ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਵਲੋਂ ਅਲੂਮਨੀ ਮੀਟ ਦਾ ਆਯੋਜਨ

ਪਟਿਆਲਾ, 18 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲੌਜੀ ਵਿਭਾਗ ਵਲੋਂ ਵਿਭਾਗ ਦੀ ਸਥਾਪਨਾ ਦੇ 30 ਸਾਲਾਂ ਦੀ ਯਾਦਗਾਰ ਮਨਾਉਂਦੇ ਹੋਏ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਭਾਗ ਦੇ 1987 ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਸਮੇਤ 100 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਹਿੱਸਾ ਲਿਆ।

ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਯੂਨੀਵਰਸਿਟੀ ਦੀ ਉਨਤੀ ਵਿੱਚ ਅਲੂਮਨੀ ਦੀ ਭੂਮਿਕਾ ਤੇ ਜ਼ੋਰ ਦਿੰਦਿਆਂ ਉਹਨਾਂ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਿਨ੍ਹਾਂ ਰਾਹੀਂ ਉਹ ਆਪਣੀ ਮਾਤਰੀ ਸੰਸਥਾ ਦੀ ਤਰੱਕੀ ਲਈ ਯੋਗਦਾਨ ਦੇ ਸਕਦੇ ਹਨ। ਡਾ. ਘੁੰਮਣ ਨੇ ਉਨ੍ਹਾਂ ਚੰਗੀ ਤਰ੍ਹਾਂ ਵਸੇ ਹੋਏ ਸਾਬਕਾ ਵਿਦਿਆਰਥੀਆਂ, ਜੋ ਯੂਨੀਵਰਸਿਟੀ ਦੇ ਵਿਕਾਸ ਪ੍ਰਤੀ ਚਿੰਤਤ ਹਨ, ਨੂੰ ਯੂਨੀਵਰਸਿਟੀ ਪਾਠਕ੍ਰਮ ਵਿੱਚ ਸੁਧਾਰ, ਸਿਖਲਾਈ, ਪਲੇਸਮੈਂਟ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਡਾ. ਗੁਰਨਾਮ ਸਿੰਘ, ਡੀਨ ਅਲੂਮਨੀ ਰਿਲੇਸ਼ਨਜ਼ ਨੇ ਆਪਣੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਮੌਜੂਦਾ ਯੁੱਗ ਵਿੱਚ ਅੰਤਰ-ਸੰਸਥਾਗਤ ਨੈੱਟਵਰਕ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਡਾ. ਡੀ.ਕੇ. ਘੁੰਮਣ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸਮਾਰੋਹ ਵਿੱਚ ਸ਼ਿਰਕਤ ਕੀਤੀ। ਵਿਭਾਗ ਦੀ ਮੁਖੀ ਡਾ. ਬਲਜਿੰਦਰ ਕੌਰ ਅਤੇ ਬਾਇਓਟੈਕਨਾਲੋਜੀ ਅਲੂਮਨੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਮਿਨੀ ਸਿੰਘ ਨੇ ਵਿਭਾਗ ਦੇ ਸਹੀ ਅਤੇ ਯੋਜਨਾਬੱਧ ਵਿਕਾਸ ਸਬੰਧੀ ਫੀਡਬੈਕ ਪ੍ਰਾਪਤ ਕਰਨ ਲਈ ਸਾਬਕਾ ਵਿਦਿਆਰਥੀਆਂ ਨਾਲ ਇੱਕ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਕੀਤਾ। ਇਸ ਅਵਸਰ ਤੇ ਬਾਇਓਟੈਕਨਾਲੋਜੀ ਅਲੂਮਨੀ ਐਸੋਸੀਏਸ਼ਨ ਵਲੋਂ ਸੈਂਟਰਲ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਭਾਗ ਦੇ ਪੁਰਾਣੇ ਵਿਦਿਆਰਥੀ ਡਾ. ਐਸ.ਐਸ. ਮਰਵਾਹਾ ਨੂੰ ਉਨ੍ਹਾਂ ਵਲੋਂ ਅਕਾਦਮਿਕ ਅਤੇ ਖੋਜ ਦੇ ਖੇਤਰ ਅਤੇ ਪੰਜਾਬ ਨੂੰ ਸਾਇੰਸ ਅਤੇ ਤਕਲਾਨੋਜੀ ਦੇ ਖੇਤਰ ਵਿੱਚ ਅੱਗੇ ਲਿਆਉਣ ਵਿੱਚ ਪਾਏ ਯੋਗਦਾਨ ਵਜੋਂ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਵਲੋਂ ਪੰਜ ਪੁਰਾਣੇ ਵਿਦਿਆਰਥੀਆਂ ਡਾ. ਰਾਜੇਸ਼ ਗਰੋਵਰ, ਡਾਇਰੈਕਟਰ, ਪੁਸ਼ਪਾ ਗੁਜਰਾਲ ਸਾਇੰਸ ਸਿਟੀ; ਡਾ. ਪਰਮਜੀਤ ਪਨੇਸਰ, ਡਾ. ਬਲਬੀਰ ਕੁਮਾਰ, ਸ਼੍ਰ. ਪਰਗਟ ਸਿੰਘ ਰੰਧਾਵਾ, ਗਲੈਕਸੋ ਸਮਿਥਕਲੀਨ, ਡਾ. ਪਿਯੂਸ਼ ਗੁਪਤਾ, ਵਰਦੇਂਤਾ ਹਾਈਬ੍ਰਿਡ ਸੀਡਸ ਨੂੰ ਵੀ ਅਕਾਦਮਿਕ, ਉਦਯੋਗ ਅਤੇ ਸਨਅਤਕਾਰੀ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਡਾ. ਬਲਵਿੰਦਰ ਸਿੰਘ ਸੂਚ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਵਿਭਾਗ ਦੀ ਉਨਤੀ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਡਾ. ਆਰ.ਐਸ. ਸਿੰਘ, ਡਾ. ਨੀਲਮ ਵਰਮਾ, ਡਾ. ਅਰੁਨਾ ਭਾਟੀਆ, ਡਾ. ਹਰਪ੍ਰੀਤ ਕੌਰ, ਡਾ. ਰੰਜੀਤਾ ਭਾਰੀ, ਡਾ. ਪਰਮਵੀਰ ਸਿੰਘ, ਡਾ. ਏ.ਕੇ. ਧਾਮ, ਡਾ. ਬਲਰਾਜ ਸੈਣੀ ਅਤੇ ਡਾ. ਅੰਮ੍ਰਿਤਪਾਲ ਕੌਰ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

Leave a Reply

Your email address will not be published. Required fields are marked *