ਪੰਜਾਬਪਟਿਆਲਾ

ਹਿੰਦੂ ਦੇਵੀ ਦੇਵਤਾਵਾਂ ਦੀ ਤਸਵੀਰਾਂ ਵਾਲੇ ਸਾਮਾਨ ਦੀ ਵਿੱਕਰੀ ਤੇ ਲਗਾਈ ਜਾਵੇ ਰੋਕ- ਸ਼ਿਵ ਸੈਨਾ ਹਿੰਦੁਸਤਾਨ

ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪਿਆ ਮੰਗ ਪੱਤਰ
ਪਟਿਆਲਾ 9 ਅਕਤੂਬਰ (ਮਧੂਸਾਰ ਬਿਊਰੋ) ਦੀਵਾਲੀ ਦੇ ਮੱਦੇਨਜ਼ਰ ਦੇਸ਼ ਭਰ ਚ ਭਾਰੀ ਮਾਤਰਾ ਚ ਪਟਾਕੇ ਤੇ ਹੋਰ ਸਾਮਾਨ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਚੋਂ ਵਧੇਰੇ ਕਿਸਮ ਦੇ ਪਟਾਕਿਆਂ ਤੇ ਹਿੰਦੂ ਦੇਵੀ ਦੇਵਤਾਵਾਂ ਦੀ ਤਸਵੀਰਾਂ ਛਪੀਆਂ ਹੋਇਆ ਹਨ। ਜਿਸ ਦਾ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਵਿਰੋਧ ਕੀਤਾ ਗਿਆ।

ਇਸ ਸਬੰਧੀ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਵੱਲੋਂ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ ਅਤੇ ਪੰਡਿਤ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿੱਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ. ਡਾ. ਐੱਸ. ਭੂਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਧਾਰਮਿਕ ਤਸਵੀਰਾਂ ਵਾਲੇ ਸਾਮਾਨ ਦੀ ਵਰਤੋਂ ਤੇ ਪਾਬੰਦੀ ਲਗਾਏ ਜਾਣ ਸਬੰਧੀ ਮੰਗ ਕੀਤੀ ਗਈ।
ਇਸ ਸਬੰਧੀ ਵਿਨੀਤ ਸਹਿਗਲ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੇ ਸਾਮਾਨ ਤੇ ਧਾਰਮਿਕ ਤਸਵੀਰਾਂ ਲਗਾ ਕੇ ਹਿੰਦੂਆਂ ਦੀ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਸ਼ਿਵ ਸੈਨਾ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਜਿਹੜੀ ਕੰਪਨੀਆਂ ਇਹ ਸਾਮਾਨ ਤਿਆਰ ਕਰਦਿਆਂ ਹਨ ਜਾਂ ਫੇਰ ਜਿਨ੍ਹਾਂ ਵੱਲੋਂ ਇਹ ਸਾਮਾਨ ਵੇਚਿਆਂ ਜਾਂਦਾ ਹੈ ਉਨ੍ਹਾਂ ਤੇ ਇਸ ਸਬੰਧੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਜੇਕਰ ਫੇਰ ਵੀ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਸਬੰਧੀ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਪੰਡਿਤ ਸੈੱਲ ਦੇ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ ਨੇ ਕਿਹਾ ਕਿ ਹਿੰਦੂ ਦੇਵੀ ਦੇਵਤਾਵਾਂ ਦੀ ਖੰਡਿਤ ਤਸਵੀਰਾਂ ਨੂੰ ਪਾਣੀ ਚ ਪ੍ਰਵਾਹ ਕੀਤਾ ਜਾਂਦਾ ਹੈ ਤੇ ਫੇਰ ਤਿਉਹਾਰਾਂ ਦੇ ਮੱਦੇਨਜ਼ਰ ਸਾਡੇ ਵੱਲੋਂ ਇਨ੍ਹਾਂ ਦੇਵੀ-ਦੇਵਤਾਵਾਂ ਦੀ ਤਸਵੀਰਾਂ ਵਾਲੇ ਸਾਮਾਨ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਦੀ ਬੇਕਦਰੀ ਕੀਤੀ ਜਾਂਦੀ ਹੈ। ਪੰਡਿਤ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਧਾਰਮਿਕ ਤਸਵੀਰਾਂ ਵਾਲੇ ਸਾਮਾਨ ਦੀ ਵਿੱਕਰੀ ਜਾਂ ਖ਼ਰੀਦਦਾਰੀ ਨ ਕਰੇਂ, ਜੇਕਰ ਅਜਿਹਾ ਕਰਦਾ ਕੋਈ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਕੇ.ਕੇ. ਗਾਬਾ, ਆਈ.ਟੀ. ਸੈੱਲ ਦੇ ਪ੍ਰਧਾਨ ਪਵਨ ਸਡਾਨਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਰਾਜੇਂਦਰ ਯਾਦਵ ਵੀ ਹਾਜ਼ਰ ਰਹੇ।

Leave a Reply

Your email address will not be published. Required fields are marked *