ਗਜਟੀ ਤੇ ਅਗਜਟੀ 130 ਅਸਾਮੀਆਂ ਨੁੰ ਖਤਮ ਕਰਨ ਦਾ ਫੈਸਲਾ ਮੰਦਭਾਗਾ : ਮਨਜੀਤ ਚਹਿਲ
ਪਟਿਆਲਾ (ਮਧੂਸਾਰ ਬਿਊਰੋ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੀ ਮਨੈਜ਼ਮੇਟ ਨੇ ਬੋਰਡ ਆਫ ਡਾਇਰੈਕਟਰਾਂ ਦੀ 60ਵੀ ਮੀਟਿੰਗ ਵਿੱਚ ਬਿਜਲੀ ਨਿਗਮ ਦੇ ਮੁੱਖ ਇੰਜ:ਥਰਮਲ ਡਿਜਾਇਨ ਪਟਿਆਲਾ ਅਤੇ ਮੁੱਖ ਇੰਜ:ਸਿਵਲ ਡਿਜਾਇਨ ਅਤੇ ਉਸਾਰੀ ਦੇ ਦਫਤਰ ਦੀਆਂ ਗਜਟੀ ਤੇ ਅਗਜਟੀ 130 ਅਸਾਮੀਆਂ ਨੁੰ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਇਸ ਫੈਸਲੇ ਦੀ ਬਿਜਲੀ ਮੁਲਾਜਮਾਂ ਦੀਆਂ ਮੁੱਖ ਜਥੇਬੰਦੀਆਂ ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ (ਚਾਹਲ) ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕੋਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੇ ਸਖਤ ਨਿਖੇਧੀ ਕੀਤੀ ਹੈ।ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਅਤੇ ਸੀਨੀਅਰ ਆਗੂਆਂ ਜਰਨੈਲ ਸਿੰਘ ਚੀਮਾ,ਮਹਿੰਦਰ ਸਿੰਘ ਲਹਿਰਾਂ ਅਤੇ ਪੂਰਨ ਸਿੰੰਘ ਖਾਈ ਨੇ ਮਨੈਜਮੇਟ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਦੇ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਨੇ ਇਸ ਤੋ ਪੰਜ ਵਰਕਸਾਪਾ,ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿਡਾ,ਰੋਪੜ ਥਰਮਲ ਪਲਾਟ ਦੇ 2 ਯੁਨਿਟਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆਂ ਹੈ।ਜਥੇਬੰਦੀਆਂ ਦੇ ਆਗੁਆਂ ਨੇ ਦੱਸਿਆਂ ਕਿ ਇਹਨਾਂ ਖਤਮ ਕੀਤੀਆਂ ਅਸਾਮੀਆਂ ਵਿੱਚ ਨਿਗਰਾਨ ਇੰਜ:,ਸੀਨੀਅਰ ਕਾਰਜਕਾਰੀ ਇੰਜ:,ਸਹਾਇਕ ਇੰਜ:,ਡਰਾਇਗ ਸਟਾਫ,ਕਲੈਰੀਕਲ ਅਤੇ ਟੈਕਨੀਕਲ ਸਟਾਫ,ਅਕਾਉਟਸ਼ ਕੇਡਰ ਦੇ ਦਰਜਾਂ ਚਾਰ ਕਰਮਚਾਰੀਆਂ ਦੀਆਂ ਅਸਾਮੀਆਂ ਸਾਮਲ ਹਨ। ਉਹਨਾ ਕਿਹਾ ਕਿ ਇਹਨਾਂ ਫੈਸਲਿਆਂ ਨਾਲ ਸਰਕਾਰ ਵੱਲੋ ਪੰਜਾਬ ਵਿੱਚ ਬੇਰੁਜ਼ਗਾਰੀ ਖਤਮ ਕਰਨ ਦੇ ਦਾਅਵਿਆਂ ਤੇ ਪ੍ਰਸ਼ਨ ਚਿੰਨ ਲਗ ਗਿਆ ਹੈ।ਉਹਨਾਂ ਕਿਹਾ ਕਿ ਬਿਜਲੀ ਬੋਰਡਾਂ ਦੀਆਂ ਕਾਰਪੋਰੇਸ਼ਨਾ ਬਨਣ ਤੋ ਬਾਅਦ 2 ਕੰਪਨੀਆਂ ਦੀ ਮਨੈਜਮੇਟ ਦੇ 5 ਦੀ ਜਗਾਂ 10 ਡਾਇਰੈਕਟਰ ਬਣ ਚੁੱਕੇ ਹਨ ਜਦ ਕਿ ਹਜਾਰਾਂ ਕੂਨੈਕਸ਼ਨਾਂ ਦਾ ਵਾਧਾ ਹੋਣ ਦੇ ਬਾਵਜੂਦ ਇਕ ਲੱਖ 9 ਹਜਾਰ ਤੋ ਮੁਲਾਜਮ ਘਟ ਕੇ ਬੱਤੀ ਹਜਾਰ ਦੇ ਕਰੀਬ ਰਹਿ ਚੁੱਕੇ ਹਨ।ਉਹਨਾਂ ਕਿਹਾ ਕਿ ਸਰਕਾਰ ਅਦਾਰੇ ਦਾ ਸਿਰ ਭਾਰਾ ਤੇ ਸਰੀਰ ਕਮਜੋਰ ਕਰ ਰਹੀ ਹੈ ਜ਼ੋ ਅਦਾਰੇ ਦੀ ਬਿਹਤਰੀ ਲਈ ਤਰਕਸੰਗਤ ਨਹੀ ਹੈ।ਉਹਨਾ ਕਿਹਾ ਬਿਜਲੀ ਨਿਗਮ ਦੀ ਮਨੈਜਮੇਟ ਮੁਲਾਜਮ ਵਿਰੋਧੀ ਫੈਸਲੇ ਲੈ ਰਹੀ ਹੈ।ਜਿਸ ਕਾਰਣ ਬਿਜਲੀ ਮੁਲਾਜਮਾਂ ਵਿੱਚ ਭਾਰੀ ਰੋਸ ਹੈ।ਇਸੇ ਦੋਰਾਨ ਬਿਜਲੀ ਏਕਤਾ ਨੇ ਮੁਲਾਜਮ ਵਿਰੋਧੀ ਰਵੱਈਐ ਦੇ ਮੱਦੇ ਨਜਰ 2 ਨਵੰਬਰ ਨੂੰ ਮੰਚ ਦੀ ਹੰਗਾਮੀ ਮੀਟਿੰਗ ਪਟਿਆਲਾ ਵਿਖੇ ਬੁਲਾ ਲਈ ਹੈ। ਜਿਸ ਵਿੱਚ ਆਉਣ ਵਾਲੇ ਸਮੇ ਵਿੱਚ ਤਿਖੇ ਸੰਘਰਸ਼ ਦਾ ਐਲਾਨ ਕੀਤਾ ਜ਼ਾ ਸਕਦਾ ਹੈ।

