ਪੰਜਾਬਪਟਿਆਲਾ

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ‘ਚ ਡੇਂਗੂ ਦਾ ਕਹਿਰ ਜਾਰੀ

ਪਟਿਆਲਾ 22 ਅਕਤੂਬਰ (ਮਧੂਸਾਰ ਬਿਊਰੋ) ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਦੇ ਵਿਧਾਨਸਭਾ ਹਲਕਿਆਂ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿੱਚ ਪਿਛਲੇ 3 ਮਹੀਨਿਆਂ ਤੋਂ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ । ਜੋ ਕਿ ਪਿਛਲੇ 15 ਦਿਨਾਂ ਤੋਂ ਕਾਫੀ ਵੱਧ ਗਿਆ ਹੈ । ਆਮ ਆਦਮੀ ਪਾਰਟੀ ਪਟਿਆਲਾ ਨੇ ਇਸਦੇ ਸ਼ਖਤ ਨੋਟਿਸ ਲਿਆ, ਅਤੇ ਅਜ ਡੇਂਗੂ ਪ੍ਰਭਾਵਿਤ ਇਲਾਕੇ ਦੀਪ ਨਗਰ ਵਿੱਚ ਨਗਰ ਨਿਗਮ ਪਟਿਆਲਾ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ।

ਆਮ ਆਦਮੀ ਪਾਰਟੀ ਪਟਿਆਲਾ ਦੇ ਬਲਾਕ ਨੰ: 5 ਦੇ ਪ੍ਰਧਾਨ ਡਾ: ਪ੍ਰੀਤਮ ਸਿੰਘ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੀਪ ਨਗਰ ਇਲਾਕੇ ਦੀ ਸਫਾਈ ਨਹੀਂ ਕਰਵਾਈ ਜਾ ਰਹੀ ਹੈ । ਪੂਰੇ ਇਲਾਕੇ ਵਿੱਚ ਸਫਾਈ ਦਾ ਬੁਰਾ ਹਾਲ ਹੈ, ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਗ੍ਹਾ-ਜਗ੍ਹਾ ਸੀਵਰੇਜ ਲੀਕ ਹੋ ਰਿਹਾ ਹੈ । ਟਿਵਾਣਾ ਚੋਂਕ ਤੋਂ ਲੈ ਕੇ ਵਿਕਾਸ ਨਗਰ ਤੱਕ ਗੰਦਾ ਨਾਲਾ ਗੁਜ਼ਰ ਰਿਹਾ ਹੈ । ਜਿਸਦੀ ਕਾਫੀ ਸਾਲਾਂ ਤੋਂ ਸਫਾਈ ਨਹੀਂ ਹੋਈ ਹੈ । ਇਹ ਨਾਲਾ ਗੰਦਗੀ ਨਾਲ ਭਰਿਆ ਹੋਇਆ ਹੈ । ਜੋ ਕਿ ਪ੍ਰਮੁੱਖ ਤੌਰ ਤੇ ਬਿਮਾਰੀਆਂ ਦੀ ਜੜ ਹੈ ।
ਡਾ: ਪ੍ਰੀਤਮ ਸਿੰਘ ਨੇ ਕਿਹਾ ਕਿ ਪੂਰੇ ਦੀਪ ਨਗਰ ਵਿੱਚ ਸਫਾਈ ਨਾ ਹੋਣ ਕਰਕੇ, ਸੀਵਰੇਜ ਲੀਕ ਹੋਣ ਕਰਕੇ ਅਤੇ ਗੰਦੇ ਨਾਲੇ ਕਰਕੇ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ । ਪੂਰੇ ਇਲਾਕੇ ਦੇ ਹਰ ਘਰ ਵਿੱਚ ਡੇਂਗੂ ਦੇ ਮਰੀਜ਼ ਪਏ ਹਨ । ਉਹ ਖੁਦ ਵੀ ਪਿਛਲੇ 8 ਦਿਨਾਂ ਤੋਂ ਡੇਂਗੂ ਬੁਖਾਰ ਨਾਲ ਪੀੜ੍ਹਤ ਹਨ । ਮੇਰੇ ਵੱਲੋਂ ਅਤੇ ਇਲਾਕਾ ਨਿਵਾਸੀਆਂ ਵਲੋਂ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਪਟਿਆਲਾ ਵਿੱਚ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਸਫਾਈ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ । ਜਿਸ ਕਰਕੇ ਪੂਰੇ ਇਲਾਕੇ ਵਿੱਚ ਡੇਂਗੂ ਦੀ ਬਿਮਾਰੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ।
ਇਸ ਮੌਕੇ ਪਟਿਆਲਾ ਦਿਹਾਤੀ ਤੋਂ ਪਾਰਟੀ ਦੇ ਸੀਨੀਅਰ ਆਗੂ ਮੇਘ ਚੰਦ ਸ਼ੇਰਮਾਜ਼ਰਾ ਅਤੇ ਪਟਿਆਲਾ ਸ਼ਹਿਰੀ ਤੋਂ ਸੰਦੀਪ ਬੰਧੂ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਕਿਹਾ ਕਿ ਪੂਰੇ ਕਾਰਪੋਰੇਸ਼ਨ ਏਰੀਆ ਦੇ ਵਿੱਚ ਡੇਂਗੂ ਕਾਰਨ ਆਮ ਲੋਕਾਂ ਦਾ ਬੁਰਾ ਹਾਲ ਹੈ । ਪਹਿਲਾਂ ਹੀ ਲੋਕਾਂ ਦਾ ਮਹਿੰਗਾਈ ਕਾਰਨ ਬੁਰਾ ਹੈ । ਪਰ ਹੁਣ ਡੇਂਗੂ ਦੇ ਮਹਿੰਗੇ ਇਲਾਜ ਕਾਰਨ ਹੋਰ ਵੀ ਬੁਰਾ ਹਾਲ ਹੋ ਰਿਹਾ ਹੈ । ਦੂਜੇ ਪਾਸੇ ਡਾਕਟਰਾਂ ਅਤੇ ਟੈਸਟ ਕਰਨ ਵਾਲੀਆਂ ਲੈਬੋਰੇਟਰੀ ਦੀ ਮਿਲੀਭਗਤ ਵੀ ਡੇਂਗੂ ਦੇ ਇਲਾਜ ਵਿੱਚ ਆਮ ਲੋਕਾਂ ਦੀ ਜੇਬ ਉਤੇ ਵੀ ਭਾਰੀ ਪੈ ਰਹੀ ਹੈ ।
ਡਾ: ਪ੍ਰੀਤਮ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਅਤੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਪੂਰੇ ਇਲਾਕੇ ਦੀ ਸਫਾਈ ਕਰਵਾਕੇ ਫੋਗਿੰਗ ਕਰਵਾਈ ਜਾਵੇ । ਜੇਕਰ ਨਹੀਂ ਕਰਵਾਈ ਜਾਂਦੀ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਨਾਲ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਸੜਕਾਂ ਉਤੇ ਉਤਰ ਕੇ ਸੰਘਰਸ਼ ਕਰੇਗੀ । ਇਸ ਮੌਕੇ ਸਵਿੰਦਰ ਧੰਨਜੇ ਜਨਰਲ ਸਕੱਤਰ, ਕੁਲਵੰਤ ਟਿਵਾਣਾ ਵਾਈਸ ਪ੍ਰਧਾਨ, ਅਮਰਜੀਤ ਸਿੰਘ ਭਾਟੀਆ ਬਲਾਕ ਪ੍ਰਧਾਨ, ਸ਼ਤੀਸ਼ ਕੁਮਾਰ ਜੋਆਇੰਟ ਸੈਕਟਰੀ, ਰਾਕੇਸ਼ ਕੁਮਾਰ ਜੋਆਇੰਟ ਸੈਕਟਰੀ, ਜੋਰਾ ਸਿੰਘ ਚੀਮਾ, ਗੋਲਡੀ, ਜੋਗਾ ਸਿੰਘ, ਪਰਮਜੀਤ ਸਿੰਘ, ਸਤਵੰਤ ਸਿੰਘ, ਸ਼ੁਸ਼ੀਲ ਕੁਮਾਰ, ਸੁਖਦੇਵ ਭੱਟੀ, ਪਰੇਮ ਸਿੰਘ ਖਾਲਸਾ, ਬਿੱਟੂ ਸਿੰਘ ਆਦਿ ਪਾਰਟੀ ਮੈਂਬਰ ਅਤੇ ਇਲਾਕਾ ਨਿਵਾਸੀ ਮੋਜੂਦ ਸਨ ।
ਸ਼੍ਰੋਮਣੀ ਕਮੇਟੀ ਵੱਲੋਂ ‘ਭਾਈ ਗੁਰਦਾਸ ਸਖਸ਼ੀਅਤ ਅਤੇ ਫਲਸਫ਼ਾ’ ਵਿਸ਼ੇ ਸਬੰਧੀ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ
ਪਟਿਆਲਾ 22 ਅਕਤੂਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਗੁਰਮਤਿ ਸੁਸਾਇਟੀ ਦੇ ਸਹਿਯੋਗ ਨਾਲ ‘ਭਾਈ ਗੁਰਦਾਸ ਜੀ ਸਖਸ਼ੀਅਤ ਅਤੇ ਫਲਸਫ਼ਾ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ 23 ਅਕਤੂਬਰ ਨੂੰ ਖਾਲਸਾ ਕਾਲਜ ਪਟਿਆਲਾ ਦੇ ਭਾਈ ਨੰਦ ਲਾਲ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।
ਮੀਡੀਆ ਦਫਤਰ ਨੂੰ ਮਿਲੀ ਜਾਣਕਾਰੀ ਅਨੁਸਾਰ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਕਰਨਗੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸ਼ਿਰਕਤ ਕਰਨਗੇ। ਸੈਮੀਨਾਰ ਸਵੇਰੇ 10.00 ਵਜੇ ਤੋਂ 4.00 ਵਜੇ ਤੱਕ ਹੋਵੇਗਾ।
ਸੈਮੀਨਾਰ ਦੌਰਾਨ ਖਾਲਸਾ ਪੰਥ ਦੇ ਪ੍ਰਸਿੱਧ ਵਿਦਵਾਨ, ਗੁਰਮਤਿ ਦੇ ਵਿਆਖਿਆਕਾਰ ਅਤੇ ਗੁਰੂ ਘਰ ਦੇ ਅਨਿਨ ਸੇਵਕ ਭਾਈ ਗੁਰਦਾਸ ਜੀ ਸਬੰਧੀ ਵਿਦਵਾਨਾਂ ਵੱਲੋਂ ਖੋਜ ਪਰਚੇ ਪੜ੍ਹੇ ਜਾਣਗੇ।
ਇਸ ਮੌਕੇ ਪ੍ਰਸਿੱਧ ਪੰਥਕ ਵਿਦਵਾਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਈ ਗੁਰਦਾਸ ਸਿੱਖ ਬੁੱਧਜੀਵੀ ਸਨਮਾਨ-2017” ਨਾਲ ਨਿਵਾਜਿਆ ਜਾਵੇਗਾ।

Leave a Reply

Your email address will not be published. Required fields are marked *