ਪੰਜਾਬਪਟਿਆਲਾ

ਪਟਿਆਲਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਪਟਿਆਲਾ, 24 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨੀਂ ਪਟਿਆਲਾ ਦੇ ਭਰਤ ਨਗਰ ਵਿਖੇ ਭਗਤ ਸਿੰਘ ਪੁੱਤਰ ਹਰਭਜਨ ਸਿੰਘ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਐਸ.ਐਸ.ਪੀ. ਪਟਿਆਲਾ ਡਾ: ਐਸ.ਭੂਪਤੀ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਦੱਸਿਆ ਕਿ ਮ੍ਰਿਤਕ ਭਗਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮਕਾਨ ਨੰਬਰ 120 ਗਲੀ ਨੰਬਰ 1 ਨੇੜੇ ਪੀਰ ਦਰਗਾਹ ਭਰਤ ਨਗਰ ਪਟਿਆਲਾ ਦੀ ਅਣਪਛਾਤੇ ਵਿਆਕਤੀਆ ਵਲੋ ਗਲਾ ਘੁੱਟਣ ਕਰਕੇ ਮੌਤ ਹੋ ਗਈ ਸੀ ਜਿਸ ਪਰ ਥਾਣਾ ਅਨਾਜ ਮੰਡੀ ਵਿੱਚ ਮੁਕੱਦਮਾ ਨੰਬਰ 245 ਮਿਤੀ 21-08-2017 ਅ/ਧ 302 ਆਈ .ਪੀ.ਸੀ ਥਾਣਾ ਤ੍ਰਿਪੜੀ ਪਟਿਆਲਾ ਦਰਜ ਕੀਤਾ ਗਿਆ ਸੀ ।
ਮੁਕੱਦਮੇ ਦੀ ਤਫਤੀਸ ਸੀਨੀਅਰ ਅਫਸਰਾਨ ਬਾਲਾ ਦੀ ਨਿਗਰਾਨੀ ਹੇਠ ਕੀਤੀ ਗਈ ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਭਗਤ ਸਿੰਘ ਨੂੰ ਉਸ ਦੇ ਹੀ ਚਾਚਾ ਗੁਰਦੇਵ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਭਾਰਤ ਨਗਰ ਪਟਿਆਲਾ ਅਤੇ ਮ੍ਰਿਤਕ ਦੇ ਚਾਚਾ ਦਾ ਲੜਕਾ ਸਨੀ ਸਿੰਘ ਪੁੱਤਰ ਲਾਡੀ ਸਿੰਘ ਵਾਸੀ ਰਸੂਲਪੁਰ ਸੈਦਾ ਨੇ ਰਲ ਕੇ ਆਪਣੀ ਪਹਿਲਾ ਹੀ ਬਣਾਈ ਸਕੀਮ ਮੁਤਾਬਿਕ ਸ਼ਰਾਬ ਪਿਲਾ ਕੇ ਬਾਅਦ ਵਿੱਚ ਗਲਾ ਧਾਗਾ ਨਾਲ ਘੁੱਟ ਦਿੱਤਾ ਸੀ ਅਤੇ ਉਸ ਦੇ ਮਰਨ ਉਪਰੰਤ ਨਾਲਾ ਧਾਗਾ ਕੱਟ ਕੇ ਆਪਣੇ ਨਾਲ ਲੈ ਗਏ ।
ਉਕਤ ਮੁਕੱਦਮੇ ਦੇ ਦੋਸੀਆ ਨੁੰ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਤੇ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਦਰਜ ਰਜਿਸਟਰ ਹੋਣ ਤੋ 48 ਘੰਟੇ ਵਿੱਚ ਹੀ ਦੋਸੀਆ ਨੂੰ ਗ੍ਰਿਫਤਾਰ ਕਰਕੇ ਅੰਨੇ ਕਤਲ ਦੀ ਗੁੱਥੀ ਸੁਲਝਾ ਕੇ ਦੋਸੀਆ ਦਾ ਕੋਰਟ ਵਿੱਚੋ 2 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਮੁਕੱਦਮੇ ਦੀ ਤਫਤੀਸ ਡੂੰਘਾਈ ਨਾਲ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *