ਪਟਿਆਲਾ

ਨਵੇਂ ਸੈਸ਼ਨ ‘ਚ ਆਏ ਨਵੇਂ ਵਿਦਿਆਰਥੀਆਂ ਨੂੰ ‘ਜੀ ਆਇਆਂ’ ਕਹਿਣ ਲਈ ਸੱਭਿਆਚਾਰਕ ਸ਼ਾਮ ਦਾ ਆਯੋਜਨ

ਪਟਿਆਲਾ 8 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡੈਮੋਕ੍ਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ (ਡੀ.ਐੱਸ.ਓ) ਵਲੋਂ 2017-18 ਸ਼ੈਸ਼ਨ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਇੱਕ ਸਭਿੱਆਚਾਰਕ ਸ਼ਾਮ ਦਾ ਪ੍ਰੋਗਰਾਮ ਕੀਤਾ ਜਿਸ ਵਿੱਚ ਇਨਕਲਾਬੀ ਗੀਤ, ਕਵਿਤਾਵਾਂ ਅਤੇ ਇੱਕ ਨੁੱਕੜ ਨਾਟਕ ‘ਕਿਰਤੀ’ ਦੀ ਪੇਸ਼ਕਾਰੀ ਕੀਤੀ ਗਈ।

ਜਥੇਬੰਦੀ ਦੀ ਆਗੂ ਜਸਪ੍ਰੀਤ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਪਿਛਲੇ ਸਮੇਂ ਦੌਰਾਨ ਡੀ.ਐੱਸ.ਓ ਵਲੋਂ ਵਿਦਿਆਰਥੀ ਹੱਕਾਂ ਲਈ ਕੀਤੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਡੀ.ਐੱਸ.ਓ ਹਮੇਸ਼ਾ ਵਿਦਿਆਰਥੀਆਂ ਦੇ ਹੱਕਾਂ ਲਈ ਲੜਦੀ ਆ ਰਹੀ ਹੈ ਚਾਹੇ ਉਹ ਫ਼ੀਸਾਂ ਵਿੱਚ ਵਾਧੇ ਖਿਲਾਫ ਸੰਘਰਸ਼ ਹੋਵੇ, ਚਾਹੇ ਕੈਂਪਸ ਵਿਚੋਂ ਗੱਡੀਆਂ ਬੰਦ ਕਰਵਾਉਣਾ ਹੋਵੇ ਜਾਂ ਲੜਕੀਆਂ ਦੇ ਹੋਸਟਲਾਂ ਦੀਆਂ ਸਮੱਸਿਆਵਾਂ ਖਿਲਾਫ ਸੰਘਰਸ਼ ਹੋਵੇ। ਇਸਤੋਂ ਇਲਾਵਾ ਕੈਂਪਸ ਵਿੱਚ ਹੁੰਦੇ ਜਾਤ ਆਧਾਰਿਤ ਵਿਤਕਰੇ ਅਤੇ ਕੁੜੀਆਂ ਨਾਲ ਹੁੰਦੀ ਛੇੜਛਾੜ ਖਿਲਾਫ ਵੀ ਡੀ.ਐੱਸ.ਓ ਨੇ ਹਮੇਸ਼ਾ ਸੰਘਰਸ਼ ਕੀਤਾ ਹੈ। ਉਹਨਾਂ ਨੇ ਨਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਕਮੀਆਂ ਜਿਵੇਂ ਅਧਿਆਪਕਾਂ ਦੀ ਕਮੀ, ਨਵੇਂ ਹੋਸਟਲਾਂ ਦੀ ਕਮੀ, ਹੋਸਟਲਾਂ ਵਿੱਚ ਖਾਣੇ ਅਤੇ ਸਫਾਈ ਦੀਆਂ ਸਮੱਸਿਆਵਾਂ ਅਤੇ ਪ੍ਰਬੰਧਕੀ ਬਲਾਕ ਵਿੱਚ ਹੋ ਰਹੀ ਵਿਦਿਆਰਥੀਆਂ ਦੀ ਲੁੱਟ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਲਈ ਇੱਕ ਜੁੱਟ ਹੋਣ ਦੀ ਅਪੀਲ ਕੀਤੀ ਅਤੇ ਡੀ.ਐੱਸ.ਓ ਦਾ ਸ਼ਾਮਿਲ ਹੋਣ ਲਈ ਕਿਹਾ ਤਾਂ ਕਿ ਸਾਰੇ ਸੰਗਠਿਤ ਹੋ ਕੇ ਇਨ੍ਹਾਂ ਸਮੱਸਿਆਵਾਂ ਖਿਲਾਫ ਲੜ ਸਕੀਏ।

Leave a Reply

Your email address will not be published. Required fields are marked *