ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸੰਧੂ ਕਾਲਜ ‘ਚ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ
ਪਟਿਆਲਾ 18 ਅਗਸਤ (ਮਧੂਸਾਰ ਬਿਊਰੋ) ਪਟਿਆਲਾ-ਰਾਜਪੁਰਾ ਰੋਡ ਪਿੰਡ ਕੌਲੀ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਪੋਲੀਟੈਕਨਿਕ ਕਾਲਜ ‘ਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ
ਅਰਦਾਸ ਉਪਰੰਤ ਸੰਸਥਾ ਦੇ ਸਕੱਤਰ ਮੈਡਮ ਅਨੂਪਿੰਦਰ ਕੌਰ ਸੰਧੂ ਨੇ ਗੱਲਬਾਤ ਕਰਦਿਆਂ ਆਖਿਆ ਕਿ ਇਸ ਵਾਰ ਸੰਸਥਾ ‘ਚ ਵੱਡੀ ਗਿਣਤੀ ‘ਚ ਦਾਖਲੇ ਹੋਏ ਹਨ, ਜਿਸ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਿਹਨਤ ਕਰਕੇ ਪੜ੍ਹਾਈ ਨੂੰ ਸਿਰੇ ਚਾੜ੍ਹਨ ਤਾਂ ਜੋ ਉਨ੍ਹਾਂ ਦੇ ਮਾਪਿਆਂ ਵਲੋਂ ਵੇਖੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਸ੍ਰੀਮਤੀ ਸੰਧੂ ਨੇ ਸੰਸਥਾ ਦ ਅਧਿਆਪਕਾਂ ਨੂੰ ਵੀ ਪੂਰੀ ਤਨਦੇਹੀ ਨਾਲ ਆਪਣੇ ਫਰਜ਼ ਨੂੰ ਨਿਭਾਉਣ ਲਈ ਪ੍ਰੇਰਿਆ। ਇਸ ਮੌਕੇ ਰਜਿਸਟਰਾਰ ਪਵਨ ਕੁਮਾਰ, ਪ੍ਰਿੰਸੀ: ਅਸ਼ੋਕ ਸਿੰਗਲਾ, ਪ੍ਰਿੰਸੀ: ਡਾ. ਰਜਿੰਦਰਪਾਲ ਕੌਰ ਸਿੱਧੂ, ਪ੍ਰਿੰਸੀ: ਰੋਹਿਤ ਗਰਗ, ਪੁਸ਼ਪਿੰਦਰ ਸਿੰਘ ਮਿੱਕੀ, ਰਮਨਦੀਪ ਸਿੰਘ, ਜਗਜੀਤ ਸਿੰਘ, ਮੈਡਮ ਸਨਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।

