ਪਟਿਆਲਾ

ਪੰਜੋਲੀ ਕਲਾਂ ਪ੍ਰਾਇਮਰੀ ਸਕੂਲ ‘ਚ ਪਟਾਖਿਆਂ ਰਹਿਤ ਗਰੀਨ ਦੀਵਾਲੀ ਸਬੰਧੀ ਰੈਲੀ ਕੱਢੀ

ਦੀਵਾਲੀ ਤੇ ਪਟਾਖੇ ਅਤੇ ਫਜ਼ੂਲ ਖਰਚਾ ਕਰਨ ਦੀ ਬਜਾਏ ਲੋੜਵੰਦਾਂ ਦੀ ਮਦਦ ਕੀਤੀ ਜਾਵੇ: ਜਗਜੀਤ ਪੰਜੋਲੀ
ਪੰਜੋਲੀ ਕਲਾਂ 17 ਅਕਤੂਬਰ (ਮਧੂਸਾਰ ਬਿਊਰੋ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਰੀਨ ਦੀਵਾਲੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਪੰਜੋਲੀ ਕਲਾਂ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸ. ਕਰਨੈਲ ਸਿੰਘ ਪੰਜੋਲੀ ਜੀ ਦੀ ਯੋਗ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।

ਉੱਘੇ ਸਮਾਜ ਸੇਵਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਚਰਚ ਸਕਾਲਰ ਜਗਜੀਤ ਸਿੰਘ ਪੰਜੋਲੀ ਵੱਲੋਂ ਸਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਨੂੰ ਸਮਝਦੇ ਹੋਏ, ਇਸ ਰੋਸ਼ਨੀ ਦੇ ਤਿਉਹਾਰ ਨੂੰ ਸ਼ਾਤਮਈ ਢੰਗ ਨਾਲ ਮਨਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਪਟਾਖੇ ਨਾ ਚਲਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਵੱਲੋਂ ਪਟਾਖੇ ਰਹਿਤ ਦੀਵਾਲੀ ਮਨਾਉਣ ਸਬੰਧੀ ਸਕੂਲੀ ਬੱਚਿਆਂ ਤੇ ਹਾਕੀ ਖਿਡਾਰੀਆਂ ਵਲੌਂ ਪਿੰਡ ਵਿਚ ਇਕ ਜਾਗਰੂਕ ਰੈਲੀ ਕੱਢੀ ਗਈ ਅਤੇ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ।ਜਿਸ ਰਾਹੀਂ ਲੋਕਾਂ ਨੂੰ ਵਾਤਾਵਰਣ ਦੀ ਸ਼ੱਧਤਾ ਬਰਕਰਾਰ ਰੱਖਣ ਲਈ ਅਪੀਲ ਕੀਤੀ ਗਈ ਹੈ।ਇਸ ਮੌਕੇ ਉਹਨਾਂ ਕਿਹਾ ਕਿ ਦੀਵਾਲੀ ਤੇ ਪਟਾਖੇ ਅਤੇ ਫਜ਼ੂਲ ਖਰਚਾ ਕਰਨ ਦੀ ਬਜਾਏ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਜਾਂ ਸਾਡੇ ਆਲੇ ਦੁਆਲੇ ਸਮਾਜ ਭਲਾਈ ਖਾਤਰ ਪੈਸਾ ਲਗਾਇਆ ਜਾਵੇ ਜਿਸ ਨਾਲ ਸਮਾਜਿਕ ਸਹੁਲਤਾਂ ਵਿਚ ਵਾਧਾ ਹੋ ਸਕੇ।ਸਕੂਲ ਸਟਾਫ ਵੱਲੌਂ ਸਾਰੇ ਬੱਚਿਆਂ ਨੂੰ ਮਿਠਾਈ ਦੀ ਜਗ੍ਹਾ ਫਲ ਆਦਿ ਵੰਡੇ ਗਏ ਅਤੇ ਸਾਰੇ ਬੱਚਿਆਂ ਨੂੰ ਦੀਵਾਲੀ ਮੌਕੇ ਘਟੀਆ ਕਵਾਲਟੀ ਦੀਆਂ ਮਠਿਆਈਆਂ ਤੋਂ ਦੂਰ ਰਹਿਣ ਲਈ ਕਿਹਾ।ਪੜ੍ਹੋ ਪੰਜਾਬ ਪ੍ਰੋਜੈਕਟ ਦੇ ਬਲਾਕ ਕੌਆਰਡੀਨੇਟਰ ਜਸਪ੍ਰੀਤ ਸਿੰਘ ਵੱਲੋਂ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਪ੍ਰੇਰਿਤ ਕਤਾ ਗਿਆ।ਕਲੱਸਟਰ ਇੰਚਾਰਜ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਅਤੇ ਮਾਪਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਹੈੱਡ ਟੀਚਰ ਜਸਵੀਰ ਸਿੰਘ, ਮੈਡਮ ਕੰਵਲਜੀਤ ਕੌਰ, ਹਰਕੇਸ਼ ਰਾਣੀ, ਸੰਦੀਪ ਰਾਣੀ, ਅਮਰਜੀਤ ਕੌਰ, ਕਮਲਜੀਤ ਕੌਰ, ਨਛੱਤਰ ਕੌਰ ਬੱਚਿਆ ਦੇ ਮਾਪੇ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।ਸਾਰੇ ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।

Leave a Reply

Your email address will not be published. Required fields are marked *