ਪੰਜਾਬਪਟਿਆਲਾ

ਨਰਸਾਂ ਨੇ ਛੇੜੀ ਆਰ-ਪਾਰ ਦੀ ਲੜਾਈ, ਮੌਰਚਰੀ ਤੇ ਚੜਕੇ ਕੀਤੀ ਨਾਅਰੇਬਾਜ਼ੀ

ਹਸਪਤਾਲ ਦੀ ਸਿਖਰਲੀ ਮੰਜ਼ਿਲ ‘ਤੇ ਖੜਕੇ ਸਰਕਾਰ ਖਿਲਾਫ਼ ਜਿਤਾਇਆ ਰੋਸ
ਪਟਿਆਲਾ 6 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ‘ਚ ਠੇਕਾ ਅਧਾਰਤ ਨਰਸਾਂ ਨੇ ਸਰਕਾਰ ਦੇ ਨਾਲ ਆਰ-ਪਾਰ ਦੀ ਲੜਾਈ ਦੀ ਆਰੰਭ ਕਰ ਦਿੱਤੀ ਐ…ਜਾਂ ਇੰਝ ਕਹਿ ਲਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਮੋਰਚਾ ਖੁੱਲ੍ਹ ਚੁੱਕਿਆ..ਅਜਿਹਾ ਇੰਝ ਨਰਸਾਂ ਨੇ ਪਹਿਲੀ ਵਾਰ ਨਹੀਂ ਕੀਤਾ, ਏਸ ਤੋਂ ਪਹਿਲਾਂ ਵੀ ਜਾਨ ਜ਼ੋਖਮ ‘ਚ ਪਾਉਂਦਿਆਂ ਨਰਸਾਂ ਨੇ ਮੰਗਾਂ ਦੀ ਪ੍ਰਾਪਤੀ ਲਈ ਭਾਖੜਾ ਨਹਿਰ ‘ਚ ਵੀ ਛਲਾਂਗ ਲਾਈ ਸੀ.. ਨਰਸਾਂ ਨੇ ਇਸ ਵਾਰ ਮੰਗਾਂ ਮਨਵਾਉਣ ਲਈ ਰਾਜਿੰਦਰਾ ਹਸਪਤਾਲ ਦੀ ਬਿਲਡਿੰਗ ਨੂੰ ਚੁਣਿਆ ਐ.. ਨਰਸਾਂ ਨੇ ਸਵੇਰੇ ਚਾਰ ਵਜੇ ਹਸਪਤਾਲ ਦੀ ਸਿਖਰਲੀ ਮੰਜ਼ਿਲ ‘ਤੇ ਖੜਕੇ ਸਰਕਾਰ ਖਿਲਾਫ਼ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਐ….ਨਰਸਾਂ ਦਾ ਕਹਿਣਾ ਸਰਕਾਰ ਸਾਡੀ ਰੈਗੂਲਰ ਕਰਨ ਦੀ ਮੰਗ ਨੂੰ ਅਣਦੇਖਾ ਕਰ ਰਹੀ ਐ…ਨਰਸਾਂ ਨੇ ਹੜਤਾਲ ਕਾਰਨ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ ਹਨ।

Leave a Reply

Your email address will not be published. Required fields are marked *