ਪੰਜਾਬ

ਅਮਨਦੀਪ ਕ੍ਰਿਕੇਟ ਅਕੈਡਮੀ ਨੇ ਰਚਿਆ ਇਤਿਹਾਸ

ਅੰਮ੍ਰਿਤਸਰ 22 ਅਕਤੂਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅਮਨਦੀਪ ਕ੍ਰਿਕੇਟ ਅਕੈਡਮੀ, ਜੋ ਕਿ ਉੱਤਰੀ ਭਾਰਤ ਦੇ ਪ੍ਰਸਿਧ ਅਮਨਦੀਪ ਹਸਪਤਾਲ ਦਾ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਵਾਲਾ ਅਦਾਰਾ ਹੈ, ਨੇ ਇਤਿਹਾਸ ਰਚਦਿਆਂ ਹੋਇਆਂ ਅੰਮ੍ਰਿਤਸਰ ‘ਚ ਪਹਿਲੀ ਵਾਰ ਕੁੜੀਆਂ ਦੇ ਕ੍ਰਿਕੇਟ ਨੂੰ ਪ੍ਰੋਤਸਾਹਿਤ ਕਰਨ ਲਈ ਪਹਿਲੀ ਵੋਮੇਨ ਕ੍ਰਿਕੇਟ ਲੀਗ ਦਾ ਆਯੋਜਨ ਕਰਕੇ ਇੱਕ ਇਤਿਹਾਸ ਰਚ ਦਿੱਤਾ।

ਕੁੱਲ ਚਾਰ ਟੀਮਾਂ- ਅਮਨਦੀਪ ਕ੍ਰਿਕੇਟ ਅਕੈਡਮੀ (ਏਸੀਏ), ਬੀਬੀਕੇ ਡੀਏਵੀ ਕਾਲਜ਼ ਫ਼ਾਰ ਵੋਮੇਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਵੇਰਕਾ ਦੀਆਂ ਟੀਮਾਂ ਨੇ ਭਾਗ ਲਿਆ 9 12 ਅਕਤੂਬਰ ਨੂੰ ਸ਼ੁਰੂ ਹੋਏ ਲੀਗ ਮੈਚਾਂ ‘ਵਿੱਚ ਸਾਰੀਆਂ ਟੀਮਾਂ ਨੇ ਬਹੁਤ ਹੀ ਉਤਸਾਹ ਨਾਲ ਭਾਗ ਲਿਆ 9 ਫਾਈਨਲ ਡੇ-ਨਾਇਟ ਮੁਕਾਬਲਾ ਏਸੀਏ ਅਤੇ ਬੀਬੀਕੇ ਡੀਏਵੀ ਦੀਆਂ ਟੀਮਾਂ ਦਰਮਿਆਨ ਅਮਨਦੀਪ ਕ੍ਰਿਕੇਟ ਅਕੈਡਮੀ ਦੀ ਸਟੇਡੀਅਮ ‘ਚ ਖੇਡਿਆ ਗਿਆ 9 ਟਾਸ ਜਿੱਤ ਕੇ ਬੀਬੀਕੇ ਡੀਏਵੀ ਦੀ ਟੀਮ ਨੇ ਪਹਿਲਾਂ ਫ਼ੀਲਡਿੰਗ ਕਰਨ ਦਾ ਫ਼ੈਸਲਾ ਕੀਤਾ 9 ਜ਼ਬਰਦਸਤ ਫ਼ੀਲਡਿੰਗ ਅਤੇ ਗੇਂਦਬਾਜ਼ੀ ਦੀ ਬਦੌਲਤ ਬੀਬੀਕੇ ਡੀਏਵੀ ਦੀ ਟੀਮ ਨੇ ਏਸੀਏ ਦੀ ਟੀਮ ਨੂੰ 20 ਓਵਰਾਂ ‘ਚ ਸਿਰਫ਼ 78 ਰਨਾਂ ‘ਤੇ ਆਲ ਆਉਟ ਕਰ ਦਿੱਤਾ 9 ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਬੀਬੀਕੇ ਡੀਏਵੀ ਦੀ ਟੀਮ ਨੇ ਬਹੁਤ ਹੀ ਸੰਘਰਸ਼ਪੂਰਣ ਮੁਕਾਬਲੇ ‘ਚ 19ਵੇਂ ਓਵਰ ‘ਚ ਜਿੱਤ ਲਈ ਲੋੜੀਂਦੇ 78 ਰਨ ਬਣਾ ਕੇ ਪਹਿਲੀ ਵੋਮੇਨ ਕ੍ਰਿਕੇਟ ਲੀਗ ਦੀ ਜਿੱਤ ਦਾ ਸਿਹਰਾ ਆਪਣੇ ਸਿਰ ਬੰਨਿਆ 9 ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੀਬੀਕੇ ਡੀਏਵੀ ਦੀ ਮੋਨਿਕਾ ਪਾਂਡੇ ਨੂੰ ਪਲੇਅਰ ਆਫ਼ ਦੀ ਮੈਚ ਐਲਾਨਿਆ ਗਿਆ ਜਿਸਨੇ ਫਾਈਨਲ ਮੈਚ ‘ਚ ਆਪਣੀ ਟੀਮ ਦੀ ਜਿੱਤ ਲਈ ਮਹੱਤਵਪੂਰਨ 40 ਰਨ ਜੋੜੇ ਅਤੇ ਨਾਟ-ਆਉਟ ਰਹੀ 9 ਇਸੇ ਤਰਾਂ ਸਾਰੇ ਟੂਰਨਾਮੈਂਟ ‘ਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੀ ਏਸੀਏ ਟੀਮ ਦੀ ਕਪਤਾਨ ਪ੍ਰਗਤੀ ਨੂੰ ਪਲੇਅਰ ਆਫ਼ ਦੀ ਸੀਰੀਜ਼ ਐਲਾਨਿਆ ਗਿਆ ਜਿਸਨੇ 180 ਰਨ ਅਤੇ 3 ਵਿਕਟਾਂ ਹਾਸਿਲ ਕੀਤੀਆਂ 9 ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਟ੍ਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ 9 ਇਸ ਟੂਰਨਾਮੈਂਟ ਦੇ ਫਾਈਨਲ ਮੈਚ ‘ਚ ਮੁੱਖ-ਮਹਿਮਾਨ ਵਜੋਂ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਸ਼੍ਰੀ ਸੁਨੀਲ ਦੱਤੀ ਨੇ, ਸਨਮਾਨਿਤ ਮਹਿਮਾਨ ਵਜੋਂ ਬੀਬੀਸੀ ਦੇ ਸਾਬਕਾ ਪੱਤਰਕਾਰ ਅਤੇ ਪ੍ਰਸਿਧ ਲੇਖਕ ਸ਼੍ਰੀ ਸਤੀਸ਼ ਜੈਕਬ ਨੇ, ਸੰਦੀਪ ਰਿਸ਼ੀ, ਏਡੀਸੀ ਤਰਨ-ਤਾਰਨ, ਰੋਹਿਤ ਗੁਪਤਾ ਐਸਡੀਐਮ, ਬਟਾਲਾ, ਨੇ ਸ਼ਿਰਕਤ ਕੀਤੀ 9 ਮੈਚ ਦੌਰਾਨ ਸਾਬਕਾ ਅੰਤਰ-ਰਾਸ਼ਟਰੀ ਕ੍ਰਿਕੇਟ ਖਿਡਾਰੀ ਅਤੇ ਏਸੀਏ ਦੇ ਚੀਫ਼ ਕੋਚ ਹਰਵਿੰਦਰ ਸਿੰਘ, ਅੰਡਰ-19 ਇੰਡੀਆ ਟੀਮ ਦੇ ਸਾਬਕਾ ਖਿਡਾਰੀ ਅਤੇ ਏਸੀਏ ਦੇ ਕੋਚ- ਮਨੀਸ਼ ਸ਼ਰਮਾ, ਭਾਰਤ ਦੀ ਅੰਤਰ-ਰਾਸ਼ਟਰੀ ਵੋਮੇਨ ਟੀਮ ਦੇ ਸਾਬਕਾ ਖਿਡਾਰੀ ਮਧੂ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਸਨ, ਜੋ ਏਸੀਏ ਵੱਲੋਂ ਕੁੜੀਆਂ ਨੂੰ ਦਿੱਤੀ ਜਾ ਰਹੀ ਮੁਫ਼ਤ ਕੋਚਿੰਗ ਲਈ ਮੁੱਖ ਕੋਚ ਵੀ ਹਨ 9 ਡਾ. ਅਵਤਾਰ ਸਿੰਘ, ਚੀਫ਼ ਆਰਥੋਪੇਡਿਕ ਸਰਜਨ, ਅਮਨਦੀਪ ਹਸਪਤਾਲ, ਡਾ. ਅਮਨਦੀਪ ਕੌਰ, ਐਮਡੀ, ਅਮਨਦੀਪ ਹਸਪਤਾਲ, ਅਮਿਤ ਸ਼ਰਮਾ, ਚੇਅਰਮੈਨ ਏਸੀਈਟੀ, ਰਾਗਿਨੀ ਸ਼ਰਮਾ, ਡਾਇਰੈਕਟਰ ਫਾਇਨਾਂਸ , ਏਸੀਈਟੀ, ਬਲਜਿੰਦਰ ਕੌਰ, ਪ੍ਰਿੰਸੀਪਲ, ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ, ਵੇਰਕਾ, ਦੁਰਭਾਗ ਸਿੰਘ, ਸੰਦੀਪ ਸਿੰਘ, ਡਾ. ਕੇਕੇ ਸਿੰਘ, ਡਾ. ਰਾਜੀਵ ਵੋਹਰਾ, ਡਾ. ਆਈ. ਡੀ. ਸਿੰਘ, ਰਣਜੀਤ ਸਿੰਘ, ਕੋਚ ਬੰਗਲਾਦੇਸ਼ ਵੋਮੇਨ ਕ੍ਰਿਕੇਟ ਟੀਮ, ਪ੍ਰਕਾਸ਼ ਚੰਦ ਕੋਚ ਬੀਬੀਕੇ ਡੀਏਵੀ ਟੀਮ, ਕਮਲ ਚੌਧਰੀ, ਲਵਲੀ ਕ੍ਰਿਕੇਟ ਅਰੋੜਾ, ਜਗਦੀਪ ਸਿੰਘ, ਹੋਰੀਜ਼ਨ ਐਡਵਰਟਾਈਜਿੰਗ, ਮਨੀਸ਼ ਪੋਦਦਾਰ ਤੇ ਗੁਰੂਦੱਤ ਦਵੇ, ਇਲੀਟ ਮਲਟੀ-ਮੀਡਿਆ ਆਦਿ ਹਾਜ਼ਿਰ ਸਨ । ਮੈਚ ਦੇਖਣ ਲਈ ਅੰਡਰ-19 ਏਸ਼ੀਆ ਕੱਪ ਜੇਤੂ ਟੀਮ ਦੇ ਕਪਤਾਨ- ਅਭਿਸ਼ੇਕ ਸ਼ਰਮਾ ਉਚੇਚੇ ਤੌਰ ‘ਤੇ ਪਹੁੰਚੇ । ਇਨਾਮ ਵੰਡ ਸਮਾਰੋਹ ਦੌਰਾਨ ਬੋਲਦਿਆਂ ਮੁੱਖ ਮਹਿਮਾਨ ਸੁਨੀਲ ਦੱਤੀ ਨੇ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਸੰਚਾਲਕਾਂ ਅਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਮੀਦ ਜ਼ਾਹਿਰ ਕੀਤੀ ਕਿ ਅਗਲੇ ਸਾਲ ਇਸ ਤੋਂ ਵੀ ਵੱਡੇ ਪਧਰ ਦਾ ਟੂਰਨਾਮੈਂਟ ਦੇਖਣ ਨੂੰ ਮਿਲੇਗਾ । ਸਨਮਾਨਿਤ ਮਹਿਮਾਨ ਸਤੀਸ਼ ਜੈਕਬ ਨੇ ਏਸੀਏ ਦੇ ਇਸ ਉੱਦਮ ਦੀ ਜ਼ੋਰਦਾਰ ਸ਼ਬਦਾਂ ‘ਚ ਤਾਰੀਫ਼ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਉਨ੍ਹਾਂ ਨੇ ਇਹ ਆਪਣੀ ਕਿਸਮ ਦਾ ਕੁੜੀਆਂ ਦਾ ਪਹਿਲਾ ਟੂਰਨਾਮੈਂਟ ਦੇਖਿਆ ਹੈ ਜੋ ਔਰਤਾਂ ਦੇ ਸ਼ਕਤੀਕਰਣ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ । ਉਨ੍ਹਾਂ ਨੇ ਇਸ ਉੱਦਮ ਲਈ ਏਸੀਏ ਦੇ ਸੰਚਾਲਕਾਂ ਨੂੰ ਵਧਾਈ ਦਿੱਤੀ । ਪ੍ਰੋਗ੍ਰਾਮ ਦੇ ਆਖਿਰ ‘ਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਡੀਜੇ ‘ਤੇ ਡਾੰਸ ਕਰਕੇ ਭਰਪੂਰ ਆਨੰਦ ਮਾਣਿਆ । ਕੋਚ ਮਨੀਸ਼ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਮਨਦੀਪ ਕ੍ਰਿਕੇਟ ਅਕੈਡਮੀ ਦੀ ਇਹ ਕੋਸ਼ਿਸ਼ ਹੈ ਕਿ ਖੇਤਰ ‘ਚ ਕ੍ਰਿਕੇਟ ਦੀ ਖੇਡ ਨੂੰ ਹੋਰ ਉਤਸਾਹਿਤ ਕੀਤਾ ਜਾਵੇ । ਇਸਦੇ ਲਈ ਏਸੀਏ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ 9 ਏਸੀਏ ਦੀ ਵੋਮੇਨ ਟੀਮ ਦੇ ਕੋਚ ਮਧੂ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਛੋਟੀਆਂ-ਛੋਟੀਆਂ ਬੱਚੀਆਂ ‘ਚ ਕ੍ਰਿਕੇਟ ਪ੍ਰਤੀ ਉਤਸਾਹ ਨੂੰ ਹੋਰ ਵਧਾ ਕੇ ਉਨ੍ਹਾਂ ਨੂੰ ਇਸ ਖੇਡ ਨੂੰ ਆਪਣਾ ਜਨੂੰਨ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਕਿ ਇਨ੍ਹਾਂ ‘ਚੋਂ ਹੀ ਬਹੁਤ ਸਾਰੀਆਂ ਕੁੜੀਆਂ ਕੱਲ ਨੂੰ ਇੰਡੀਆ ਦੀ ਇੰਟਰਨੈਸ਼ਨਲ ਟੀਮ ‘ਚ ਭਾਗ ਲਈ ਸਕਣ ।

Leave a Reply

Your email address will not be published. Required fields are marked *