ਪਟਿਆਲਾ

ਨਵੀਂ ਵਾਰਡਬੰਦੀ ਲਈ ਬਣੀ ਕਮੇਟੀ ‘ਚ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸ਼ਾਮਲ ਕੀਤਾ ਜਾਵੇ – ਤੇਜਿੰਦਰ ਮਹਿਤਾ

ਪਟਿਆਲਾ, 29 ਅਗਸਤ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਅੱਜ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਨਵੀਂ ਵਾਰਡਬੰਦੀ ਲਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਵੀ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਗਈ।

ਆਮ ਆਦਮੀ ਪਾਰਟੀ ਦੇ ਨਵੇਂ ਬਣੇ ਨਗਰ ਨਿਗਮ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਵਿੱਚ ਨਵੀਂ ਬਣੀ ਕਮੇਟੀ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਨੁਮਾਇੰਦੇ ਤਾਂ ਨਵੀਂ ਵਾਰਡਬੰਦੀ ਲਈ ਸ਼ਾਮਲ ਕਰ ਲਏ ਗਏ, ਪਰ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਸ਼ਾਮਲ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਧਿਰ ਦਾ ਰੋਲ ਨਿਭਾ ਰਹੀ ਆਮ ਆਦਮੀ ਪਾਰਟੀ ਵੀ ਨਗਰ ਨਿਗਮ ਚੋਣਾਂ ਲੜਨ ਜਾ ਰਹੀ ਹੈ। ਪਟਿਆਲਾ ਜਿਲ੍ਹਾ ਜਿਥੋਂ ਦਾ ਐਮ.ਪੀ. ਵੀ ਆਮ ਆਦਮੀ ਪਾਰਟੀ ਦਾ ਹੈ, ਇਸ ਦੇ ਬਾਵਜੂਦ ਇਸ ਪਾਰਟੀ ਦਾ ਇੱਕ ਵੀ ਨੁਮਾਇੰਦਾ ਪ੍ਰਸ਼ਾਸ਼ਨ ਵੱਲੋਂ ਨਹੀਂ ਲਿਆ ਗਿਆ। ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ ਵੀ ਡੀ.ਸੀ. ਪਟਿਆਲਾ ਅਤੇ ਨਗਰ ਕਮਿਸ਼ਨਰ ਨੂੰ ਇਹ ਮੰਗ ਕਈ ਵਾਰ ਕਰ ਚੁੱਕੀ ਹੈ, ਪਰ ਨਗਰ ਨਿਗਮ ਕਮਿਸ਼ਨਰ ਪਟਿਆਲਾ ਨੇ ਆਪਣੇ ਆਪ ਨੂੰ ਬੇਵਸ ਦੱਸਦਿਆਂ ਆਖਿਆ ਕਿ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲੋਂ ਸਿਰਫ ਦੋ ਚੁਣੇ ਹੋਏ ਕੌਂਸਲਰ ਦੇ ਨਾਮ ਮੰਗੇ ਗਏ ਸਨ ਜੋ ਮੈਂ ਸੰਬੰਧਤ ਵਿਭਾਗ ਨੂੰ ਭੇਜ ਦਿੱਤੇ ਹਨ। ਇਸ ਤੋ ਬਾਅਦ ਤੇਜਿੰਦਰ ਮਹਿਤਾ ਨੇ ਕਿਹਾ ਕਿ ਅਸੀਂ ਕੱਲ੍ਹ ਡਿਪਟੀ ਕਮਿਸ਼ਨਰ ਨੂੰ ਮਿਲਕੇ ਆਪਣੀ ਇਹ ਮੰਗ ਫਿਰ ਤੋਂ ਰੱਖਾਂਗੇ, ਜੇਕਰ ਫਿਰ ਵੀ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਵੱਡੇ ਪੱਧਰ ਤੇ ਧਰਨਾ ਨਗਰ ਨਿਗਮ ਪਟਿਆਲਾ ਅਤੇ ਡੀ.ਸੀ. ਪਟਿਆਲਾ ਦੇ ਦਫਤਰਾਂ ਦੇ ਅੱਗੇ ਲਗਾਇਆ ਜਾਵੇਗਾ। ਇਸ ਮੌਕੇ ਹਰੀਸ਼ ਨਰੂਲਾ, ਵਿਜੈ ਕਨੋਜੀਆ, ਮਨਮੋਹਨ ਸਿੰਘ ਸਮਰਾਉ, ਮੈਡਮ ਡਿੰਪਲ ਬੱਤਾ, ਰਮੇਸ਼ ਕੁਮਾਰ, ਗੁਰਸੇਵਕ ਸਿੰਘ, ਮਨਵਿੰਦਰ ਸਿੰਘ ਕੋਹਲੀ ਅਤੇ ਹੋਰ ਮੌਜੂਦ ;2.

Leave a Reply

Your email address will not be published. Required fields are marked *