ਪੰਜਾਬਪਟਿਆਲਾ

ਪਰਨੀਤ ਕੌਰ ਨੇ ਕੀਤਾ ਵਾਰਡ ਨੰਬਰ 48, 50, 51 ਅਤੇ 52 ਵਿਖੇ ਚੋਣ ਜਲਸਿਆਂ ‘ਚ ਕੀਤੀ ਸ਼ਿਰਕਤ

ਯੋਗੀ, ਮੰਡੋਰਾ, ਸੰਗਰ ਤੇ ਨਿੱਪੀ ਦੀਆਂ ਚੋਣ ਮੀਟਿੰਗਾਂ ‘ਚ ਹੋਏ ਭਰਵੇਂ ਇਕੱਠ ਨੇ ਰਿਕਾਰਡ ਤੋੜਿਆ
ਪਟਿਆਲਾ, 13 ਦਸੰਬਰ (ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਮਾਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਵਲੋਂ ਸੰਭਾਲੇ ਜਾਣ ਕਰਕੇ ਚੋਣ ਪ੍ਰਚਾਰ ਸਿਖ਼ਰਾਂ ‘ਤੇ ਪਹੁੰਚ ਗਿਆ ਹੈ।

ਸ਼ਹਿਰ ਦੀਆਂ ਵਾਰਡਾਂ ‘ਚ ਲੋਕਾਂ ਦੇ ਕਾਂਗਰਸ ਪਾਰਟੀ ਲਈ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਸ੍ਰੀਮਤੀ ਪਰਨੀਤ ਕੌਰ ਵੱਲੋਂ ਸਵੇਰ ਤੋਂ ਹੀ ਚੋਣ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਜਾਂਦਾ ਹੈ ਤੇ ਦੇਰ ਰਾਤ ਤਕ ਉਹ ਕਾਂਗਰਸੀ ਉਮੀਦਵਾਰਾਂ ਦੇ ਲਈ ਸਮਰਥਨ ਜੁਟਾਉਣ ‘ਚ ਲੱਗੇ ਰਹਿੰਦੇ ਹਨ। ਸਥਾਨਕ ਵਾਰਡਾਂ ਦੇ ਨਿਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ, ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਲੋਕਾਂ ਦੇ ਉਤਸ਼ਾਹ ਨੂੰ ਵੇਖਦਿਆਂ ਸ੍ਰੀਮਤੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਇਸ ਵਾਰ ਪਟਿਆਲਾ ਦੇ ਲੋਕ ਕਾਂਗਰਸ ਨੂੰ ਵੱਡਾ ਫ਼ਤਵਾ ਦੇ ਕੇ ਰਿਕਾਰਡ ਤੋੜ ਦੇਣਗੇ ਅਤੇ ਲੋਕਾਂ ਦਾ ਇਹ ਫ਼ਤਵਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਵਿਕਾਸ ਦੇ ਮੁੱਦੇ ‘ਤੇ ਮੋਹਰ ਹੋਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕਾਂਗਰਸ ਪਾਰਟੀ ਇਕ ਲੋਕਤੰਤਰਿਕ ਪਾਰਟੀ ਹੈ ਤੇ ਇਹ ਨਿਰਪੱਖਤਾ, ਸ਼ਾਂਤਮਈ ਤੇ ਅਮਨਪੂਰਵਕ ਢੰਗ ਨਾਲ ਚੋਣਾ ਦਾ ਅਮਲ ਨੇਪਰੇ ਚੜ੍ਹਾਉਣ ‘ਚ ਯਕੀਨ ਰੱਖਦੀ ਹੈ, ਪਰੰਤੂ ਵਿਰੋਧੀ ਪਾਰਟੀਆਂ ਆਪਣੀ ਬੁਰੀ ਤਰ੍ਹਾਂ ਹੋਣ ਵਾਲੀ ਹਾਰ ਨੂੰ ਸਪੱਸ਼ਟ ਵੇਖਦਿਆਂ ਬੁਖਲਾ ਚੁੱਕੀਆਂ ਹਨ।
ਇਸੇ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਇਥੇ ਧੋਭਘਾਟ ਵਿਖੇ ਵਾਰਡ ਨੰਬਰ 48 ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਯੋਗਿੰਦਰ ਸਿੰਘ ਯੋਗੀ ਅਤੇ ਵਾਰਡ ਨੰਬਰ 52 ਤੋ’ਂ ਸ੍ਰੀ ਰਜੇਸ਼ ਮੰਡੋਰਾ ਸਮੇਤ ਸ਼ਾਹੀ ਦਵਾਖ਼ਾਨਾ ਵਿਖੇ ਵਾਰਡ ਨੰਬਰ 51 ਦੇ ਉਮੀਦਵਾਰ ਸ੍ਰੀਮਤੀ ਵਿੰਟੀ ਸੰਗਰ ਪਤਨੀ ਸੋਨੂੰ ਸੰਗਰ ਸਮੇਤ ਵਾਰਡ ਨੰਬਰ 50 ਤੋਂ ਉਮੀਦਵਾਰ ਸ੍ਰੀ ਹਰਵਿੰਦਰ ਸਿੰਘ ਨਿੱਪੀ ਦੀਆਂ ਵਿਸ਼ਾਲ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਜਪੁਰਾ ਤੋਂ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੰਤੋਖ ਸਿੰਘ, ਨਰਿੰਦਰਪਾਲ ਲਾਲੀ, ਚਰਨਜੀਤ ਸਿੰਘ ਵੋਹਰਾ, ਕੇ.ਕੇ. ਸਹਿਗਲ, ਛੱਜੂ ਰਾਮ ਸੋਫ਼ਤ, ਸੋਨੂ ਸੰਗਰ, ਕੁਲਦੀਪ ਸਿੰਘ ਖ਼ਾਲਸਾ, ਸਤਿੰਦਰ ਮੋਹਨ ਸਿੰਘ, ਨਰਿੰਦਰ ਸਿੰਘ ਨੀਟੂ, ਕੰਵਲਜੀਤ ਬਿੰਨੂ, ਪਰਮਜੀਤ ਸਿੰਘ ਮਾਟਾ, ਐਡਵੋਕੇਟ ਜਗਜੀਤ ਕਵਾਤਰਾ, ਜਸਪ੍ਰੀਤ ਸਿੰਘ ਸਾਹਨੀ, ਜਸਵਿੰਦਰ ਕੋਹਲੀ, ਮੁਨੀਸ਼ ਜਲੋਟਾ, ਬੌਬੀ ਪੰਡਿਤ, ਦਲੀਪ ਛੋਕਰ, ਸੰਦੀਪ ਭੋਲਾ, ਕਾਂਸਲ, ਰਾਜਦੀਪ ਸਿੰਘ, ਸਵੀਟੀ, ਵਿਜੇ ਪੰਡਤ, ਜਤਿੰਦਰ ਜੈਨ, ਪੁਸ਼ਪਿੰਦਰ ਨੀਟੂ, ਹਰਿੰਦਰ ਪਰਾਸ਼ਰ, ਪੰਮੀ ਬੇਦੀ, ਘਨਈਆ ਲਾਲ, ਰਵੀ ਉਬਰਾਏ, ਸੋਹਨ ਲਾਲ ਜਖਮੀ, ਈਸ਼ ਕੁਮਾਰ, ਹੈਪੀ, ਸੰਜੇ, ਰਜੇਸ਼ ਘਾਰੂ ਆਦਿ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ‘ਚ ਸਥਾਨਕ ਵਾਸੀ ਹਾਜਰ ਸਨ।

Leave a Reply

Your email address will not be published. Required fields are marked *