ਪਟਿਆਲਾ

ਗਲੋਬਲ ਇਨੰਸੀਚਿਊਟ ਦੇ ਵਿੱਚ ਪਹੁੰਚੀ ਫਿਲਮ ਯਾਰਾਂ ਦੇ ਯਾਰ ਦੀ ਸਟਾਰ ਕਾਸਟ

ਫਿਲਮ ਵੇਖਣ ਤੋਂ ਬਾਅਦ ਹੀ ਪਤਾ ਚੱਲੇਗਾ ਕੇ ਫਿਲਮ ਕਿ ਸੰਦੇਸ਼ ਦਿੰਦੀ ਹੈ : ਆਈ ਜੀ ਕੁੰਵਰ ਵਿਜੈ ਪ੍ਰਤਾਪ
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਫਿਲਮ ਯਾਰਾਂ ਦੇ ਯਾਰ ਰਿਲੀਜ ਹੋਣ ਤੋਂ ਬਾਅਦ ਵੀ ਦਰਸ਼ਕਾਂ ਦਾ ਪਿਆ ਉਮੜ ਕੇ ਫਿਲਮ ਦੀ ਸਟਾਰ ਕਾਸਟ ਨੂੰ ਵੇਖਣ ਤੇ ਮਿਲਣ ਦੇ ਲਈ ਬੇਕਰਾਰ ਨਜ਼ਰ ਆ ਰਹੇ ਹਨ ਇਹ ਨਜਾਰਾ ਉਦੋਂ ਵੇਖਣ ਨੂੰ ਮਿਲਿਆ ਜਦ ਫਿਲਮ ਦੀ ਸਟਾਰ ਕਾਸਟ ਗਲੋਬਲ ਇਨੰਸੀਚਿਊਟ ਜੀ ਟੀ ਰੋਡ ਅੰਮ੍ਰਿਤਸਰ ਦੇ ਵਿੱਚ ਫਿਲਮ ਦੀ ਪ੍ਰਮੋਸ਼ਨ ਦੇ ਲਈ ਪੁੱਜੀ ਤਾਂ ਗਲੋਬਲ ਇਨੰਸੀਚਿਊਟ ਦੀ ਮੈਨਜਮੈਂਟ ਤੇ ਸਟਾਫ ਵਲੋਂ ਪੰਜਾਬ ਪੁਲਿਸ ਦੇ ਆਈ. ਜੀ , ਡਾਕਟਰ ਕੁੰਵਰ ਵਿਜੈ ਪ੍ਰਤਾਪ ਤੇ ਫਿਲਮ ਦੀ ਸਟਾਰ ਕਾਸਟ ਦਾ ਨਿੱਘਾ ਸਵਾਗਤ ਕੀਤਾ ਗਿਆ।

ਫਿਲਮ ਦੀ ਸਟਾਰ ਕਾਸਟ ਨੂੰ ਵਿਦਿਆਰਥੀਆਂ ਵੱਲੋਂ ਆਪਣਾ ਨਿੱਘਾ ਪਿਆਰ ਵਿਖਾਉਂਦੇ ਹੋਏ ਤਾੜੀਆਂ ਤੇ ਸਿਟੀਆਂ ਦੀ ਗੂੰਜ ਵਿੱਚ ਕੀਤਾ ਗਿਆ ! ਪ੍ਰਮੋਸ਼ਨ ਦੇ ਦੁਰਾਨ ਗਲੋਬਲ ਇਨੰਸੀਚਿਊਟ ਦੇ ਵਿਦਿਆਰਥੀਆਂ ਦੀ ਤਾ ਬੱਸ ਇਹੀ ਤਾਂਗ ਨਜ਼ਰ ਆਈ ਕੇ ਕਿਸੇ ਨਾ ਕਿਸੇ ਤਰਾਂ ਸਟਾਰ ਕਾਸਟ ਤੱਕ ਪਹੁੰਚ ਕੇ ਉਹਨਾਂ ਦੇ ਨਾਲ ਹੱਥ ਮਿਲਾਇਆ ਜਾਵੇ ਤੇ ਇੱਕ ਇੱਕ ਕਲਾਕਾਰ ਦੇ ਨਾਲ ਸੈਲਫੀ ਹੋ ਸਕੇ ! ਫਿਲਮ ਦੀ ਸਟਾਰ ਕਾਸਟ ਨੂੰ ਜਿਥੇ ਸਾਰਿਆਂ ਵੱਲੋਂ ਪਿਆਰ ਦਿੱਤਾ ਗਿਆ ਉੱਥੇ ਫਿਲਮ ਦੇ ਕਲਾਕਾਰਾਂ ਵੱਲੋਂ ਵੀ ਬਹੁਤ ਪਿਆਰ ਦਿੱਤਾ ਗਿਆ ਜਿਸ ਨਾਲ ਵਿਦਿਆਰਥੀਆਂ ਦੇ ਚੇਹਰੇ ਤੇ ਇੱਕ ਵੱਖਰਾ ਨੂਰ ਵੇਖਣ ਨੂੰ ਮਿਲਿਆ !
ਫਿਲਮ ਦੀ ਪ੍ਰਮੋਸ਼ਨ ਦੇ ਦੁਰਾਨ ਆਈ ਜੀ ਡਾਕਟਰ ਕੁੰਵਰ ਵਿਜੈ ਪ੍ਰਤਾਪ ਨੇ ਵਿਦਿਆਰਥੀਆਂ ਨੂੰ ਫਿਲਮ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕੇ ਇਹ ਫਿਲਮ ਇੱਕ ਇਸ ਤਰਾਂ ਦੀ ਫਿਲਮ ਹੈ ਜੋ ਅੱਜ ਕੱਲ ਅਸੀਂ ਸਮਾਜ ਦੇ ਵਿੱਚ ਖ਼ਾਮੀਆਂ ਨੂੰ ਝੱਲ ਰਹੇ ਹਾ ਉਸ ਨੂੰ ਇਸ ਫਿਲਮ ਦੇ ਵਿੱਚ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਤੁਹਾਨੂੰ ਫਿਲਮ ਵੇਖਣ ਤੋਂ ਬਾਅਦ ਹੀ ਪਤਾ ਚਲੇਗਾ ਤੇ ਇਸ ਦੇ ਲਈ ਤਹਾਨੂੰ ਸਿਨੇਮਾ ਘਰਾਂ ਦੇ ਵਿੱਚ ਜਾਣਾ ਪਵੇਗਾ !
ਫਿਲਮ ਦੇ ਕਲਾਕਾਰਾਂ ਨੇ ਜਿੱਥੇ ਵਿਦਿਆਰਥੀਆਂ ਦੇ ਨਾਲ ਆਪਣਾ ਮਨੋਰੰਜਨ ਕੀਤਾ ਉਥੇ ਫਿਲਮ ਦਾ ਬਹੁਤ ਹੀ ਬੇਤਰੀਨ ਗੀਤ ਵੀ ਵਿਖਾਇਆ ਗਿਆ ਜੋ ਮਸ਼ਹੂਰ ਗਾਇਕ ਕਮਾਲ ਖਾਨ ਦੀ ਸੁਰੀਲੀ ਅਵਾਜ ਦੇ ਵਿੱਚ ਗਾਇਆ ਗਿਆ ਜੋ ਵਿਦਿਆਰਥੀਆਂ ਨੇ ਬਹੁਤ ਪਸੰਦ ਕੀਤਾ ! ਇਸ ਮੌਕੇ ਤੇ ਨਿਰਦੇਸ਼ਕ ਅਜੈ ਸਿੰਘ, ਨਿਰਮਾਤਾ ਵਿਜੈ ਸਿਕੰਦਰ, ਅਦਾਕਾਰ ਪ੍ਰਿੰਸ ਸਿੰਘ, ਅਦਾਕਾਰਾ ਮਾਹੀ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ ਤੋਂ ਇਲਾਵਾ ਆਏ ਹੋਏ ਕਲਾਕਾਰਾਂ ਦੇ ਇਹੋ ਹੀ ਅਪੀਲ ਕੀਤੀ ਕੇ ਉਹ ਸਾਰੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਵੇਖਣ ਤੇ ਵਿਦਿਆਰਥੀਆਂ ਨੇ ਵਾਅਦਾ ਕੀਤਾ ਕੇ ਅਸੀਂ ਸਾਰੇ ਇਸ ਫਿਲਮ ਨੂੰ ਵੇਖਣ ਦੇ ਲਈ ਜਰੂਰ ਜਾਵਾਗੇ! ਗਲੋਬਲ ਇਨੰਸੀਚਿਊਟ ਦੇ ਮੈਨਜਮੈਂਟ ਤੇ ਸਟਾਫ ਦੇ ਵੱਲੋਂ ਆਏ ਹੋਏ ਫਿਲਮ ਦੇ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਗਲੋਬਲ ਇਨੰਸੀਚਿਊਟ ਦੇ ਵਿੱਚ ਪਹੁੰਚਣ ਤੇ ਧੰਨਵਾਦ ਵੀ ਕੀਤਾ !

Leave a Reply

Your email address will not be published. Required fields are marked *