ਪਟਿਆਲਾ

ਉੱਤਰੀ ਭਾਰਤ ਦੇ ਪ੍ਰਸਿੱਧ ਸਤਰੰਗੀ ਗੋਲਗੱਪਿਆਂ ਦੇ ਸਟੂਡੀਓ ਦਾ ਉਦਘਾਟਨ

ਪਟਿਆਲਾ, 21 ਅਗਸਤ (ਅਮਰਜੀਤ ਸਿੰਘ ਲਾਂਬਾ)- ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਕੇ. ਕੇ. ਸ਼ਰਮਾ ਨੇ ਅੱਜ ਸ਼ੇਰਾਂ ਵਾਲੇ ਗੇਟ ਵਿਖੇ ਉੱਤਰੀ ਭਾਰਤ ਦੇ ਪ੍ਰਸਿੱਧ ਸਤਰੰਗੀ ਗੋਲਗੱਪਿਆਂ ਦੇ ਅਨਿਲ ਜੀ ਚਾਟ ਸਟੂਡੀਓ ਦਾ ਉਦਘਾਟਨ ਕੀਤਾ ਅਤੇ ਵੱਖ-ਵੱਖ ਪਾਣੀਆਂ ਦੇ ਗੋਲਗੱਪਿਆਂ ਦਾ ਸਵਾਦ ਵੀ ਚੱਖਿਆ।

ਇਸ ਮੌਕੇ ਸੰਸਥਾ ਦੇ ਐਮ. ਡੀ. ਅਨਿਲ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1954 ਤੋਂ ਹੁਣ ਤੱਕ ਅੰਬਾਲਾ ਵਿਖੇ ਕਾਮਯਾਬੀ ਤੋਂ ਬਾਅਦ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਉਨ੍ਹਾਂ ਨੇ ਚਾਟ ਦਾ ਸਟੂਡੀਓ ਵਿਸ਼ੇਸ਼ ਤੌਰ ‘ਤੇ ਪਟਿਆਲਵੀਆਂ ਦੀ ਮੰਗ ‘ਤੇ ਖੋਲ੍ਹਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਇਸ ਦੁਕਾਨ ਵਿਚ ਸਾਰੇ ਹੀ ਜਗ੍ਹਾ ‘ਤੇ ਆਰ. ਓ. ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਬਿਨਾਂ ਇਮਲੀ ਤੋਂ ਸ਼ੁੱਧ ਅਮਚੂਰ ਅਤੇ ਦੇਸੀ ਘਿਓ ਦੀਆਂ ਟਿੱਕੀਆਂ ਅਤੇ ਆਲੂ ਕੁਲਚਾ ਅਤੇ ਚਨਾ ਕੁਲਚਾ ਵੀ ਵਿਸ਼ੇਸ਼ ਤੌਰ ‘ਤੇ ਗਾਹਕਾਂ ਲਈ ਰੱਖਿਆ ਗਿਆ ਹੈ। ਜਿਸ ਨਾਲ ਗ੍ਰਾਹਕਾਂ ਦੀ ਸਿਹਤ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਅਤੇ ਗ੍ਰਾਹਕ ਹਮੇਸ਼ਾਂ ਹੀ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਵੀਆਂ ਨੂੰ ਇਨ੍ਹਾਂ ਸਤਰੰਗੀ ਪਾਣੀ ਵਾਲੇ ਗੋਲਗੱਪਿਆਂ ਦਾ ਸਵਾਦ ਚੱਖ ਕੇ ਬਹੁਤ ਹੀ ਆਨੰਦ ਆਵੇਗਾ। ਇਸ ਮੌਕੇ ਪ੍ਰੇਮ ਕ੍ਰਿਸ਼ਨ ਪੁਰੀ, ਕ੍ਰਿਸ਼ਨ ਚੰਦ ਬੁੱਧੂ, ਲਾਲ ਚੰਦ ਕਾਂਸਲ, ਸੰਦੀਪ ਧਵਨ ਜਨਰਲ ਸਕੱਤਰ ਯੂਥ ਕਾਂਗਰਸ, ਹਰਵਿੰਦਰ ਨਿੱਪੀ, ਵਿਨੋਦ ਅਰੋੜਾ ਕਾਲੂ, ਕਵਿਤਾ, ਸ਼ਿਵਾਨੀ, ਸ਼ਿਖਾ, ਸੰਗੀਤਾ, ਸੰਦੀਪ, ਯਸ਼, ਕਿਰਨ ਭਟਨਾਗਰ, ਪੁਸ਼ਪਾ, ਰੋਹਿਤ ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *