ਰੋਹਟਾ ਸਕੂਲ ਦੀ ਅਧਿਆਪਕਾ ਨਵਨੀਤ ਕੌਰ ਤੇ ਵਿਪਨਜੋਤ ਕੌਰ ਨੈਸ਼ਨਲ ਬਿਲਡਰ ਐਵਾਰਡ ਨਾਲ ਸਨਮਾਨਤ
ਪਟਿਆਲਾ , 8 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਵਿਖੇ ਰੋਟਰੀ ਕਲੱਬ ਪਟਿਆਲਾ (ਰੋਇਲ) ਅਤੇ ਆਈ.ਟੀ.ਆਈ ਲੜਕੀਆਂ ਵਲੋਂ ਸਾਂਝੇ ਤੌਰ ਤੇ ਜ਼ਿਲ੍ਹੇ ਦੇ ਵਿਸ਼ੇਸ਼ ਉਪਲਬਧੀਆਂ ਕਰਨ ਵਾਲੇ ਅਧਿਆਪਕਾਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੋਹਟਾ (ਨਾਭਾ) ਦੀ ਆਰਟ ਐਂਡ ਕਰਾਫਟ ਅਧਿਆਪਕਾ ਨਵਨੀਤ ਕੌਰ ਅਤੇ ਵਿਪਨਜੀਤ ਕੌਰ ਮੈਥ ਮਿਸਟ੍ਰੈਸ ਨੂੰ ਵਿੱਦਿਆ ਮੰਤਰ ਵਿੱਚ ਕੀਤੇ ਵਿਸ਼ੇਸ਼ ਕੰਮਾਂ ਲਈ ਨੈਸ਼ਨਲ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੇਵਾ ਮੁਕਤ ਪੀ.ਸੀ.ਐਸ. ਮੈਡਮ ਸੁਰਿੰਦਰ ਰਿਆੜ, ਆਈ.ਟੀ.ਆਈ ਦੇ ਪ੍ਰਿੰਸੀਪਲ ਮੈਡਮ ਮਨਿੰਦਰਪਾਲ ਕੌਰ ਅਤੇ ਰੋਟਰੀ ਕਲੱਬ ਦੇ ਸਕੱਤਰ ਮੈਡਮ ਸਤਵੀਰ ਕੌਰ ਵਲੋਂ ਸਨਮਾਨਿਤ ਅਧਿਆਪਕਾ ਨੂੰ ਸਨਮਾਨ ਚਿੰਨ੍ਹ ਅਤੇ ਯਾਦ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨ ਲੈਣ ਉਪਰੰਤ ਸਕੂਲ ਅਧਿਆਪਕਾ ਨਵਨੀਤ ਕੌਰ ਨੇ ਇਹ ਵਿਸ਼ੇਸ਼ ਐਵਾਰਡ ਦੇਣ ਦੇ ਸੰਸਥਾ ਅਤੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਿੱਖਿਆ ਦੇ ਖੇਤਰ ਵਿੱਚ ਮਿਲੇ ਇਸ ਮਾਨ ਸਨਮਾਨ ਨੂੰ ਹਮੇਸਾਂ ਬਰਕਾਰ ਰੱਖੇਗੀ।

