ਪਟਿਆਲਾ

ਮੋਦੀ ਕਾਲਜ ਦੀ ਵਿਦਿਆਰਥਣ ਮਨਦੀਪ ਸੰਧੂ ਨੇ ਅੰਤਰਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ

ਪਟਿਆਲਾ: 18 ਅਗਸਤ (ਮਧੂਸਾਰ ਬਿਊਰੋ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਵਿਦਿਆਰਥਣ, ਮਨਦੀਪ ਕੌਰ ਸੰਧੂ ਨੇ 35ਵੀਂ ਗੋਲਡ ਗਲੱਵ ਆਫ਼ ਵਜਵੋਦਿਨਾ 2017, ਅੰਤਰਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਅਤੇ ਦੇਸ਼ ਲਈ ਮਾਨਯੋਗ ਪ੍ਰਾਪਤੀ ਕੀਤੀ।

ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਾਲਜ ਦੀ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਕਾਲਜ ਅਜਿਹੇ ਵਿਦਿਆਰਥੀਆਂ ਦੀ ਅਗਲੇਰੀ ਕਾਮਯਾਬੀ ਲਈ ਹਰ ਸੰਭਵ ਸਹੂਲਤ ਦੇਣ ਲਈ ਵਚਨਬੱਧ ਹੈ।
ਮਨਦੀਪ ਕੌਰ ਸੰਧੂ ਇਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਨਾਲ ਨਵੰਬਰ 2017 ਵਿੱਚ ਹੋਣ ਵਾਲੀ ਆਈਵਾ ਵਿਮੈਨ ਯੂਥ ਵਰਲਡ ਬਾਕਸਿੰਗ ਚੈਂਪੀਅਨਸ਼ਿਪ, ਗੁਵਾਹਾਟੀ ਵਿੱਚ ਸ਼ਾਮਲ ਹੋਣ ਲਈ ਕਵਾਲੀਫਾਈ ਕਰ ਗਈ ਹੈ।
ਕਾਲਜ ਦੇ ਡੀਨ ਸਪੋਰਟਸ, ਡਾ. ਗੁਰਦੀਪ ਸਿੰਘ ਸੰਧੂ ਅਤੇ ਖੇਡ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾਨ ਸਿੰਘ ਨੇ ਇਸ ਉੱਚ ਪੱਧਰੀ ਪ੍ਰਾਪਤੀ ਲਈ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ। ਇਸ ਅਵਸਰ ਤੇ ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *