ਬਹੁ-ਚਰਚਿਤ ਅਨੁਪਮਾ ਗੁਲਾਟੀ ਹੱਤਿਆਕਾਂਡ : ਰਾਜੇਸ਼ ਗੁਲਾਟੀ ਨੂੰ 302 ‘ਚ ਉਮਰ ਕੈਦ, 10 ਲੱਖ ਜੁਰਮਾਨਾ
ਦੇਹਰਾਦੂਨ 1 ਸਤੰਬਰ (ਏਜੰਸੀਆਂ) ਬਹੁ-ਚਰਚਿਤ ਅਨੁਪਮਾ ਗੁਲਾਟੀ ਹੱਤਿਆਕਾਂਡ ‘ਚ ਜੱਜ ਵਿਨੋਦ ਕੁਮਾਰ ਦੀ ਅਦਾਲਤ ਨੇ ਸਾਫਟਵੇਅਰ ਇੰਜੀਨੀਅਰ ਪਤੀ ਰਾਜੇਸ਼ ਗੁਲਾਟੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਰਾਜੇਸ਼ ਨੂੰ ਕਤਲ ਅਤੇ ਸਬੂਤ ਮਿਟਾਉਣ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸ਼ਜਾ ਸੁਣਾਈ ਹੈ। ਇਸ ਦੇ ਨਾਲ ਕਤਲ ਦੀ ਧਾਰਾ 302 ‘ਚ ਉਮਰ ਕੈਦ, 10 ਲੱਖ ਜ਼ੁਰਮਾਨਾ ਅਤੇ ਸਬਤੂ ਮਿਟਾਉਣ ਦੀ ਧਾਰਾ 201 ‘ਚ 3 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜ਼ੁਰਮਾਨਾ ਲਗਾਇਆ। ਇਸ ‘ਚ 14 ਲੱਖ 30 ਹਜ਼ਾਰ ਉਸ ਦੇ ਬੱਚਿਆਂ ਨੂੰ ਮਿਲੇਗਾ ਅਤੇ 70 ਹਜ਼ਾਰ ਰਾਜ ਦੇ ਖਜ਼ਾਨੇ ‘ਚ ਜਮ੍ਹਾਂ ਹੋਣਗੇ। ਗੁਲਾਟੀ ਦੇ ਦੋ ਬੱਚੇ ਹਨ, ਜੋ ਘਟਨਾ ਦੇ ਬਾਅਦ ਤੋਂ ਨਾਨੀ-ਨਾਨੀ ਕੋਲ ਰਹਿ ਰਹੇ ਹਨ।
ਦਿਲ ਦਹਿਲਾ ਦੇਣ ਵਾਲੀ ਇਹ ਘਟਲਾ ਕੈਂਟ ਖੇਤਰ ਦੇ ਪ੍ਰਕਾਸ਼ ਨਗਰ ‘ਚ 12 ਦਸੰਬਰ 2010 ਨੂੰ ਸਾਹਮਣੇ ਆਈ ਸੀ। ਸਾਫਟਵੇਅਰ ਇੰਜੀਨੀਅਰ ਰਾਜੇਸ਼ ਗੁਲਾਟੀ ਵਾਸੀ 141/1 ਫਸਟ ਫਲੋਰ ਸਤਯ ਨਿਕੇਤਨ ਨਵੀਂ ਦਿੱਲੀ ਇੱਥੇ ਇਕ ਮਕਾਨ ‘ਚ ਪਤਨੀ ਅਨੁਪਮਾ ਗੁਲਾਟੀ ਅਤੇ ਬੱਚਿਆਂ ਨਾਲ ਰਹਿੰਦਾ ਸੀ। ਅਨੁਪਮਾ ਦਾ ਪੇਕਾ ਘਰ ਵੀ ਦਿੱਲੀ ਦੇ ਨੇਤਾਜੀ ਨਗਰ ‘ਚ ਹਨ।
17 ਅਕਤੂਬਰ 2010 ਨੂੰ ਅਨੁਪਮਾ ਨਾਲ ਝਗੜਾ ਹੋਣ ਦੇ ਬਾਅਦ ਰਾਜੇਸ਼ ਨੇ ਉਸ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਇਸ ਦੇ ਬਾਅਦ ਸਟੋਨ ਕਟਰ ਅਤੇ ਆਰੀ ਨਾਲ ਲਾਸ਼ ਦੇ ਟੁਕੜੇ ਕਰਕੇ ਘਰ ਦੇ ਅੰਦਰ ਡੀਪ ਫਰਿੱਜ਼ਰ ‘ਚ 2 ਮਹੀਨੇ ਤੱਕ ਛੁਪਾ ਕੇ ਰੱਖੇ। ਬੀਤੇ 18 ਅਗਸਤ ਨੂੰ ਹੱਤਿਆਕਾਂਡ ‘ਤੇ ਆਖ਼ਰੀ ਬਹਿਸ ਪੂਰੀ ਹੋਣ ਦੇ ਬਾਅਦ ਅਦਾਲਤ ਨੇ ਵੀਰਵਾਰ ਨੂੰ ਫੈਸਲੇ ਦੀ ਤਾਰੀਕ ਨਿਕਾਲੀ ਸੀ। ਵੀਰਵਾਰ ਨੂੰ ਲੰਚ ਦੀ ਛੁੱਟੀ ਦੇ ਬਾਅਦ ਅਦਾਲਤ ਨੇ ਪੇਸ਼ ਗਵਾਹਾਂ,ਬਿਆਨਾਂ ਅਤੇ ਸਬੂਤਾਂ ਦੇ ਆਧਾਰ ‘ਤੇ ਗੁਲਾਟੀ ਦੀ ਪਤਨੀ ਅਨੁਪਮਾ ਗੁਲਾਟੀ ਦੇ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਸੀ।

