ਲੇਖ

ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਤੇ ਪੰਜਾਬੀ ਯੂਨੀਵਰਸਿਟੀ ਦਾ ਮੁੜ ਕਬਜ਼ਾ

ਖੇਡਾਂ ਦੀ ਦੁਨੀਆ ਵਿੱਚ ਭਾਰਤ ਨੇ ਆਪਣੀ ਅਲੱਗ ਹੀ ਪਹਿਚਾਨ ਬਣਾਈ ਹੈ।ਭਾਰਤ ਨੇ ਭਾਵਂੇ ਹਾਕੀ ਹੋਵੇ,ਐਥਲੈਟਿਕਸ,ਵਾਲੀਬਾਲ,ਪਹਿਲਵਾਨੀ ਹੋਵੇ ਭਾਰਤੀ ਖਾਡਾਰੀਆ ਨੇ ਅਨੇਕਾਂ ਤਗਮੇ ਭਾਰਤ ਦੀ ਝੋਲੀ ਪਾਏ।ਹਾਕੀ ਦੇ ਖਾਡਾਰੀਆ ਨੇ ਵਰ੍ਹਿਆਂ ਬੱਧੀ ਦੁਨੀਆ ਤੇ ਆਪਣਾ ਜੇਤੂ ਝੰਡਾ ਬੁਲੰਦ ਕੀਤਾ।

ਅੱਜ ਗੱਲ ਕਰਨ ਲੱਗਾ ਹਾਂ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ)ਟਰਾਫੀ ਦੀ ਪਿਛਲੇ 10 ਵਰਿਆਂ ਤੋਂ ਆਪਣੇ ਨਾਂ ਕਰਨ ਵਾਲੀ ਯੂਨੀਵਰਸਿਟੀ ਜਿਸ ਨੇ ਭਾਰਤ ਅੰਦਰ ਨਵਾਂ ਇਤਿਹਾਸ ਰਚਿਆ ਜੀ ਹਾਂ ਮੈ ਗੱਲ ਕਰ ਰਿਹਾ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ।ਜਿਥੇ ਇਸ ਯੂਨੀਵਰਸਿਟੀ ਦਾ ਨਾਂ ਸਿੱਖਿਆ ਦੇ ਖੇਤਰ ਵਿੱਚ ਅਉਂਦਾ ਹੈ ਉਥੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਇਸ ਯੂਨੀਵਰਸਿਟੀ ਨੇ ਆਪਣੀ ਵੱਖਰੀ ਪਹਿਚਾਨ ਬਣਾਈ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਲ 1962 ਨੂੰ ਹੋਦ ਵਿੱਚ ਆਈ।ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ)ਟਰਾਫੀ ਦੀ ਸ਼ੂਰੁਆਤ ਸਾਲ 1956-57 ਵਿੱਚ ਹੋਈ।ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ)ਟਰਾਫੀ ਪਹਿਲੀ ਵਾਰ ਮੁੰਬਈ ਯੂਨੀਵਰਸਿਟੀ ਨੇ ਜਿੱਤੀ।ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਲ 2005-06 ਤੋ ਲੈ ਕੇ 2016-17 ਤੱਕ ਲਗਾਤਾਰ 6ਵੀਂ ਵਾਰ ਤੇ ਕੁੱਲ 10 ਵਾਰ ਇਸ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ)ਟਰਾਫੀ ਜਿੱਤੀ।ਜੇਕਰ ਗੱਲ ਇਸ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਦੀ ਕਰੀਏ ਤਾਂ ਲਗਭਗ ਸਾਰੀਆਂ ਖੇਡਾਂ ਦੇ ਗਰਾਊਂਡ ਮੌਜੂਦ ਹਨ।ਇੰਨਾਂ ਮੈਦਾਨਾਂ ਨੇ ਸਾਈਕਲਿੰਗ ,ਹਾਕੀ, ਐਥਲੈਟਿਕਸ,ਬਾਕਸਿੰਗ,ਬਾਸਕਟਬਾਲ ਦੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ। ਇਨਾ ਸਾਰੀਆਂ ਖੇਡਾਂ ਦੇ ਖਿਡਾਰੀਆਂ ਨੇ ਜਿੱਥੇ ਆਪਣੀ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ ਉਥੇ ਭਾਰਤ ਤੇ ਪੰਜਾਬ ਦਾ ਵੀ ਨਾਂ ਰੌਸ਼ਨ ਕੀਤਾ।ਸਾਈਕਲਿੰਗ ਵਿੱਚ ਸੁਖਜਿੰਦਰ ਸਿੰਘ ਪਟਵਾਰੀ,ਹਿੱਤਰਾਜ ਸਿੰਘ ,ਗੁਰਸ਼ਰਨਦੀਪ ਸਿੰਘ ਤੋ ਇਲਾਵਾ ਅਨੇਕਾਂ ਸਇਕਲਿਸਟਾ ਨੇ ਭਾਰਤ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ।ਐਥਲੈਟਿਕਸ ਵਿੱਚ ਦਲਜੀਤ ਰਾਣਾ,ਉਮ ਪ੍ਰਕਾਸ਼,ਕਿਰਪਾਲ ਸਿੰਘ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ।ਸਾਲ 2016-17 ਦੌਰਾਨ ਪੰਜਾਬੀ ਯੂਨੀਵਰਸਿਟੀ ਦੀਆ ਟੀਮਾਂ ਨੇ ਆਲ ਇੰਡੀਆ ਅੰਤਰਵਰਸਿਟੀ ਮੁਕਾਬਲਿਆਂ ਵਿੱਚ 38 ਸੋਨ,34 ਚਾਂਦੀ ਤੇ 15 ਕਾਂਸੇ ਦੇ ਤਗਮੇ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਜਿੱਤੇ।ਵਿਅਕਤੀਗਤ ਅੰਤਰਵਰਸਿਟੀ ਮੁਕਾਬਲਿਆਂ ਵਿੱਚ 53 ਸੋਨ,30 ਚਾਂਦੀ ਤੇ 49 ਕਾਂਸੇ ਦੇ ਤਗਮੇ ਜਿੱਤੇ।ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲੇ ਵਰਲਡ ਕੱਪ,ਵਰਲਡ ਯੂਨੀਵਰਸਿਟੀ ਚੈਪੀਅਨਸ਼ਿਪ,ਕਾਮਨਵੈਲਥ ਖੇਡਾਂ,ਏਸ਼ੀਆਈ ਖੇਡਾਂ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬ ਤੇ ਭਾਰਤ ਦਾ ਨਾਂ ਚਮਕਾਇਆ।ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ)ਟਰਾਫੀ ਦੇ ਜੇਕਰ ਅੰਕਾਂ ਦੀ ਗੱਲ ਕਰੀਏ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 89635 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ।ਪੰਜਾਬ ਯੂਨੀਵਰਸਿਟੀ ਚੰਡੀਗੜ ਨੇ 66495 ਅੰਕਾਂ ਨਾਲ ਦੂਜਾ ਸਥਾਨ,ਗੂਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 50640 ਅੰਕਾਂ ਨਾਲ ਤੀਜਾ ਸਥਾਨ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਅੰਕਾਂ 25725 ਅੰਕਾ ਨਾਲ ਚੌਥਾ ਸਥਾਨ ਹਾਸਿਲ ਕੀਤਾ ।ਇੱਥੇ ਇਹ ਵੀ ਦੱਸਣਯੋਗ ਹੈ ਕੀ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ)ਟਰਾਫੀ ਜੋ ਸੂਚੀ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੇ ਜਾਰੀ ਕੀਤੀ ਉਸ ਵਿੱਚ ਪਹਿਲੇ ਤਿੰਨੋਂ ਸਥਾਨ ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਨੇ ਹਾਸਿਲ ਕੀਤੇ ਹਨ।ਜੋ ਪੰਜਾਬ ਤੇ ਪੰਜਾਬੀਆ ਲਈ ਬਹੁਤ ਮਾਣ ਵਾਲੀ ਗੱਲ ਹੈ।ਭਾਰਤ ਦੇ ਮੌਜੂਦਾ ਰਾਸ਼ਟਰਪਤੀ ਕੋਲਂੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ.ਸੀ ਡਾ: ਬੀ.ਐਸ ਘੰਮਣ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੇਡ ਨਿਰਦੇਸ਼ਕਾ ਡਾ:ਗਰਦੀਪ ਕੌਰ ਰੰਧਾਵਾ ਨੇ ਟਰਾਫੀ ਹਾਸਲ ਕੀਤੀ ਤਾਂ Àਸ ਸਮੇ ਸਾਰੇ ਪੰਜਾਬੀਆ ਦਾ ਮਾਣ ਵਧਿਆ।ਅਸੀ ਉਮੀਦ ਕਰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਖੇਡਾਂ ਦੇ ਖੇਤਰ ਵਿੱਚ ਇਸੇ ਤਰ੍ਹਾਂ ਤਰੱਕੀ ਕਰਦੀ ਰਹੇ ।
ਜਗਦੀਪ ਕਾਹਲੋਂ 82888-47042

Leave a Reply

Your email address will not be published. Required fields are marked *