ਪਟਿਆਲਾ

ਹਰਜੀਤ ਸਿੰਘ ਸ਼ੇਰੂ ਮੁੜ ਬਣੇ ਪ੍ਰਧਾਨ

-ਆੜ੍ਹਤੀਆਂ ਦੇ ਹਿੱਤਾਂ ਦੀ ਰਾਖੀ ਮੇਰਾ ਪਹਿਲਾ ਫਰਜ਼ : ਪ੍ਰਧਾਨ ਸ਼ੇਰੂ
ਪਟਿਆਲਾ, 11 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿਛਲੇ ਅੱਠ ਸਾਲਾਂ ਤੋਂ ਆੜ੍ਹਤੀਆਂ ਦੇ ਹਿੱਤਾਂ ‘ਤੇ ਦਿਨ ਰਾਤ ਪਹਿਰਾ ਦੇਣ ਵਾਲੇ ਧਾਕੜ ਆਗੂ ਹਰਜੀਤ ਸਿੰਘ ਸ਼ੇਰੂ ਨੂੰ ਅੱਜ ਮੁੜ ਤੋਂ ਅਨਾਜ ਮੰਡੀ ਪਟਿਆਲਾ ਦਾ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਫੇਰ ਤੋਂ ਪ੍ਰਧਾਨ ਚੁਣ ਲਿਆ ਗਿਆ ਹੈ।

ਸ਼ਿਵ ਮੰਦਰ ਦੇ ਹਾਲ ਵਿਚ ਹੋਈ ਆੜ੍ਹਤੀ ਐਸੋਸੀਏਸ਼ਨ ਨਵੀਂ ਅਨਾਜ਼ਮੰਡੀ ਦੇ ਜਨਰਲ ਹਾਊਸ ਦੀ ਹੋਈ ਭਰਵੀਂ ਮੀਟਿੰਗ ਵਿਚ ਜਿਥੇ ਪ੍ਰਧਾਨ ਸ਼ੇਰੂ ਨੇ ਆਪਣੇ ਪਿਛਲੇ ਕਾਰਜਕਾਲ ਦਾ ਬਿਓਰਾ ਸਾਰੇ ਮੈਂਬਰਾਂ ਅਤੇ ਆਹੁਦੇਦਾਰਾਂ ਦੇ ਸਾਹਮਣੇ ਰੱਖਿਆ, ਉਸ ਤੋਂ ਬਾਅਦ ਪ੍ਰਧਾਨ ਅਤੇ ਬਾਕੀ ਦੀ ਟੀਮ ਦੀ ਕਾਰਗੁਜਾਰੀ ‘ਤੇ ਵਿਚਾਰ ਵਿਟਾਂਦਰੇ ਤੋਂ ਬਾਅਦ ਸਮੁੱਚੇ ਆੜ੍ਹਤੀ ਭਾਈਚਾਰੇ ਨੇ ਫੇਰ ਤੋਂ ਸਰਬਸੰਮਤੀ ਨਾਲ ਧਾਕੜ ਆਗੂ ਹਰਜੀਤ ਸਿੰਘ ਸ਼ੇਰੂ ਨੂੰ ਪ੍ਰਧਾਨ ਚੁਣ ਲਿਆ। ਮੀਟਿੰਗ ਖਜਾਨਚੀ ਖਰਦਮਨ ਰਾਏ ਨੇ ਦੋ ਸਾਲਾਂ ਦਾ ਲੇਖਾ ਜੋਖਾ ਪੇਸ਼ ਕਰਨ ਤੋਂ ਬਾਅਦ ਸ੍ਰੀ ਖਰਦਮਨ ਰਾਏ, ਚਰਨਦਾਸ ਰੌਂਗਲਾ, ਗੁਰਚਰਨ ਸਿੰਘ ਕਸਿਆਣਾ, ਹਰਦੇਵ ਸਿੰਘ ਨੰਦਪੁਰ ਕੇਸੋਂ, ਨਰੇਸ਼ ਭੋਲਾ, ਅਸ਼ੋਕ ਕੁਮਾਰ ਮੋਢੀ, ਜਤਿੰਦਰ ਟੀਨੂੰ ਨੇ ਪ੍ਰਧਾਨ ਸ਼ੇਰੂ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਬਾਕੀਆਂ ਨੇ ਹਾਜ਼ਰ ਆੜ੍ਹਤੀਆਂ ਨੇ ਹੱਥ ਖੜੇ ਕਰਕੇ ਤਾਇਦ ਕੀਤਾ। ਇਥੇ ਇਹ ਦੱਸਣਯੋਗ ਹੈ ਕਿ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਪਿਛਲੇ 8 ਸਾਲਾਂ ਤੋਂ ਐਸੋਸੀਏਸ਼ਨ ਦੇ ਪ੍ਰਧਾਨ ਚਲੇ ਆ ਰਹੇ ਹਨ ਅਤੇ ਉਹਨਾਂ ਆੜ੍ਹਤੀ ਦੇ ਹਿੱਤਾਂ ‘ਤੇ ਹਰ ਸਮੇਂ ਪਹਿਰਾ ਦਿੱਤਾ। ਭਾਵੇਂ ਕਿਸੇ ਸੰਘਰਸ਼ ਕਰਨ ਦੀ ਜ਼ਰੂਰਤ ਪਈ ਜਾਂ ਫੇਰ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਆੜ੍ਹਤੀ ਮਸਲਿਆਂ ਦਾ ਹੱਲ ਕਰਨਾ ਹੋਵੇ। ਕਾਂਗਰਸ ਸਰਕਾਰ ਆਉਣ ਤੋਂ ਮੋਤੀ ਮਹਿਲ ਨਾਲ ਨੇੜਤਾ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰਮਤੀ ਪ੍ਰਨੀਤ ਕੌਰ ਦੇ ਵਿਸ਼ੇਸ ਹੱਥ ਹੋਣ ਦੇ ਕਾਰਨ ਜਿਥੇ ਉਹਨਾਂ ਨੂੰ ਜਿਲਾ ਵਪਾਰ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਉਥੇ ਸਰਕਾਰੇ ਦਰਬਾਰੇ ਉਹਨਾਂ ਦੀ ਸੁਣਵਾਈ ਦੇ ਕਾਰਨ ਮੰਡੀ ਵਿਚ ਹੋਣ ਵਾਲੇ ਕੰਮ ਪਹਿਲ ਦੇ ਅਧਾਰ ‘ਤੇ ਹੋ ਰਹੇ ਹਨ। ਹਾਲ ਹੀ ਵਿਚ ਪ੍ਰਧਾਨ ਸ਼ੇਰੂ ਨੇ ਮੰਡੀ ਬੋਰਡ ਦੇ ਚੇਅਰਮੈਨ ਸ੍ਰ. ਲਾਲ ਸਿੰਘ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿਚ ਵਿਚਲੀਆਂ ਸਾਰੀਆਂ ਹੀ ਮੰਗਾਂ ਮੰਨ ਲਈਆਂ ਗਈਆਂ ਅਤੇ ਪ੍ਰਧਾਨ ਸ਼ੇਰੂ ਨੇ ਪੈਰਵਾਈ ਕਰਕੇ ਪੰਜ ਕਰੋੜ ਰੁਪਏ ਵਿਕਾਸ ਦੇ ਕੰਮਾਂ ਮਨਜ਼ੂਰ ਕਰਕੇ ਉਹਨਾਂ ਦੇ ਅਸਟੀਮੇਟ ਵੀ ਤਿਆਰ ਕਰਵਾ ਦਿੱਤੇ ਹਨ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਮੁੱਚੇ ਮੈਂਬਰਾਂ ਅਤੇ ਅਧਿਕਾਰੀਆਂ ਨੇ ਉਹਨਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਦਵਿੰਦਰ ਬੱਗਾ, ਰਾਕੇਸ਼ ਕੁਮਾਰ ਭਾਨਰਾ, ਗੋਗੀ, ਸੁਭਾਸ਼ ਕੁਮਾਰ, ਗੁਰਿੰਦਰ ਸਿੰਘ, ਮਨਜੀਤ ਸਿੰਘ ਲੋਟ, ਚਰਨ ਸਿੰਘ, ਕੁਲਵਿੰਦਰ ਸਿੰਘ ਮਾਜਰੀ, ਪਰਵਿੰਦਰ ਸਿੰਘ, ਮਹੇਸ਼ ਕੁਮਾਰ, ਗੁਲਸ਼ਨ ਕੁਮਾਰ, ਵਿਪਲ ਕੁਮਾਰ, ਸ਼ਾਮ ਲਾਲ, ਰਤਨ ਲਾਲ, ਪ੍ਰਕਾਸ਼ ਚੰਦ, ਰਣਬੀਰ ਸਿੰਘ, ਅਮਿਤ ਕੁਮਾਰ, ਅਵਨੀਸ਼ ਕੁਮਾਰ, ਮੋਹਨ ਲਾਲ, ਦੀਪਕ ਕੁਮਾਰ, ਸੁਰਮੁੱਖ ਸਿੰਘ, ਲਲਿਤ ਕੁਮਾਰ, ਅਮਰ ਨਾਥ, ਸੁਰਜੀਤ ਸਿੰਘ ਦੋਣ, ਗੁਰਜੰਟ ਬਹਾਦਰਗੜ੍ਹ, ਪ੍ਰਕਾਸ਼ ਚੰਦ, ਜੈ ਰਾਮ, ਸ਼ਾਂਤੀ ਸਰੂਪ ਕੰਨੂੰ, ਮਨਜੀਤ ਸਿੰਘ, ਗੌਰਵ, ਰਾਜ ਕਮਲ, ਵਿਕਾਸ, ਅਸ਼ੋਕ ਕੁਮਾਰ, ਭਗਵੰਤ ਸਿੰਘ, ਸੁਖਦਰਸ਼ਨ ਸਿੰਘ ਰਾਏ, ਹਰਬੰਸ ਲਾਲ, ਗੁਰਿੰਦਰ ਸਿੰਘ ਕੋਰਜੀਵਾਲਾ, ਤਰਲੋਚਨ ਸਿੰਘ, ਜਗਨਨਾਥ, ਜੰਗ ਸਿੰਘ ਲਚਕਾਣੀ, ਹਰਦੀਪ ਸਿੰਘ, ਸੁਭਾਸ਼ ਬਾਬਾ, ਕ੍ਰਿਸ਼ਨ ਕੁਮਾਰ ਪਾਤੜਾਂ ਵਾਲੇ, ਵਿਕਾਸ ਗੋਇਲ, ਸਤਵਿੰਦਰ ਸਿੰਘ ਸ਼ੈਣੀ, ਕੁਲਦੀਪ ਕੋਰਜੀਵਾਲਾ, ਬਲਵਿੰਦਰ ਪੰਡਿਤ, ਕਮਲ ਗੋਇਲ, ਨਾਹਰ ਸਿੰਘ, ਅਮਰ ਸਿੰਘ, ਮਾਸਟਰ ਹਰੀ ਸਿੰਘ, ਜੌਲੀ, ਜੋਨੀ ਗਰਗ, ਪਿਆਰਾ ਲਾਲ, ਦੀਪਕ ਕੁਮਾਰ, ਮੋਹਨ ਲਾਲ ਟੌਹੜਾ, ਸੁਖਪਾਲ ਸਿੰਘ, ਗੁਰਚਰਨ ਸਿੰਘ, ਰਾਮ ਗੋਪਾਲ, ਸੰਤ ਸਿੰਘ, ਨਰਿੰਦਰ ਕੁਮਾਰ ਲੌਟ, ਤਰਸੇਮ ਲਾਲ, ਕਰਮਜੀਤ ਸਿੰਘ, ਕਰਨੈਲ ਸਿੰਘ ਜੱਸੋਮਾਜਰਾ, ਪੰਡਤ ਅਸ਼ੋਕ ਕੁਮਾਰ, ਗੁਰਚਰਨ ਸਿੰਘ ਆਲੋਵਾਲ, ਕਰਮ ਚੰਦ, ਰਾਜ ਕੁਮਾਰ, ਪਰਗਟ ਸਿੰਘ ਜਾਹਲਾਂ, ਗੁਰਮੁੱਖ ਸਿੰਘ ਗਿੱਲ ਆਦਿ ਤੋਂ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *