ਪੰਜਾਬਪਟਿਆਲਾ

ਪੰਜਾਬੀ ‘ਵਰਸਿਟੀ ਵਿਖੇ “ਰਮਾਇਨਾ ਇਨ ਇੰਡੀਅਨ ਵਿਜ਼ੂਅਲ ਆਰਟਸ“ ਵਿਸ਼ੇ ਤੇ ਚਿੱਤਰਕਲਾ ਪ੍ਰਦਰਸ਼ਨੀ

ਪਟਿਆਲਾ, 24 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਮਿਊਜ਼ੀਅਮ ਐਂਡ ਆਰਟ ਗੈਲਰੀ ਅਤੇ ਸ੍ਰ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਵਲੋਂ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਿ ਆਰਟਸ, ਨਵੀਂ ਦਿੱਲੀ ਦੇ ਸਹਿਯੋਗ ਨਾਲ “ਰਮਾਇਨਾ ਇਨ ਇੰਡੀਅਨ ਵਿਜ਼ੂਅਲ ਆਰਟਸ“ ਵਿਸ਼ੇ ਤੇ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕੀਤਾ।

ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਅਜੋਕੇ ਵਿਸ਼ਵੀਕਰਨ ਦੇ ਯੁੱਗ ਵਿੱਚ ਅਜਿਹੀਆਂ ਪ੍ਰਦਰਸ਼ਨੀਆਂ ਸਾਡੇ ਪ੍ਰਾਚੀਨ ਸਭਿਆਚਾਰਕ ਅਤੇ ਕਲਾ ਦੇ ਰੂਪਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦਾ ਇਕਮਾਤਰ ਤਰੀਕਾ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਦਰਸ਼ਨੀਆਂ ਸਾਡੇ ਅਲੋਪ ਹੋ ਰਹੇ ਕਲਾ ਰੂਪਾਂ ਨੂੰ ਪੁਨਰ-ਜੀਵਿਤ ਕਰਨ ਵਿਚ ਵੀ ਮਦਦ ਕਰਦੀਆਂ ਹਨ ਅਤੇ ਆਪਣੇ ਆਪ ਨੂੰ ਤਕਨੀਕੀ ਵਿਕਾਸ ਅਤੇ ਪੱਛਮੀ ਵਿਚਾਰਾਂ ਦੇ ਰੂਪ ਵਿਚ ਪੇਸ਼ ਕਰਦੀਆਂ ਹਨ ਜਿਨ੍ਹਾਂ ਨਾਲ ਸਾਡੀਆਂ ਰਵਾਇਤੀ ਪ੍ਰਾਚੀਨ ਅਤੇ ਮੱਧਕਾਲੀ ਕੀਮਤਾਂ ਖਤਮ ਹੋ ਰਹੀਆਂ ਹਨ। ਡਾ. ਘੁੰਮਣ ਨੇ ਆਈ.ਜੀ.ਐਨ.ਸੀ.ਏ. ਨਾਲ ਪਰਸਪਰ ਸਮਝੌਤੇ ਤੇ ਦਸਤਖਤ ਕਰਨ ਲਈ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਵਿਭਾਗ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਨੂੰ ਸੈਂਟਰ ਕੋਲ ਮੌਜੂਦ ਕੀਮਤੀ ਖ਼ਜ਼ਾਨੇ ਨੂੰ ਉਜਾਗਰ ਕਰਨ ਲਈ ਰੂਪ ਰੇਖਾ ਤਿਆਰ ਕਰਨ ਲਈ ਕਿਹਾ।
ਸ਼੍ਰੀ ਵਰਿੰਦਰ ਬੰਗਾਰੂ ਨੇ ਆਈਜੀਐਨਸੀਏ ਕੋਲ ਉਪਲੱਬਧ ਕੀਮਤੀ ਸੰਗ੍ਰਿਹ ਦੇ ਵਿਸਥਾਰਪੂਰਵਕ ਵੇਰਵੇ ਦਿੱਤੇ ਜੋ ਮਹਾਨ ਇਤਿਹਾਸਕ ਮਹੱਤਤਾ ਵਾਲੀਆਂ ਕਲਾਤਮਕ ਕਲਾ-ਕ੍ਰਿਤਾਂ ਦੇ ਵਿਕਾਸ ਲਈ ਵਰਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਈਜੀਐਨਸੀਏ ਅਤੇ ਦੇਸ਼ ਤੇ ਵਿਦੇਸ਼ ਵਿਚਲੇ ਸੈਂਟਰਾਂ ਕੋਲ ਤਿੰਨ ਲੱਖ ਤੋਂ ਵੱਧ ਕਿਤਾਬਾਂ, ਚਾਰ ਲੱਖ ਖਰੜਿਆਂ ਅਤੇ ਬਹੁਤ ਸਾਰੇ ਅਣਪ੍ਰਕਾਸ਼ਿਤ ਡਿਜਿਟਾਈਜ਼ ਕੀਤੇ ਕੰਮਾਂ ਅਤੇ ਮਾਈਕਰੋਫਿਲਮਾਂ ਉਪਲਬਧ ਹਨ ਜੋ ਉਨ੍ਹਾਂ ਦੀਆਂ ਖੋਜ ਗਤੀਵਿਧੀਆਂ ਨੂੰ ਅੱਗੇ ਵਧਾਉਣ ਵਿਚ ਮਦਦ ਕਰ ਸਕਦੀਆਂ ਹਨ।
ਇਸ ਤੋਂ ਪਹਿਲਾਂ ਫਾਈਨ ਆਰਟਸ ਵਿਭਾਗ ਦੀ ਮੁਖੀ ਡਾ. ਅੰਬਾਲਿਕਾ ਜੈਕਬ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਯੂਨੀਵਰਸਿਟੀ ਅਤੇ ਆਈਜੀਐਨਸੀਏ ਵਿਚਕਾਰ ਆਪਸੀ ਮੁਲਾਕਾਤਾਂ ਵੱਖ ਵੱਖ ਤਰ੍ਹਾਂ ਦੇ ਕਲਾਤਮਕ ਰੂਪਾਂ ਦੇ ਸੂਖਮ ਅਰਥਾਂ ਨੂੰ ਸਮਝਣ ਸਬੰਧੀ ਦ੍ਰਿਸ਼ਟੀ ਵਾਰਤਾਲਾਪ ਸਥਾਪਤ ਕਰਨ ਲਈ ਕਈ ‘ਲੁਕੀਆਂ ਅਤੇ ਅਣਜਾਣੀਆਂ ਆਵਾਜ਼ਾਂ ਅਤੇ ਮਾਪਾਂ’ ਨੂੰ ਪ੍ਰਗਟ ਕਰ ਸਕਦੀਆਂ ਹਨ। ਇਸ ਮੌਕੇ ਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ; ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ; ਡਾ. ਯਸ਼ਪਾਲ ਸ਼ਰਮਾ ਅਤੇ ਡਾ. ਸਰੋਜ ਰਾਣੀ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਹ ਪ੍ਰਦਰਸ਼ਨੀ 03 ਨਵੰਬਰ ਤੱਕ ਚੱਲੇਗੀ

Leave a Reply

Your email address will not be published. Required fields are marked *