ਜੋ ਵਿਕਾਸ ਅਮਲੋਹ ਹਲਕੇ ਦਾ ਅਕਾਲੀ ਭਾਜਪਾ ਗਠਜੋੜ ਨੇ ਕੀਤਾ ਕੋਈ ਸਰਕਾਰ ਨਹੀਂ ਕਰ ਸਕੀ : ਰਾਜੂ ਖੰਨਾ
ਕਾਂਗਰਸ ਸਰਕਾਰ ਵੱਲੋਂ ਅਮਲੋਹ ਹਲਕੇ ਦੀ ਗਰਾਂਟ ਤੇ ਲਗਾਈ ਪਾਬੰਦੀ ਕਾਰਨ ਰੁਕੇ ਵਿਕਾਸ ਦੇ ਕਾਰਜ
ਅਮਲੋਹ,30 ਅਗਸਤ (ਮਧੂਸਾਰ ਬਿਊਰੋ) ਜੇਕਰ ਕਿਸੇ ਸਰਕਾਰ ਨੇ ਅਮਲੋਹ ਹਲਕੇ ਦਾ ਵਿਕਾਸ ਕੀਤਾ ਹੈ ਤਾਂ ਉਹ ਸਿਰਫ ਤੇ ਸਿਰਫ ਅਕਾਲੀ ਭਾਜਪਾ ਸਰਕਾਰ ਹੀ ਹੈ ਜਿਸ ਵੱਲੋਂ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦਿੱਤੇ ਗਏ ਸਨ ਜਦੋਂ ਕਿ ਕਾਂਗਰਸ ਸਰਕਾਰ ਨੇ ਆਉਣ ਸਾਰ ਹੀ ਦਿੱਤੇ ਕਰੋੜਾਂ ਰੁਪਿਆਂ ਤੇ ਰੋਕ ਲਗਾ ਕੇ ਹਲਕੇ ਦੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਰੁਕਵਾ ਦਿੱਤਾ ਹੈ ਜਿਸ ਲਈ ਕਾਂਗਰਸ ਸਰਕਾਰ ਹਲਕੇ ਦੇ ਰੁਕੇ ਵਿਕਾਸ ਕਾਰਜਾਂ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੈ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਅਮਲੋਹ ਵਿਖੇ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੇ ਪੈਸੇ ਨਾਲ ਅਮਲੋਹ ਸ਼ਹਿਰ ਦਾ ਸੀਵਰੇਜ਼ ਤਾਂ ਭਾਵੇਂ ਮੁਕੰਮਲ ਹੋ ਚੁੱਕਾ ਹੈ ਤੇ ਰਹਿੰਦੀਆਂ ਇੱਕ ਦੋ ਬਸਤੀਆਂ ਵਿਚ ਵੀ ਸੀਵਰੇਜ਼ ਦੀ ਸਹੂਲਤ ਸ਼ਹਿਰ ਵਾਸੀਆਂ ਨੂੰ ਦੇ ਦਿੱਤੀ ਜਾਵੇਗੀ ਪਰ ਸੀਵਰੇਜ ਪੈਣ ਕਾਰਨ ਸ਼ਹਿਰ ਦੀਆਂ ਪੁੱਟੀਆਂ ਗਈਆਂ ਗਲੀਆਂ ਵਿਚ ਜੋ 8 ਲੱਖ ਦੇ ਕਰੀਬ ਇੰਟਰਲਾਕਿੰਗ ਟਾਇਲਾਂ ਲੱਗਣੀਆਂ ਸਨ ਉਸ ਗਰਾਂਟ ਉਪਰ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਜਿਹੜੀ ਕਿ ਕਾਂਗਰਸ ਸਰਕਾਰ ਦੀ ਚੱਲ ਰਹੇ ਵਿਕਾਸ ਨੂੰ ਰੁਕਵਾਉਣ ਲਈ ਇੱਕ ਸੋਝੀ ਸਮਝੀ ਸਾਜਿਸ਼ ਹੈ। ਕਿਉਕਿ ਕਾਂਗਰਸ ਸਰਕਾਰ ਨੂੰ ਕੋਈ ਅਜਿਹਾ ਹੱਕ ਨਹੀਂ ਕਿ ਉਹ ਜੇਕਰ ਕੁਝ ਸ਼ਹਿਰ ਦੇ ਵਿਕਾਸ ਲਈ ਨਹੀਂ ਦੇ ਸਕਦੀ ਤਾਂ ਉਹ ਚੱਲਦੇ ਵਿਕਾਸ ਕਾਰਜਾਂ ਵਿਚ ਵੀ ਵਿਘਨ ਨਾ ਪਾਵੇ। ਰਾਜੂ ਖੰਨਾ ਨੇ ਕਿਹਾ ਕਿ ਅੱਜ ਕਾਂਗਰਸ ਸਰਕਾਰ ਵੱਲੋਂ ਰੋਕੇ ਵਿਕਾਸ ਕਾਰਜਾਂ ਨੂੰ ਲੈ ਕੇ ਅਮਲੋਹ ਸ਼ਹਿਰ ਤੇ ਪਿੰਡਾਂ ਦੇ ਵਾਸੀ ਹਰ ਰੋਜ਼ ਹੀ ਉਨ੍ਹਾਂ ਪਾਸ ਆ ਰਹੇ ਹਨ ਅਤੇ ਬਰਸਾਤ ਦਾ ਮੌਸਮ ਹੋਣ ਕਾਰਨ ਸ਼ਹਿਰ ਦੀ ਹਰ ਗਲੀ ਦਾ ਵਾਸੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਕਾਂਗਰਸ ਸਰਕਾਰ ਦੇ ਮੌਜੂਦਾ ਵਿਧਾਇਕ ਵੱਲੋਂ ਕੋਈ ਵੀ ਅਜਿਹਾ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਸ਼ਹਿਰ ਤੇ ਪਿੰਡਾਂ ਦੇ ਰੁਕੇ ਵਿਕਾਸ ਕਾਰਜ ਸ਼ੁਰੂ ਹੋ ਸਕਣ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਹਲਕੇ ਦੀ ਸਮੁੱਚੀ ਲੀਡਰਸ਼ਿਪ ਤੇ ਕੌਂਸਲਰਾਂ ਨੂੰ ਵਫਦ ਦੇ ਰੂਪ ਵਿਚ ਨਾਲ ਲੈ ਕੇ ਸ਼ਹਿਰ ਤੇ ਪਿੰਡਾਂ ਦੇ ਰੁਕੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਲਈ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਤਾਂ ਜੋ ਸ਼ਹਿਰ ਤੇ ਪਿੰਡਾਂ ਦੇ ਵਾਸੀਆਂ ਨੂੰ ਹਰ ਸੁੱਖ ਸਹੂਲਤ ਜਲਦ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਤੇ ਉਨ੍ਹਾਂ ਨਾਲ ਡਾ. ਰਘੁਬੀਰ ਸ਼ੁਕਲਾ, ਸਾਬਕਾ ਡਾਇਰੈਕਟਰ ਰੋਸ਼ਨ ਲਾਲ ਸੂਦ, ਪ੍ਰਧਾਨ ਨਗਰ ਕੌਂਸਲ ਵਿੱਕੀ ਮਿੱਤਲ, ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਪ੍ਰਧਾਨ ਕਮਲਜੀਤ ਸਿੰਘ ਗਿੱਲ, ਕੈਪਟਨ ਜਸਵੰਤ ਸਿੰਘ ਬਾਜਵਾ, ਪ੍ਰਦੀਪ ਕੁਮਾਰ ਗਰਗ ਜਿਲ੍ਹਾ ਪ੍ਰਧਾਨ ਭਾਜਪਾ, ਮੁਸਲਿਮ ਵਿੰਗ ਦੇ ਜਿਲਾ ਪ੍ਰਧਾਨ ਕੇਵਲ ਖਾਂ, ਜੱਥੇਦਾਰ ਕੁਲਦੀਪ ਸਿੰਘ ਮਛਰਾਈ, ਡਾਇਰੈਕਟਰ ਮਲਕੀਤ ਸਿੰਘ ਮਾਨਗੜ੍ਹ, ਹਰਬੰਸ ਸਿੰਘ ਬਡਾਲੀ, ਕਾਹਨ ਸਿੰਘ ਝੰਬਾਲਾ, ਜਸਵਿੰਦਰ ਸਿੰਘ ਗਰੇਵਾਲ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਜੱਥੇਦਾਰ ਲਾਲ ਸਿੰਘ ਧਰਮਗੜ੍ਹ, ਸਾਬਕਾ ਸਰਪੰਚ ਨਿਰਮਲ ਸਿੰਘ, ਜੱਥੇਦਾਰ ਸਾਧੂ ਸਿੰਘ ਰਤਨਪਾਲੋ, ਗੁਰਸੇਵਕ ਸਿੰਘ ਕੋਟਲੀ, ਗੁਰਮੀਤ ਸਿੰਘ ਭੱਟੋਂ, ਲੱਖੀ ਅੋਜਲਾ, ਯਾਦਵਿੰਦਰ ਸਿੰਘ ਸਲਾਣਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।

