ਪਟਿਆਲਾ

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਬਣਾਏ ਕੱਪਡੇ ਦੇ ਥੈਲੇ ਲੋਕਾਂ ਲਈ ਅਰਪਿਤ

ਪਟਿਆਲਾ 11 ਅਪ੍ਰੈਲ (ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਆਈ.ਏ.ਐਸ. ਵੱਲੋਂ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਬਣਾਏ ਕੱਪਡੇ ਦੇ ਥੈਲੇ ਲੋਕਾਂ ਲਈ ਅਰਪਿਤ ਕਰਦੇ ਹੋਏ ਅਪੀਲ ਕੀਤੀ ਕਿ ਹਰੇਕ ਵਿਅਕਤੀ ਪਲਾਸਟਿਕ ਦੀ ਵਰਤੋ ਬੰਦ ਕਰੇ ਸਗੋਂ ਕੱਪੜੇ ਦੇ ਥੈਲੇ ਜਾ ਜੂਟ ਦੇ ਥੈਲੇ ਦੀ ਵਰਤੋ ਕਰੇ। ਆਪਣੀ ਸਿਹਤ ਨੂੰ ਕਾਇਮ ਰੱਖਣ ਲਈ ਅਸੀਂ ਪਲਾਸਟਿਕ ਦੇ ਲਿਫਾਫੇ ਬੰਦ ਕਰੀਏ। ਸਬਜੀ ਵਗੈਰਾ ਲਿਆਉਣ ਵੇਲੇ ਵੀ ਕਪੜੇ ਦੇ ਥੈਲੇ ਦੀ ਵਰਤੋਂ ਕਰੀਏ ਤਾਂ ਕਿ ਅਸੀਂ ਸੇਫ ਢੰਗ ਨਾਲ ਆਪਣਾ ਸਮਾਨ ਲਿਆ ਸਕੀਏ। ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਇਸ ਵਲ ਚੰਗਾ ਕਾਰਜ ਕਰ ਰਿਹਾ ਹੈ।

ਵਿਜੈ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਨੇ ਕਿਹਾ ਕਿ ਉਹਨਾਂ ਦੀ ਸੋਸਾਇਟੀ ਲਗਭਗ 18 ਸਾਲਾਂ ਤੋਂ ਲੋਕਾਂ ਨੂੰ ਪਲਾਸਟਿਕ ਦੀ ਵਰਤੋ ਨਾ ਕਰਨ ਲਈ ਜਾਗਰੂਕ ਕਰ ਰਹੀ ਹੈ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਮਦਦ ਨਾਲ ਕੱਪੜੇ ਦੇ ਥੈਲੇ ਵੰਡੇ ਜਾ ਰਹੇ ਹਨ ਤਾਂ ਕਿ ਹਰੇਕ ਵਿਅਕਤੀ ਸਿਹਤਮੰਦ ਰਹੇ। ਹਜਾਰਾ ਥੈਲੇ ਹੁਣ ਤੱਕ ਵੰਡੇ ਗਏ ਹਨ ਆਉਣ ਵਾਲੇ ਸਮੇਂ ਵਿੱਚ ਵੀ ਇਸ ਉਪਰ ਕੰਮ ਕੀਤਾ ਜਾਵੇਗਾ। ਸ੍ਰੀ ਗੌਤਮ ਜੈਨ ਏ.ਡੀ.ਸੀ. ਪਟਿਆਲਾ ਨੇ ਵੀ ਇਸ ਕਾਰਜ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਹ ਵੀ ਵੱਖ—ਵੱਖ ਥਾਵਾਂ ਤੇ ਲੋਕਾਂ ਨੂੰ ਜਾਗਰੂਕ ਕਰਨਗੇ। ਸ੍ਰੀ ਅਜੀਤ ਸਿੰਘ ਭੱਟੀ ਵੀ ਨਾਲ ਸਨ।

Leave a Reply

Your email address will not be published. Required fields are marked *