ਹਰਿਆਣਾਪੰਜਾਬ

ਸਿਰਸਾ ‘ਚ ਕਰਫਿਊ, ਫੌਜੀ ਸੱਦੀ

ਸਿਰਸਾ 24 ਅਗਸਤ (ਮਧੂਸਾਰ ਬਿਊਰੋ) ਸਿਰਸਾ ਦੇ ਡਿਪਟੀ ਕਮਿਸ਼ਨਰ ਵਲੋਂ ਅੱਜ ਇੱਥੋਂ ਦੇ ਤਿੰਨ ਪਿੰਡਾਂ ‘ਚ ਕਰਫਿਊ ਲਗਾਉਣ ਦੇ ਹੁਕਮ ਜ਼ਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਰਾਤ 10 ਵਜੇ ਤੋਂ ਲਾਗੂ ਹੋਣਗੇ। ਡੀ. ਸੀ. ਵਲੋਂ ਜ਼ਾਰੀ ਹੁਕਮਾਂ ਤੋਂ ਬਾਅਦ ਫੌਜ ਨੂੰ ਸੱਦਿਆ ਗਿਆ ਹੈ।

ਇਹ ਹੁਕਮ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹਿਮ ਸਿੰਘ ‘ਤੇ ਚੱਲ ਰਹੇ ਯੌਨ ਸ਼ੋਸ਼ਣ ਦੇ ਮਾਮਲੇ ‘ਚ ਕੱਲ ਆਉਣ ਵਾਲੇ ਅਦਾਲਤ ਦੇ ਸੰਭਾਵੀ ਫੈਸਲੇ ਦੇ ਮੱਦੇਨਜ਼ਰ ਦਿੱਤੇ ਗਏ ਹਨ। ਸ਼ੁਰੂਆਤੀ ਖਬਰਾਂ ਮੁਤਾਬਕ ਸਿਰਸਾ ਸ਼ਹਿਰ ਸਣੇ ਇਲਾਕੇ ਦੇ 3 ਪਿੰਡਾਂ ਨੇਜੀਆਖੇੜਾ, ਬਾਜੇਕਾ ਅਤੇ ਸ਼ਾਹਪੁਰ ਬੇਗੋ ‘ਚ ਕਰਫਿਊ ਲਗਾਉਣ ਦਾ ਹੁਕਮ ਜ਼ਾਰੀ ਕੀਤਾ ਗਿਆ ਹੈ।

Leave a Reply

Your email address will not be published. Required fields are marked *