋਕਣ ਕਾਰਨ ਸ਼ਹਿਰ ਵਾਸੀ ਭੋਗ ਰਹੇ ਨੇ ਸੰਤਾਪ – ਰਾਜੂ ਖੰਨਾ
ਅਮਲੋਹ 18 ਅਗਸਤ (ਮਧੂਸਾਰ ਬਿਊਰੋ) ਅਮਲੋਹ ਸ਼ਹਿਰ ਦੇ ਵਾਰਡ ਨੰ 4 ਦੇ ਵਾਸੀ ਗਲੀਆਂ ਵਿਚ ਖੜੇ ਗੰਦੇ ਪਾਣੀ ਨੂੰ ਲੈਕੇ ਨਰਕ ਭਰੀ ਜਿੰਦਗੀ ਬਤੀਤ ਹੀ ਨਹੀਂ ਕਰ ਰਹੇ ਸਗੋਂ ਭਿਅੰਕਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਜਦੋਂ ਅੱਜ ਪੱਤਰਕਾਰਾਂ ਦੀ ਟੀਮ ਵੱਲੋਂ ਵਾਰਡ ਨੰ:4 ਦਾ ਦੌਰਾ ਕੀਤਾ ਗਿਆ ਤਾਂ ਗਲੀਆਂ ਵਿਚ ਖੜੇ ਪਾਣੀ ਨੇ ਉਹਨਾਂ ਦੇ ਰੌਂਗਟੇ ਖੜੇ ਕਰ ਦਿੱਤੇ।
ਲੰਮੇ ਸਮੇਂ ਤੋਂ ਗੰਦੇ ਪਾਣੀ ਦਾ ਸੰਤਾਪ ਭੋਗ ਰਹੇ ਡਾ. ਅਵਤਾਰ ਸਿੰਘ ਵਿਰਕ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਭਾਵੇ ਕਿ ਪੂਰੇ ਸ਼ਹਿਰ ਅੰਦਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋਂ ਸੀਵਰੇਜ ਪਾ ਦਿੱਤਾ ਗਿਆ ਹੈ ਪਰ ਇਸ ਵਾਰਡ ਵਿਚ ਇਹ ਇਕ ਅਜਿਹੀ ਗਲੀ ਹੈ ਜਿਸ ਵਿੱਚ ਚਾਰ ਪੰਜ ਬਜੂਰਗ ਵਿਧਵਾਵਾਂ ਦੇ ਘਰ ਹਨ ਜਿਨ੍ਹਾਂ ਨੂੰ ਘਰ ਤੋਂ ਨਿਕਲਨਾਂ ਵਧੇਰੇ ਮੁਸ਼ਕਲ ਹੈ ਕਿਊਕਿ ਕਈ ਵਾਰ ਤਾਂ ਇਹ ਬਜੂਰਗ ਔਰਤਾਂ ਗੰਦੇ ਪਾਣੀ ੱਿਵਚ ਗਿਰ ਕੇ ਸੱਟਾਂ ਵੀ ਖਾ ਚੁੱਕੀਆਂ ਹਨ ਪਰ ਕਾਂਗਰਸ ਸਰਕਾਰ ਨੇ ਆਉ੍ਹਦਿਆਂ ਹੀ ਅਮਲੋਹ ਸ਼ਹਿਰ ਲਈ ਆਇਆ ਪੈਸਾ ਰੋਕ ਕੇ ਸਾਨੂੰ ਸਾਰਿਆਂ ਨੂੰ ਸੰਤਾਪ ਭੋਗਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਇਲਾਵਾ ਸਕੂਲ ਜਾਣ ਸਮੇਂ ਸਕੂਲੀ ਬੱਚਿਆਂ ਨੂੰ ਵੀ ਗੋਦੀ ਚੁੱਕ ਕੇ ਹੀ ਗਲੀ ਪਾਰ ਕਰਵਾਉਣੀ ਪੈਂਦੀ ਹੈ। ਇੱਕ ਬਜੂਰਗ ਔਰਤ ਨੇ ਕਿਹਾ ਕਿ ਉਹ ਖੜੇ ਗੰਦੇ ਪਾਣੀ ਨੂੰ ਲੈਕੇ ਕਈ ਵਾਰ ਜਿੱਥੇ ਐਸ਼ ਡੀ ਐਮ ਅਮਲੋਹ ਤੇ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕਿਆਂ ਹਨ। ਪਰ ਅਜੇ ਤੱਕ ਗਲੀ ‘ਚ ਖੜੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਹਲ ਨਹੀਂ ਹੋ ਸਕਿਆ। ਜਦੋਂ ਇਸ ਸਬੰਧੀ ਵਾਰਡ ਨੰ: 4 ਦੇ ਸਾਬਕਾ ਕੋਂਸਲਰ ਰਾਕੇਸ਼ ਕੁਮਾਰ ਬਬਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੱਸਿਆ ਕਿ ਜਿੱਥੇ ਵਾਰਡ ਨੰ:4 ਦੀਆਂ ਹੋਰ ਗਲੀਆਂ ਦਾ ਵਿਕਾਸ ਅਕਾਲੀ ਭਾਜਪਾ ਸਰਕਾਰ ਸਮੇਂ ਹੋ ਚੁਕਿਆ ਹੈ ਪਰ ਇਸ ਗਲੀ ਦਾ ਵਿਕਾਸ ਕਾਂਗਰਸ ਸਰਕਾਰ ਦੇ ਆਉਦਿਆਂ ਹੀ ਰੁੱਕ ਚੁੱਕਾ ਹ ਕਿਉਕਿ ਅਕਾਲੀ ਭਾਜਪ ਸਰਕਾਰ ਵੱਲੋਂ ਦਿੱਤੇ ਪੈਸੇ ਤੇ ਰੋਕ ਲਗਾ ਦਿੱਤੀ ਗਈ ਹੈ। ਜਦੌਂ ਸ਼ਹਿਰ ਦੇ ਰੁਕੁ ਵਿਕਾਸ ਸਬੰਧੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਉਸ ਸਮੇਂ ਪੰਜਾਬ ਦੇ ਉਪ ਮੁੱਖ ਮੰਤਰੀ ਸਨ, ਉਹਨਾਂ ਵੱਲੋਂ ਸੰਗਤ ਦਰਸ਼ਨ ਵਿੱਚ ਕਰੌੜਾਂ ਰੁਪਏ ਅਮਲੋਹ ਸ਼ਹਿਰ ਦੇ ਵਿਕਾਸ ਲਈ ਲੈ ਕੇ ਦਿੱਤੇ ਸਨ ਜਿਸ ਨਾਲ ਭਾਂਵੇਂ ਅਮਲੋਹ ਸ਼ਹਿਰ ਦਾ ਮੁਕੰਮਲ ਸੀਵਰੇਜ ਤਾਂ ਪੈ ਚੁਕਾ ਹੈ ਪਰ ਸੀਵਰੇਜ ਪੈਣ ਕਾਰਨ ਪੁਟੀਆਂ ਗਲੀਆਂ ਇਸ ਲਈ ਅਧੂਰੀਆਂ ਹਨ ਕਿਉਕਿ ਕਾਂਗਰਸ ਸਰਕਾਰ ਨੇ ਆਉਣ ਸਾਰ ਹੀ ਵਿਕਾਸ ਲਈ ਆਏ ਪੈਸੇ ਤੇ ਰੋਕ ਲਗਾ ਦਿੱਤੀ ਜਿਸ ਕਾਰਨ ਅਮਲੋਹ ਸ਼ਹਿਰ ਦੇ ਵਾਸੀ ਵੱਡੀਆਂ ਸਮੱਸਿਆਵਾਂ ਨਾਲ ਜੁਝ ਰਹੇ ਹਨ।
ਇਸ ਮਾਮਲੇ ਸਬੰਧੀ ਨਗਰ ਕੋਂਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਕਿਹਾ ਕਿ ਉਹਨਾਂ ਵੱਲੋਂ ਹਰ ਰੋਜ ਹੀ ਟੈਂਕਰ ਭੇਜਕੇ ਗੰਦਾ ਪਾਣੀ ਕਢਵਾ ਲਿਆ ਜਾਂਦਾ ਹੈ ਪਰ ਇਸ ਗਲੀ ਦਾ ਪੱਕਾ ਹੱਲ ਸਰਕਾਰ ਵੱਲੋਂ ਵਿਕਾਸ ਲਈ ਗ੍ਰਾਂਟ ਜਾਰੀ ਕਰਨ ਤੇ ਹੀ ਹੋਵੇਗਾ। ਵਾਰਡ ਨੰ:4 ਦੇ ਵਾਸੀਆਂ ਨੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਸ਼ਹਿਰ ਵਾਸੀਆਂ ਨੂੰ ਨਾਲ ਲੈਕੇ ਸੰਘਰਸ਼ ਜਾਰੀ ਕਰ ਦਿੱਤਾ ਜਾਵੇਗਾ। ਜਿਸ ਦੀ ਜੁੱਮੇਵਾਰੀ ਨਗਰ ਕੋਂਸਲ ਅਮਲੋਹ ਦੇ ਅਧਿਕਾਰੀਆਂ ਦੀ ਹੋਵੇਗੀ।

