ਪਟਿਆਲਾ

ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਲੁਧਿਆਣਾ ‘ਚ ਆਰ.ਐੱਸ.ਐੱਸ. ਦੇ ਆਗੂ ਤੇ ਹੋਏ ਹਮਲੇ ਦੀ ਨਿੰਦਾ

ਪੰਜਾਬ ਸਰਕਾਰ ਅੱਤਵਾਦੀਆਂ ਤੇ ਨੱਥ ਪਾਉਣ ਲਈ ਕੋਈ ਪੁਖ਼ਤਾ ਕਦਮ ਚੁੱਕੇ- ਪਵਨ ਗੁਪਤਾ
ਪਟਿਆਲਾ 17 ਅਕਤੂਬਰ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਅੱਜ ਲੁਧਿਆਣਾ ਵਿਚ ਆਰ.ਐੱਸ.ਐੱਸ. ਨੇਤਾ ਰਵਿੰਦਰ ਗੋਸਾਈਂ ਤੇ ਕੁੱਝ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ।
ਪਿਛਲੇ ਕੁੱਝ ਸਮੇਂ ਤੋਂ ਜਿਸ ਤਰਾਂ ਇੱਕ ਤੋਂ ਬਾਅਦ ਹਿੰਦੂ ਨੇਤਾਵਾਂ ਦੀ ਸ਼ਰੇਆਮ ਗੋਲੀ ਮਾਰ ਕੇ ਕਤਲ ਕੀਤਾ ਜਾ ਰਿਹਾ ਹੈ।

ਉਸ ਤੋਂ ਬਾਅਦ ਵੀ ਉਨ੍ਹਾਂ ਦੇ ਕਾਤਲਾਂ ਨੂੰ ਕਾਬੂ ਕਰਨ ਚ ਪੰਜਾਬ ਪੁਲਿਸ ਫੈਲ ਸਾਬਤ ਹੋ ਰਹੀ ਹੈ ਜੋ ਕਿ ਬਹੁਤ ਹੀ ਹੈਰਾਨੀ ਜਨਕ ਅਤੇ ਚਿੰਤਾ ਦਾ ਕਾਰਨ ਹੈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਕਤਲ ਅੱਤਵਾਦੀ ਸੰਗਠਨਾਂ ਵੱਲੋਂ ਕਤਲ ਕੀਤੇ ਗਏ ਹਨ ਪਰ ਉਨ੍ਹਾਂ ਵਿਚੋਂ ਪੁਲਿਸ ਵੱਲੋਂ ਕਿਸੇ ਨੂੰ ਵੀ ਕਾਬੂ ਨਹੀਂ ਕੀਤਾ ਗਿਆ।
ਸ਼ਿਵ ਸੈਨਾ ਹਿੰਦੁਸਤਾਨ ਅਜਿਹੀ ਤਾਕਤਾਂ (ਅੱਤਵਾਦੀ) ਵੱਲੋਂ ਦੀਵਾਲੀ ਦੇ ਮਹਾਨ ਤਿਉਹਾਰ ਦੇ ਮੌਕੇ ਆਰ.ਐੱਸ.ਐੱਸ. ਦੇ ਆਗੂ ਰਵਿੰਦਰ ਗੋਸਾਈਂ ਦਾ ਕਤਲ ਕਰਨਾ ਹਿੰਦੂ ਸਮਾਜ ਲਈ ਸਿੱਧੀ ਚੁਨੌਤੀ ਹੈ। ਜਿਸ ਨੂੰ ਕਦੇ ਵੀ ਹਿੰਦੂ ਸੰਗਠਨ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਵੀ ਕਈ ਆਗੂ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ਤੇ ਹਨ, ਜਿਨ੍ਹਾਂ ਸਬੰਧੀ ਪੁਲਿਸ ਵੱਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਪੁਲਿਸ ਵੀ ਅੱਤਵਾਦੀਆਂ ਤੋਂ ਡਰਦੇ ਹੋਏ ਆਪਣੇ ਹੱਥ ਤੇ ਹੱਥ ਰੱਖ ਕੇ ਬੈਠੀ ਹੈ। ਜੇਕਰ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਰੋਕਣ ਲਈ ਕੋਈ ਪੁਖ਼ਤਾ ਕਦਮ ਨ ਚੁੱਕੇ ਗਏ ਤਾਂ ਭਵਿੱਖ ਚ ਇਹ ਪੁਲਿਸ ਪ੍ਰਸ਼ਾਸਨ ਤੇ ਵੀ ਹਾਵੀ ਹੁੰਦੇ ਜਾ ਰਹੇ ਹਨ।
ਸ਼ਿਵ ਸੈਨਾ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਇਸ ਮਾਮਲੇ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰੀ ਗੁਪਤਾ ਨੇ ਕਿਹਾ ਕਿ ਸ਼ਿਵ ਸੈਨਾ ਵੱਲੋਂ ਇਸ ਮਾਮਲੇ ਤੇ ਦੀਵਾਲੀ ਤੋਂ ਬਾਅਦ ਵਿਚਾਰ ਵਟਾਂਦਰਾ ਕਰਦੇ ਹੋਏ ਸੰਘਰਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਚ ਪੁਲਿਸ ਅਧਿਕਾਰੀਆਂ ਦੇ ਫੇਰ ਬਦਲ ਦੀ ਵੀ ਗੱਲ ਆਖੀ ਗਈ।

Leave a Reply

Your email address will not be published. Required fields are marked *