ਪੰਜਾਬਪਟਿਆਲਾ

ਪੰਜਾਬ ਦੇ ਪਸ਼ੂ ਪਾਲਕ ਕਿਸਾਨਾਂ ਨੂੰ ਸਰਕਾਰ ਵਧੀਆਂ ਨਸਲ ਦੇ ਪਸ਼ੂ ਤਿਆਰ ਕਰਕੇ ਦਵੇਗੀ : ਕਾਕਾ ਰਾਜਿੰਦਰ ਸਿੰਘ

-ਪੰਜਾਬ ਸਰਕਾਰ ਨੇ ਝੋਨੇ ਦੀ ਸੁਚਾਰੂ ਖਰੀਦ ਕਰਵਾਈ
ਕਲਿਆਣ ਦੇ ਜ਼ਿਲ੍ਹਾ ਪੱਧਰੀ ਪਸ਼ੂ ਮੇਲੇ ‘ਚ ਜੇਤੂਆਂ ਨੂੰ 7 ਲੱਖ ਦੇ ਇਨਾਮ ਵੰਡੇ
-ਰਾਜਪੱਧਰੀ ਮੇਲਾ ਜਾਲ੍ਹਾਂ ਪਿੰਡ ‘ਚ 1 ਦਸੰਬਰ ਤੋਂ 5 ਦਸੰਬਰ ਤੱਕ ਲੱਗੇਗਾ, ਦਿੱਤੇ ਜਾਣਗੇ ਸਵਾ ਕਰੋੜ ਦੇ ਇਨਾਮ
ਪਟਿਆਲਾ, 24 ਅਕਤੂਬਰ (ਮਧੂਸਾਰ ਬਿਊਰੋ) ਪਹਿਲਾਂ ਕਣਕ ਦੇ ਸੀਜਨ ਮੌਕੇ ਹਰ ਕਿਸਾਨ ਦਾ ਇੱਕ-ਇੱਕ ਦਾਣਾ ਮੰਡੀਆਂ ਚੋਂ ਚੁੱਕਿਆ ਅਤੇ ਹਰ ਕਿਸਾਨ ਦੀ ਫਸਲ ਦਾ ਭੁਗਤਾਨ ਸਮੇਂ ਸਿਰ ਕੀਤਾ । ਕਿਸਾਨ ਪੱਖੀ ਫੈਸਲੇ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰਨ ਦਾ ਕੰਮ ਕੀਤਾ ਹੈ ਅਤੇ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ ਇਹ ਵਿਚਾਰ ਸਮਾਣਾ ਤੋਂ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਕਲਿਆਣ ਦੇ ਜ਼ਿਲ੍ਹਾ ਪੱਧਰੀ ਪਸ਼ੂ ਮੇਲੇ ‘ਚ ਜੇਤੂਆਂ ਨੂੰ 7 ਲੱਖ ਦੇ ਇਨਾਮ ਵੰਡਣ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ।

ਕਾਕਾ ਰਾਜਿੰਦਰ ਸਿੰਘ ਨੇ ਕਿਹਾ ਕਿ ਹੁਣ ਝੋਨੇ ਦੀ ਖਰੀਦ ਬਿਨਾਂ ਕਿਸੇ ਵਿਰੋਧ ਜਾਂ ਕਿਸੇ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਤੋਂ ਹੋ ਰਹੀ ਹੈ। ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਵੀ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਆਉਣ ਵਾਲੇ ਕਣਕ ਦੇ ਸੀਜਨ ਜਾਂ ਹਾੜੀ ਲਈ ਖਾਦ ਅਤੇ ਬੀਜਾਂ ਦੀ ਤਿਆਰੀ ਮੁਕੰਮਲ ਕਰ ਲਈ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰਬੰਧ ਪਿਛਲੇ 10 ਸਾਲਾਂ ਵਿੱਚ ਕਦੀ ਨਹੀਂ ਹੋ ਸਕੇ।
ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਤੋਂ ਇਲਾਵਾ ਪੰਜਾਬ ਦੇ ਪਸ਼ੂ ਪਾਲਕ ਕਿਸਾਨਾਂ ਨੂੰ ਸਰਕਾਰ ਵਧੀਆ ਨਸਲ ਦੇ ਪਸ਼ੂ ਤਿਆਰ ਕਰਕੇ ਦਵੇਗੀ ਇਸ ਲਈ ਗੁਜਰਾਤ ਤੋਂ ਗਿਰ ਨਸਲ ਦੀਆਂ ਗਾਵਾਂ ਮੰਗਾਈਆਂ ਗਈਆਂ ਹਨ ਅਤੇ ਪੰਜਾਬ ਵਿੱਚ ਸਾਹੀਵਾਲ ਵਰਗੀ ਦੇਸੀ ਨਸਲ ਨੂੰ ਹੋਰ ਬੇਹਤਰ ਕਰਕੇ ਕਿਸਾਨਾਂ ਦੇ ਸਪੁਰਦ ਕੀਤਾ ਜਾਵੇਗਾ। ਜਿਸ ਨਾਲ ਦੁੱਧ ਵਧੀਆ ਕੁਆਲਟੀ ਦਾ ਹੋਵੇਗਾ ਅਤੇ ਵੱਧ ਵੀ ਹੋਵੇਗਾ। ਇਸ ਸਹਾਇਕ ਧੰਦੇ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ।
ਵਿਧਾਇਕ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਪਸ਼ੂ ਮੇਲੇ ਦੀ ਸਫਲਤਾ ਨੂੰ ਦੇਖਦੇ ਹੋਏ ਪਟਿਆਲਾ ਜ਼ਿਲ੍ਹੇ ‘ਚ ਰਾਜਪੱਧਰੀ ਮੇਲਾ ਜਾਲ੍ਹਾਂ ਪਿੰਡ ‘ਚ 1 ਦਸੰਬਰ ਤੋਂ 5 ਦਸੰਬਰ ਤੱਕ ਲਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਸਵਾ ਕਰੋੜ ਰੁਪਏ ਦੇ ਨਗਦ ਇਨਾਮ ਵਧੀਆ ਕਿਸਮ ਦੇ ਪਸ਼ੂ ਰੱਖਣ ਵਾਲੇ ਕਿਸਾਨਾਂ ਨੂੰ ਦਿੱਤੇ ਜਾਣਗੇ।
ਇਸ ਮੌਕੇ ਉਹਨਾਂ ਨਾਲ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਦੇ ਸਿਆਸੀ ਸਕੱਤਰ ਸੁਰਿੰਦਰ ਸਿੰਘ ਖੇੜਕੀ, ਰਜਿੰਦਰ ਮੂੰਡਖੇੜਾ, ਗੋਲਡੀ ਨਿਜਾਮਨੀਵਾਲਾ, ਬੇਅੰਤ ਪੱਪੀ, ਸੁਖਵਿੰਦਰ ਕਲਿਆਣ, ਸਰਬਜੀਤ ਸਿੰਘ, ਗੁਰਦਿਆਲ ਸਿੰਘ ਆਸੇਮਾਜਰਾ, ਸਚਿਨ ਕੰਬੋਜ, ਹਰਬੰਸ ਦਦਹੇੜਾ, ਮੋਖਾ ਦਦਹੇੜਾ, ਜਸਮੇਲ ਬੀਬੀਪੁਰ ਆਦਿ ਹਾਜ਼ਰ ਸਨ। ਜਦ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ. ਐਚ.ਐਮ. ਵਾਲੀਆ, ਡਾ. ਬਲਜੀਤ ਬਰਾੜ ਅਤੇ ਡੇਅਰੀ ਡਿਵੈਲਪਮੈਂਟ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ. ਅਸ਼ੋਕ ਰੋਣੀ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਦੂਜੇ ਪਾਸੇ ਜ਼ਿਲ੍ਹਾ ਪੱਧਰੀ ਪਸ਼ੂ ਮੇਲੇ ਵਿੱਚ ਜੇਤੂ ਰਹੇ ਪਸ਼ੂ ਪਾਲਕਾਂ ‘ਚ ਸਭ ਤੋਂ ਵਧੀਆ ਐਚ.ਐਫ ਕਰਾਸ ਵੱਛੀ ਮੁਕਾਬਲੇ ਵਿਚ ਰਾਜਪੁਰਾ ਦੇ ਗੁਰਪ੍ਰੀਤ ਸਿੰਘ, ਸਭ ਤੋਂ ਵਧੀਆ ਮੁਰਹਾ ਕੱਟੀ ਬੁੜੇ ਮਾਜਰਾ ਪਿੰਡ ਦੇ ਪਰਮਜੀਤ ਸਿੰਘ, ਸਭ ਤੋਂ ਵਧੀਆ ਬੱਕਰਾ ਪਿੰਡ ਬਾਰਨ ਦੇ ਗੁਰਤੇਜ ਸਿੰਘ, ਸਭ ਤੋਂ ਵਧੀਆ ਵਛੇਰਾ ਪਿੰਡ ਸੈਫਦੀਪੁਰ ਦੇ ਮਨਪ੍ਰੀਤ ਸਿੰਘ, ਕੁੱਤਿਆਂ ਦੇ ਮੁਕਾਬਲੇ ਵਿਚ ਨਾਭਾ ਦੇ ਸਤਗੁਰ ਸਿੰਘ ਦੇ ਜਰਮਨ ਸ਼ੈਫਰਡ, ਹਸਨਪੁਰ ਪ੍ਰੋਹਤਾ ਦੇ ਹਰਜੀਤ ਸਿੰਘ ਦੇ ਨੁੱਕਰਾ ਵਛੇਰੇ ਨੇ ਪਹਿਲਾ, ਧਾਮੋਮਾਜਰਾ ਦੇ ਜਗਤਾਰ ਸਿੰਘ ਦੀ ਐਚ.ਐਫ ਕਰਾਸ ਵੈਹੜੀ, ਪਿੰਡ ਬਾਰਨ ਦੇ ਗੁਰਤੇਜ ਸਿੰਘ ਦੀ ਬੱਕਰੀ, ਤਲਵੰਡੀ ਮਾਲਿਕ ਦੇ ਬਰਿਯੋਧ ਸੇਖੋਂ ਦੀ ਨੁੱਕਰੀ ਵਛੇਰੀ, ਦੁਰਗਾਪੁਰ ਦੇ ਦਵਿੰਦਰ ਸਿੰਘ ਦੀ ਐਚ.ਐਫ ਕਰਾਸ ਗਾਂ, ਪਿੰਡ ਨਾਨਕਸਰ ਦੇ ਮਨਪਿੰਦਰ ਸਿੰਘ ਦੀ ਮਾਰਵਾੜੀ ਵਛੇਰੀ, ਬਾਬਰਪੁਰ ਦੇ ਹਰਦੀਪ ਸਿੰਘ ਦੀ ਨੀਲੀ ਰਾਵੀ ਕੱਟੀ, ਪਿੰਡ ਚਹਿਲ ਦੇ ਗੁਰਪ੍ਰੀਤ ਸਿੰਘ ਦੀ ਨੀਲੀ ਰਾਵੀ ਝੋਟੀ, ਪਿੰਡ ਘੁੰਡਰ ਦੇ ਦਵਿੰਦਰ ਸਿੰਘ ਦੀ ਜਰਸੀ ਕਰਾਸ ਵੇਹੜੀ, ਪਿੰਡ ਢਕੜੱਬਾ ਦੇ ਬੇਲਾ ਸਿੰਘ ਦੀ ਮੁਰਹਾ ਝੋਟੀ, ਪਿੰਡ ਉਗਾਣੀ ਦੇ ਜੀਤ ਸਿੰਘ ਦਾ ਮਾਰਵਾੜੀ ਵਛੇਰਾ, ਪਿੰਡ ਬਾਰਨ ਦੇ ਗੁਰਤੇਜ ਸਿੰਘ ਦੀ ਭੇਡ, ਭੇਡਪੁਰਾ ਦੇ ਅਮਨਦੀਪ ਸਿੰਘ ਦੀ ਮੁਰਹਾ ਮੱਝ, ਪਿੰਡ ਕਲਿਆਣ ਦੇ ਗੁਰਨਾਮ ਸਿੰਘ ਦੀ ਐਚ.ਐਫ ਗਾਂ, ਪਿੰਡ ਅਗੇਤੀ ਦੇ ਅਵਤਾਰ ਸਿੰਘ ਦਾ ਭੇਡੂ, ਖੇੜਾ ਜੱਟਾਂ ਦੇ ਗੁਰਜੰਟ ਸਿੰਘ ਦੇ ਜਰਮਨ ਸ਼ੈਫਰਡ (ਫੀਮੇਲ), ਕਲਿਆਣ ਦੇ ਅਮਨਪ੍ਰੀਤ ਸਿੰਘ ਦੇ ਲੈਬਰੇਡੋਰ ਫੀਮੇਲ, ਰਾਜਪੁਰਾ ਦੇ ਬਲਵਿੰਦਰ ਸਿੰਘ ਦੇ ਪਗ (ਮੇਲ), ਪਿੰਡ ਹੱਲਾ ਦੇ ਪਰਵੀਨ ਕੁਮਾਰ ਦੇ ਫੀਮੇਲ (ਪਗ), ਕੁੱਤਿਆਂ ਦੇ ਮੁਕਾਬਲੇ ਵਿਚ ਪਿੰਡ ਅਗੇਤੀ ਦੇ ਪ੍ਰਗਟ ਸਿੰਘ ਦੇ ਸਪਿਟਜ਼ (ਮੇਲ), ਪਿੰਡ ਬਨੇਰਾ ਕਲਾਂ ਦੀ ਨੁੱਕਰੀ ਵਛੇਰੀ, ਧੂੜੀਆਂ ਦੇ ਸਾਧੂ ਸਿੰਘ ਦੀ ਨੀਲੀ ਰਾਵੀ ਮੱਝ, ਨਾਨਕਸਰ ਦੇ ਮਨਪਿੰਦਰ ਸਿੰਘ ਦੀ ਮਾਰਵਾੜੀ ਵਛੇਰੀ, ਪਿੰਡ ਟੋਹੜਾ ਦੇ ਡੋਗਰ ਸਿੰਘ ਦੀ ਜਰਸੀ ਗਾਂ, ਨਾਭਾ ਦੇ ਸਤਿਗੁਰੂ ਸਿੰਘ ਦਾ ਰੋਟਵਿਲਰ (ਫੀਮੇਲ), ਦੁੱਧ ਚੁਆਈ ਮੁਕਾਬਲਿਆਂ ਵਿਚ ਆਸੇਮਾਜਰਾ ਦੇ ਬਲਜਿੰਦਰ ਸਿੰਘ ਦੀ ਨੀਲੀ ਰਾਵੀ ਮੱਝ, ਭੇਡਪੁਰਾ ਦੇ ਅਮਨਦੀਪ ਸਿੰਘ ਦੀ ਮੁਰਹਾ ਮੱਝ, ਨਿਆਮਤਪੁਰਾ ਦੇ ਗੁਰਪ੍ਰੀਤ ਸਿੰਘ ਦੀ ਐਚ.ਐਫ ਕਰਾਸ ਗਾਂ, ਪਿੰਡ ਸੁੱਧੇਵਾਲ ਦੇ ਮੰਗਲ ਸਿੰਘ ਦੀਆਂ ਬੱਕਰੀਆਂ ਪਹਿਲੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਸੈਫਦੀਪੁਰ ਦੇ ਮਨਪ੍ਰੀਤ ਸਿੰਘ ਦੀ ਮਾਰਵਾੜੀ ਘੋੜੀ, ਰਾਜਗੜ੍ਹ ਦੇ ਰਜਿੰਦਰ ਸਿੰਘ ਦੀ ਸਾਹੀਵਾਲ ਵੱਛੀ, ਮੰਡੋੜ ਦੇ ਚਮਕੌਰ ਸਿੰਘ ਦੀ ਨੀਲੀ ਰਾਵੀ ਮੱਝ, ਰਾਜਪੁਰਾ ਦੇ ਹਰਦੀਪ ਸਿੰਘ ਦਾ ਸੂਰ, ਲੁਹਾਰ ਮਾਜਰਾ ਦੇ ਬਲਜਿੰਦਰ ਸਿੰਘ ਦੀ ਨੁੱਕਰੀ ਘੋੜੀ, ਪਿੰਡ ਝਿੱਲ ਦੇ ਜੁਗਰਾਜ ਸਿੰਘ ਦਾ ਨੁੱਕਰਾ ਘੋੜਾ, ਪਿੰਡ ਬਾਬਰਪੁਰ ਦੇ ਹਰਦੀਪ ਸਿੰਘ ਦੀ ਮੁਰਹਾ ਮੱਝ, ਹਰਿਆਉ ਕਲਾਂ ਦੇ ਲੀਲਾ ਸਿੰਘ ਦਾ ਮੁਰਹਾ ਕੱਟਾ, ਬਲਬੇੜਾ ਦੇ ਜੋਰਾਵਰ ਸਿੰਘ ਦਾ ਮੁਰਹਾ ਕੱਟਾ, ਪਿੰਡ ਨੂਰਪੁਰਾ ਦੇ ਜਸਪਾਲ ਸਿੰਘ ਦਾ ਨੀਲੀ ਰਾਵੀ ਕੱਟਾ, ਘੋੜਿਆਂ ਦੇ ਨਾਚ ਤੇ ਸਜਾਵਟ ਮੁਕਾਬਲੇ ਵਿੱਚ ਪਿੰਡ ਨੂਰਪੁਰਾ ਦੇ ਜਸਪਾਲ ਸਿੰਘ ਦਾ ਘੋੜਾ, ਸਵਾਈ ਸਿੰਘ ਵਾਲਾ ਦੇ ਬਲਕਾਰ ਸਿੰਘ, ਰੋਹੜ ਜਗੀਰ ਦੇ ਜਗਮੀਤ ਸਿੰਘ ਦੀ ਸਾਹੀਵਾਲ ਵੈਹੜੀ, ਪਿੰਡ ਖਾਂਗ ਦੇ ਗੁਰਵਿੰਦਰ ਸਿੰਘ ਦਾ ਮਾਰਵਾੜੀ ਘੋੜਾ ਤੇ ਪਿੰਡ ਮਾਜਰੀ ਅਕਾਲੀਆਂ ਦੇ ਸਤਵਿੰਦਰ ਸਿੰਘ ਦੀ ਸਾਹੀਵਾਲ ਗਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ

Leave a Reply

Your email address will not be published. Required fields are marked *