ਪੰਜਾਬ

ਮਾਤਾ ਅਮਰਜੀਤ ਕੌਰ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਮਾਂਵਾਂ ਦੀ ਬੁੱਕਲ ਹੀ ਅਸਲ ‘ਚ ਸੰਸਕਾਰਾਂ ਦੀ ਟਕਸਾਲ : ਮਹਿਤਾ
ਅੰਮ੍ਰਿਤਸਰ, 1 ਸਤੰਬਰ (ਮਧੂਸਾਰ ਬਿਊਰੋ) ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਵਿੱਚ ਨਿਰੰਤਰ ਕਾਰਜਸ਼ੀਲ ਅੰਮ੍ਰਿਤਸਰ ਤੋਂ ਟ੍ਰਿਬਿਊਨ ਗਰੁੱਪ ਨਾਲ ਜੁੜੇ ਪ੍ਰਸਿੱਧ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੀ ਮਾਤਾ ਅਮਰਜੀਤ ਕੌਰ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਮਾਂਵਾਂ ਦੀ ਕੁੱਖ ਅਤੇ ਬੁੱਕਲ ਹੀ ਅਸਲ ‘ਚ ਸੰਸਕਾਰਾਂ ਦੀ ਟਕਸਾਲ ਹੋਇਆ ਕਰਦੀ ਹੈ। ਮਾਵਾਂ ਦੀ ਜੀਵਨ , ਰਹਿਣੀ ਬਹਿਣੀ ਤੋਂ ਬਚੇ ਬਹੁਤ ਕੁੱਝ ਸਿੱਖ ਦੇ ਹਨ।ਉਹਨਾਂ ਕਿਹਾ ਕਿ ਮਾਂ ਦਾ ਰਿਸ਼ਤਾ ਦੁਨੀਆਂ ਅੰਦਰ ਸਭ ਤੋਂ ਪਵਿੱਤਰ ਅਤੇ ਜ਼ਿੰਦਗੀ ਦੇ ਸਰੋਕਾਰਾਂ ਨਾਲ ਨੇੜਿਉਂ ਜੁੜਿਆ ਹੁੰਦਾ ਹੈ। ਮਾਂ ਦੇ ਸੰਸਾਰ ਤੋਂ ਸਦਾ ਲਈ ਤੁਰ ਜਾਣ ਨਾਲ ਮਨੁੱਖ ਨੂੰ ਸਭ ਤੋਂ ਵੱਡਾ ਸਦਮਾ ਪੁੱਜਦਾ ਹੈ, ਅਤੇ ਇਸ ਰਿਸ਼ਤੇ ਦੀ ਬੁੱਕਲ ਜਿਹਾ ਨਿੱਘ ਦੁਨੀਆ ਦੇ ਹੋਰ ਕਿਸੇ ਰਿਸ਼ਤੇ ਵਿੱਚੋਂ ਨਹੀਂ ਮਿਲਦਾ।ਮਾਤਾ ਅਮਰਜੀਤ ਕੌਰ ਜੀ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ।ਮਾਤਾ ਜੀ ਵੱਲੋਂ ਸਮਾਜਿਕ ਭਲੇ ਲਈ ਨਿਭਾਈਆਂ ਗਈਆਂ ਸੇਵਾਵਾਂ ਸਦਾ ਯਾਦ ਰਹਿਣਗੀਆਂ। ਉਨ੍ਹਾਂ ਸ. ਲਾਂਬਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਨਾਲ ਜੋੜਨ ਅਤੇ ਪਰਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਣ ਦੇਣ।ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ, ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਤੇਜ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਆਦਿ ਤੇ ਸੋਕ ਸੰਦੇਸ਼ ਪੜੇ ਗਏ। ਇਸ ਮੌਕੇ ਭਾਈ ਮੋਹਕਮ ਸਿੰਘ ਮੁਖੀ ਸੰਯੁਕਤ ਅਕਾਲੀ ਦਲ, ਕੰਵਰਪਾਲ ਸਿੰਘ ਬਿੱਟੂ ਦਲ ਖ਼ਾਲਸਾ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਹਰਭਜਨ ਸਿੰਘ ਮਨਾਵਾਂ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਦਲਜੀਤ ਸਿੰਘ ਬੇਦੀ, ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਜਸਵਿੰਦਰ ਸਿੰਘ ਐਡਵੋਕੇਟ, ਪ੍ਰੋ:ਗੁਰਵਿੰਦਰ ਸਿੰਘ ਮੰਮਣਕੇ, ਸਤਨਾਮ ਸਿੰਘ ਮਨਾਵਾਂ, ਬਲਦੇਵ ਸਿੰਘ ਸਿਰਸਾ, ਡਾ: ਇੰਦਰਜੀਤ ਸਿੰਘ ਗਗੋਆਣੀ, ਡਾ: ਇਕਬਾਲ ਕੌਰ ਸਾਂਝ, ਜਸਵੰਤ ਸਿੰਘ ਜਸ ਅਜੀਤ , ਸੁਖਵਿੰਦਰ ਸਿੰਘ ਬਹੁੜੂ, ਜਸਬੀਰ ਸਿੰਘ ਪੱਟੀ,ਮਨਮੋਹਨ ਸਿੰਘ ਢਿੱਲੋਂ, ਜੀ ਐਸ ਪਾਲ, ਡੀ ਪੀ ਆਰ À ਸ਼ੇਰਜੰਗ ਸਿੰਘ ਹੁੰਦਲ, ਦੀਪ ਦਵਿੰਦਰ ਸਿੰਘ ਕਹਾਣੀਕਾਰ, ਗੁਰਬਖ਼ਸ਼ ਪੁਰੀ ਤਰਨ ਤਾਰਨ, ਡੀ ਐਸ ਪੀ ਆਹਲੂਵਾਲੀਆ, ਹਰਕੰਵਲ ਕੋਰਪਾਲ, ਸੁਰਜੀਤ ਸਿੰਘ ਗੋਪੀਪੁਰਾ, ਹਰਬੀਰ ਸਿੰਘ ਸੰਧੂ ਅਕਾਲੀ ਦਲ ਮਾਨ, ਚਰਨਜੀਤ ਸਿੰਘ ਅਰੋੜਾ, ਕੁਲਵਿੰਦਰ ਸਿੰਘ ਰਮਦਾਸ, ਜਸਵਿੰਦਰ ਜੱਸੀ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਭਾਰੀ ਗਿਣਤੀ ‘ਚ ਸੰਗਤਾਂ ਮੌਜੂਦ ਸਨ।

Leave a Reply

Your email address will not be published. Required fields are marked *