ਪੰਜਾਬਪਟਿਆਲਾ

ਡੇਂਗੂ-ਚਿਕਨਗੂਨੀਆਂ ਦੀ ਰੋਕਥਾਮ ਲਈ ਖੜੇ ਪਾਣੀ ਦੇ ਸਰੋਤਾ ਦੀ ਕੀਤੀ ਚੈਕਿੰਗ

ਪਟਿਆਲਾ 24 ਅਕਤੂਬਰ ( ਮਧੂਸਾਰ ਬਿਊਰੋ) ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਤਹਿਤ ਡੇਂਗੂ ਮੱਛਰਾ ਦੇ ਲਾਰਵੇ ਦੀ ਪੈਦਾਇਸ ਨੂੰ ਰੋਕਣ ਦੇ ਲਈ ਸਿਵਲ ਸਰਜਨ ਪਟਿਆਲਾ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਾਈਰਿਸਕ ਏਰੀਏ ਵਿਚ ਕੂਲਰਾ/ਕੰਨਟੈਨਰਾ ਦੀ ਚੈਕਿੰਗ ਲਈ ਜਿਲਾ ਐਪੀਡੋਮੋਲੋਜਿਸਟ ਡਾ. ਗੁਰਮਨਜੀਤ ਕੋਰ ਦੀ ਨਿਗਰਾਨੀ ਵਿਚ ਐਂਟੀ ਲਾਰਵਾ ਸਟਾਫ ਜਿਸ ਵਿਚ ਸੇਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਧਰਮਿੰਦਰ ਸਿੰਘ, ਅਮਿਤ ਕੁਮਾਰ, ਗੁਰਜੰਟ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ, ਇੰਨਸੇਕਟ ਕੁਲੈਕਟਰ ਉਪਿੰਦਰ ਸਿੰਘ ਦੀ ਟੀਮ ਤਿਆਰ ਕੀਤੀ ਗਈ।

ਟੀਮ ਵੱਲੋਂ ਵਿਰਕ ਕਾਲੋਨੀ,ਪਾਠਕ ਕਾਲੋਨੀ,ਗੂਰੁ ਨਾਨਕ ਨਗਰ,ਅਨਾਜ ਮੰਡੀ, ਡੀ.ਸੀ. ਡਬਲਿÀ,ਪ੍ਰੇਮ ਨਗਰ,ਗੁਰਦੀਪ ਕਾਲੋਨੀ,ਨਿਊ ਮਹਿੰਦਰਾ ਕਾਲੋਨੀ,ਢਿਲੋ ਕਾਲੋਨੀ,ਅਨਾਜ ਮੰਡੀ, ਘਾਹ ਮੰਡੀ, ਆਦਿ ਇਲਾਕਿਆ ਵਿਚ ਘਰਾਂ ਵਿੱਚ ਲੱਗੇ ਕੂਲਰਾਂ/ਕਨਟੈਨਰਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੋਰਾਨ ਟੀਮ ਵੱਲੋ ਦੇਖਿਆ ਗਿਆ ਕਿ ਕੂਲਰਾ ਦੀ ਸਫਾਈ ਨਾ ਹੋਣ ਕਾਰਨ ਕੁਲਰਾਂ ਵਿਚ ਡੇਂਗੂ ਮੱਛਰਾਂ ਦਾ ਲਾਰਵਾ ਮੋਜੂਦ ਸੀ।ਮੋਕੇ ਤੇ ਟੀਮ ਵੱਲੋਂ ਕੂਲਰਾਂ ਦਾ ਪੁਰਾਣਾ ਫੂਸ ਕੱਢਵਾ ਕੇ ਉਸ ਨੂੰ ਅੱਗ ਲਗਵਾਈ ਗਈ ਅਤੇ ਲੋਕਾਂ ਨੂੰ ਕੂਲਰਾਂ ਚ ਨਵਾਂ ਫੂਸ ਪਾਉਣ ਲਈ ਕਿਹਾ ਗਿਆ। ਫਰਿਜਾਂ ਦੀਆਂ ਟਰੇਆਂ ਵਿਚ ਖੜੇ ਪਾਣੀ ਨੂੰ ਕਢਵਾਇਆ ਗਿਆ ਅਤੇ ਟੁੱਟੇ ਫੁੱਟੇ ਭਾਂਡੇ ਜਿਨ੍ਹਾਂ ਵਿਚ ਪਾਣੀ ਜਮਾਂ ਸੀ ਮੂਧੇ ਮਰਵਾਏ ਗਏ ਅਤੇ ਖੜੇ ਪਾਣੀ ਵਿਚ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਕੀਤਾ ਗਿਆ। ਮੱਛਰਾਂ ਦਾ ਲਾਰਵਾ ਮਿਲਣ ਤੇ ਮਿਉਂਸੀਪਲ ਕਾਰਪੋਰੇਸਨ ਦੀ ਟੀਮ ਵੱਲੋਂ ਰਿਹਾਇਸ਼ੀ ਘਰਾਂ ਦੇ ਮਾਲਕਾਂ ਦੇ ਚਲਾਨ ਵੀ ਕੱਟੇ ਗਏ।ਡਾ. ਗੁਰਮਨਜੀਤ ਕੋਰ ਨੇ ਦੱਸਿਆ ਕਿ ਹੁਣ ਤੱਕ ਮਿਉਸੀਂਪਲ ਕਾਰਪੋਰੇਸ਼ਨ ਵੱਲੋ ਸਿਹਤ ਵਿਭਾਗ ਦੇ ਸਹਿਯੋਗ ਨਾਲ ਤਕਰੀਬਨ 42 ਘਰਾਂ ਦੇ ਮਾਲਕਾਂ ਦੇ ਘਰਾਂ ਵਿਚ ਲਾਰਵਾ ਪਾਏ ਜਾਣ ਤੇ ਚਲਾਨ ਕੱਟੇ ਜਾ ਚੁੱਕੇ ਹਨ।ਇਸ ਮੋਕੇ ਟੀਮ ਵੱਲੋ ਕੁਲਰਾਂ ਦੀ ਚੈਕਿੰਗ ਦੇ ਨਾਲ-ਨਾਲ ਵਾਧੂ ਪਏ ਟਾਇਰਾਂ ਅਤੇ ਕੰਨਟੇਨਰਾਂ ਵਿਚ ਖੜੇ ਪਾਣੀ ਨੂੰ ਕਢਵਾਇਆ ਗਿਆ ।ਸਿਵਲ ਸਰਜਨ ਡਾ. ਬਲਵਿੰਦਰ ਨੇ ਦੱਸਿਆ ਕਿ ਡੇਂਗੁ ਲਾਰਵੇ ਦੀ ਰੋਕਥਾਮ ਲਈ ਅਜਿਹੀਆਂ ਗਤੀਵਿਧੀਆਂ ਆÀਂਦੇ ਸਮੇ ਦੋਰਾਣ ਵੀ ਜਾਰੀ ਰਹਿਣਗੀਆਂ

Leave a Reply

Your email address will not be published. Required fields are marked *