ਪੰਜਾਬ

3 ਆਈ ਏ ਐਸ ਅਤੇ 11 ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ•, 24 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਅੱਜ 3 ਆਈ.ਏ.ਐਸ. ਅਤੇ 11 ਪੀ.ਸੀ.ਐਸ. ਅਫਸਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਫਸਰ , ਸ੍ਰੀਮਤੀ ਕਵਿਤਾ ਸਿੰਘ ਨੂੰ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਾਧੂ ਚਾਰਜ ਕਮਿਸ਼ਨਰ ਐਨ ਆਰ ਆਈ ਮਾਮਲਿਆਂ ਅਤੇ ਵਿਸ਼ੇਸ਼ ਸਕੱਤਰ ਐਨ.ਆਰ.ਆਈ ਮਾਮਲਿਆਂ, ਸ੍ਰੀ ਮਹਿੰਦਰ ਪਾਲ ਨੂੰ ਵਿਸ਼ੇਸ਼ ਸਕੱਤਰ, ਸਥਾਨਕ ਸਰਕਾਰ ਅਤੇ ਸ਼੍ਰੀਮਤੀ ਸ਼ੀਨਾ ਅਗਰਵਾਲ ਨੂੰ ਏ.ਡੀ.ਸੀ. (ਵਿਕਾਸ), ਬਠਿੰਡਾ ਅਤੇ ਵਾਧੂ ਚਾਰਜ ਏ ਡੀ ਸੀ (ਜਨਰਲ), ਬਠਿੰਡਾ ਲਗਾਇਆ ਗਿਆ ਹੈ।
ਉਨ•ਾਂ ਅੱਗੇ ਕਿਹਾ ਕਿ ਪੀ ਸੀ ਐਸ ਅਫਸਰਾਂ ਦੇ ਮਾਮਲੇ ਵਿਚ ਹਰਗੁਨਜੀਤ ਕੌਰ ਨੂੰ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸ੍ਰੀਮਤੀ ਨੀਰੂ ਕਟਿਆਲ ਗੁਪਤਾ ਨੂੰ ਭੂਮੀ ਐਕੁਜ਼ੀਸ਼ਨ ਕੁਲੈਕਟਰ, ਇੰਪਰੂਵਮੈਂਟ ਟਰੱਸਟ, ਲੁਧਿਆਣਾ ਅਤੇ ਵਾਧੂ ਚਾਰਜ ਏ ਡੀ ਸੀ, ਜਗਰਾਓਂ, ਅਜੇ ਕੁਮਾਰ ਸੂਦ ਏ ਡੀ ਸੀ, ਖੰਨਾ ਅਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸ਼ਕ, ਗਲਾਡਾ, ਲੁਧਿਆਣਾ, ਸ੍ਰੀ ਕਮਲ ਕੁਮਾਰ ਨੂੰ ਸਕੱਤਰ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਅਤੇ ਵਾਧੂ ਚਾਰਜ ਡਿਪਟੀ ਸੈਕਟਰੀ, ਸਿਹਤ ਅਤੇ ਪਰਿਵਾਰ ਭਲਾÎÂÎੀ, ਸ੍ਰੀਮਤੀ ਨਿਧੀ ਕਲੋਟਰਾ ਨੂੰ ਐਸ ਡੀ ਐਮ, ਧਾਰਕਲ•ਾਂ ਅਤੇ ਵਾਧੂ ਚਾਰਜ ਜੁਆਇੰਟ ਕਮਿਸ਼ਨਰ, ਐਮ.ਸੀ. ਪਠਾਨਕੋਟ, ਸ੍ਰੀ ਬ੍ਰਜਿੰਦਰ ਸਿੰਘ Îਨੂੰ ਡਿਪਟੀ ਡਾਇਰੈਕਟਰ, ਸ਼ਹਿਰੀ ਸਥਾਨਕ ਸੰਸਥਾਵਾਂ, ਜਲੰਧਰ, ਸ੍ਰੀ ਸੁਭਾਸ਼ ਚੰਦਰ ਖਟਕ ਨੂੰ ਐਸ ਡੀ ਐਮ, ਰਾਮਪੁਰਾ ਫੂਲ ਅਤੇ ਵਾਧੂ ਚਾਰਜ ਲੈਂਡ ਐਕੁਜੀਸ਼ਨ ਕੁਲੈਕਟਰ, ਬਠਿੰਡਾ ਵਿਕਾਸ ਅਥਾਰਟੀ, ਬਠਿੰਡਾ, ਸ੍ਰੀ ਜੈ ਇੰਦਰ ਸਿੰਘ ਐਗਜ਼ੈਕਟਿਵ ਮੈਜਿਸਟਰੇਟ ਜਲੰਧਰ ਅਤੇ ਵਾਧੂ ਚਾਰਜ ਅਸਟੇਟ ਅਫਸਰ, ਜਲੰਧਰ ਡਿਵੈਲਪਮੈਂਟ ਅਥਾਰਟੀ, ਜਲੰਧਰ, ਸ੍ਰੀ ਹਰਬੰਸ ਸਿੰਘ-1 ਡਿਪਟੀ ਸੈਕਟਰੀ , ਪ੍ਰੋਸੋਨਲ, ਸ੍ਰੀਮਤੀ ਸਵਰਨਜੀਤ ਕੌਰ ਨੂੰ ਡਿਪਟੀ ਸੈਕਟਰੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਅਤੇ ਵਾਧੂ ਚਾਰਜ ਡਿਪਟੀ ਸੈਕਟਰੀ ਲੇਬਰ ਅਤੇ ਸ੍ਰੀ ਰਵਿੰਦਰ ਸਿੰਘ ਅਰੋੜਾ ਨੂੰ ਐਗਜ਼ੈਕਟਿਵ ਮੈਜਿਸਟਰੇਟ ਅਮ੍ਰਿਤਸਰ ਅਤੇ ਵਾਧੂ ਚਾਰਜ ਐਸ ਡੀ ਐਮ, ਬਾਬਾ ਬਕਾਲਾ ਸ਼ਾਮਲ ਹਨ

Leave a Reply

Your email address will not be published. Required fields are marked *