ਪੰਜਾਬ

ਹਰਿਆਣਾ ਤੇ ਪੰਜਾਬ ਦੇ ਸੈਕਸ ਸਕੈਂਡਲਾਂ ਵਿੰਚ ਘਿਰੇ ਹੋਰ ਡੇਰਿਆਂ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ : ਭੋਮਾਂ

ਪਟਿਆਲਾ 3 ਸਤਬੰਰ (ਮਧੂਸਾਰ ਬਿਊਰੋ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਡਾ ਮਨਜੀਤ ਸਿੰਘ ਭੋਮਾਂ ਫੈਡਰੇਸਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਸੋਹਲ, ਸਰਬਜੀਤ ਸਿੰਘ ਜੰਮੂ, ਐਡਵੋਕੇਟ ਜਸਵੀਰ ਸਿੰਘ ਘੁੰਮਣ ਅਤੇ ਸ਼ ਸਤਨਾਮ ਸਿੰਘ ਕੰਡਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਜੋ ਡੇਰਾ ਪ੍ਰੇਮੀ ਗੁਮਰਾਹ ਹੋ ਕੇ ਡੇਰਾ ਸਿਰਸਾ ਨਾਲ ਜੁੜੇ ਸਨ ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਦੁਬਿਧਾ ਛੱਡਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਪੰਥ ਵਿੱਚ ਸ਼ਾਮਿਲ ਹੋਕੇ ਘਰ ਵਾਪਸੀ ਕਰਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਉਨ੍ਹਾਂ ਦਾ ਭਰਵਾਂ ਸਵਾਗਤ ਕਰੇਗੀ ।

ਉਨ੍ਹਾਂ ਕਿਹਾ ਕਿਤੇ ਇਹ ਨਾਂ ਹੋਵੇ ਕਿ ਡੇਰਾ ਪ੍ਰੇਮੀ ਇਕ ਖੂਹ ਵਿੱਚੋ ਨਿਕਲਕੇ ਕਿਤੇ ਦੂਸਰੇ ਖੂਹ ਵਿੱਚ ਨਾਂ ਪੈ ਜਾਣ । ਉਨ੍ਹਾਂ ਕਿਹਾ ਇਹ ਤੁਹਾਡੇ ਲਈ ਸੁਨਿਹਰੀ ਮੌਕਾ ਹੈ ਤੁਸੀਂ ਪੰਥ ਨਾਲ ਜੁੜਕੇ ਆਪਣਾ ਜੀਵਨ ਤੇ ਭਵਿੱਖ ਸਫਲ ਬਣਾ ਸਕਦੇ ਹੋ ।
ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਡੇਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਨਹੀਂ ਉਨ੍ਹਾ ਡੇਰਿਆ ਦਾ ਬਾਈਕਾਟ ਕੀਤਾ ਜਾਵੇ ਜਿਨ੍ਹਾਂ ਸੰਪਰਦਾਵਾਂ, ਟਕਸਾਲਾਂ ਤੇ ਡੇਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਹੈ ਇਨ੍ਹਾਂ ਸਭ ਸੰਸਥਾਵਾਂ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਤਹਿ ਦਿਲੋਂ ਸਤਿਕਾਰ ਕਰਦੀ ਹਾਂ ਕਿਉਂਕਿ ਇਹ ਸਭ ਸੰਸਥਾਵਾਂ ਸੰਗਤ ਨੂੰ ਬਾਣੀ ਤੇ ਬਾਣੀ ਨਾਲ ਜੋੜਦੀਆਂ ਹਨ ।
ਉਨ੍ਹਾਂ ਸੀ ਨੂੰ ਅਪੀਲ ਕਰਦਿਆਂ ਕਿਹਾ ਹਰਿਆਣਾ ਤੇ ਪੰਜਾਬ ਵਿੱਚ ਜੋ ਡੇਰੇ ਪਿਛਲੇ ਸਮੇਂ ਵੱਖ-ਵੱਖ ਸੈਕਸ ਸਕੈਂਡਲਾਂ ਵਿੱਚ ਘਿਰੇ ਰਹੇ ਹਨ ਇਨ੍ਹਾਂ ਸਭ ਡੇਰਿਆਂ ਦੀ ਜੇਕਰ ਸੀ ਗਹਿਰਾਈ ਨਾਲ ਜਾਂਚ ਕਰੇ ਤਾਂ ਕਈ ਹੋਰ ਗੁਰਮੀਤ ਰਾਮ ਰਹੀਮ ਲੋਕਾਂ ਦੀ ਕਚਿਹਰੀ ਵਿੱਚ ਨੰਗੇ ਕਰਕੇ ਜੇਲਾਂ ਵਿੱਚ ਬੰਦ ਕਿਤੇ ਜਾ ਸਕਦੇ ਹਨ , ਜਿਸ ਨਾਲ ਸਮਾਜ ਅਤੇ ਦੇਸ਼ ਦਾ ਵੱਡਾ ਭਲਾ ਹੋ ਸਕਦਾ ਹੈ ।

Leave a Reply

Your email address will not be published. Required fields are marked *