ਸਕੱਤਰ ਆਦੇਸ਼ਾਂ ‘ਤੇ ਗਣਿਤ ਵਿਸ਼ੇ ਦੇ ਅਧਿਆਪਕਾਂ ਦਾ 3 ਦਿਨਾਂ ਸੈਮੀਨਾਰ
ਪਟਿਆਲਾ (ਮਧੂਸਾਰ ਬਿਊਰੋ) ਸਕੱਤਰ ਪੰਜਾਬ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ੍ਰੀਮਤੀ ਅਰਚਨਾ ਮਹਾਜ਼ਨ ਪ੍ਰਿੰਸੀਪਲ ਡਾਈਟ ਨਾਭਾ ਦੀ ਅਗਵਾਈ ਵਿਚ ਗਣਿਤ ਵਿਸ਼ੇ ਦੇ ਅਧਿਆਪਕਾਂ ਦਾ 3 ਦਿਨਾਂ ਸੈਮੀਨਾਰ ਸ.ਸ.ਸ.ਸ. (ਲੜਕੀਆਂ) ਮਾਡਲ ਟਾਊਨ ਪਟਿਆਲਾ ਵਿਖੇ ਲਗਾਇਆ ਗਿਆ।
ਸੈਮੀਨਾਰ ਵਿਚ ਪਟਿਆਲਾ ਜਿਲ੍ਹੇ ਦੇ ਵੱਖ-ਵੱਖ ਬਲਾਕਾ ਵਿਚੋਂ 40 ਦੇ ਕਰੀਬ ਗਣਿਤ ਅਧਿਆਪਕਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਥ ਮਾਸਟਰ ਤਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੜੋਂ ਪੰਜਾਬ ਪ੍ਰਾਜੈਕਟ ਅਧੀਨ ਲਗਾਏ ਗਏ ਸੈਮੀਨਾਰ ਦਾ ਉਦਘਾਟਨ ਪ੍ਰਿੰਸੀਪਲ ਸ੍ਰੀ ਬਲਬੀਰ ਸਿੰਘ ਜੌੜਾ ਨੇ ਕੀਤਾ। ਉਹਨਾਂ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਅਧਿਆਪਕਾਂ ਨੂੰ ਇਹਨਾਂ ਸੈਮੀਨਾਰਾਂ ਦਾ ਵਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਅਤੇ ਇਹਨਾਂ ਸੈਮੀਨਾਰਾਂ ਤੋ ਬੱਚਿਆਂ ਨੂੰ ਪੜਾਉਣ ਵਾਲੀਆਂ ਨਵੀਆਂ ਨਵੀਆਂ ਵਿਧੀਆਂ ਸਿੱਖਣੀਆਂ ਚਾਹੀਦਾ ਹਨ। ਜਿਲ੍ਹਾ ਮੈਥ ਮੈਂਟਰ ਸ੍ਰੀ ਰਾਜੇਸ਼ ਕੁਮਾਰ ਜੀ ਨੇ ਉਹਨਾਂ ਨੂੰ ਜੀ ਆਇਆ ਆਖਿਆ। ਇਹ ਸੈਮੀਨਾਰ ਵਿਚ ਅਮਰਦੀਪ ਸਿੰਘ ਵਿਰਕ, ਖੇਤਰਪਾਲ ਅਤੇ ਅੰਕੁਸ਼ ਮਿੱਤਲ, ਨੇ ਬਤੌਰ ਬਲਾਕ ਮੈਂਟਰ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਨਾਲ ਬੱਚਿਆਂ ਨੂੰ ਪੜਾਉਣਾ ਸਿਖਾਇਆ। ਜਿਲ੍ਹਾ ਮੈਥ ਮੈਂਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਿਰਦੇਸ਼ਾ ਅਨੁਸਾਰ ਸਾਰੇ ਪੰਜਾਬ ਵਿੱਚ ਪੜੋ ਪੰਜਾਬ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ।ਤਾਂ ਕਿ ਬੱਚਿਆਂ ਦੀ ਗਣਿਤ ਵਿਸ਼ੇ ਵਿਚ ਰੁਚੀ ਪੈਂਦਾ ਕੀਤੀ ਜਾ ਸਕੇ। ਅਖੀਰ ਵਿਚ ਨਰਿੰਦਰਪਾਲ ਸਿੰਘ ਜਿਲ੍ਹਾ ਪ੍ਰਧਾਨ ਨੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿਚ ਮਨਜਿੰਦਰ ਸਿੰਘ, ਸ਼ਿੰਗਾਰਾ ਸਿੰਘ,ਤਰਨਜੀਤ ਸਿੰਘ ਸਿੱਧੂ, ਹੇਮਾਸ਼ੂ, ਸ੍ਰੀਮਤੀ ਅਨੁਪਾਮਾ, ਸ੍ਰੀ ਮਤੀ ਬਲਜੀਤ ਕੌਰ, ਸ੍ਰੀ ਮਤੀ ਅਮਨਜੋਤ ਕੌਰ, ਆਦਿ ਗਣਿਤ ਅਧਿਆਪਕਾਂ ਨੇ ਭਾਗ ਲਿਆ।

