ਪੰਜਾਬ ਦੀ ਸੂਬਾ ਕਾਂਗਰਸ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰੀ, ਲੋਕਾਂ ਨੂੰ ਦਿੱਤਾ ਧੋਖਾ – ਮੰਡਲ ਪ੍ਰਧਾਨ ਰਾਣਾ
ਪੈਨਸ਼ਨਰ ਐਸੋਸੀਏਸ਼ਨ ਫਸ਼ਫਛਲ਼/ਫਸ਼ਠਛਲ਼ ਮੰਡਲ ਯੂਨਿਟ ਅਮਲੋਹ ਵੱਲੋਂ ਮੰਗਾਂ ਨਾ ਮੰਨਣ ਤੇ ਸਰਕਾਰ ਨੂੰ ਤਾੜਣਾ।
ਅਮਲੋਹ, 10 ਨਵੰਬਰ (ਮਧੂਸਾਰ ਬਿਊਰੋ) ਪੈਨਸ਼ਨਰ ਐਸੋਸੀਏਸ਼ਨ ਫਸ਼ਫਛਲ਼/ਫਸ਼ਠਛਲ਼ ਮੰਡਲ ਯੂਨਿਟ ਅਮਲੋਹ ਦੀ ਮੀਟਿੰਗ ਇੰਜੀ: ਜਗਦੀਸ਼ ਸਿੰਘ ਰਾਣਾ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਰਿਟਾਇਰ ਕਰਮਚਾਰੀਆਂ ਨੂੰ ਬਿਜਲੀ ਯਨਿਟਾਂ ਦੀ ਖਪਤ ਵਿੱਚ ਦੂਸਰੇ ਸੂਬਿਆਂ ਦੀ ਤਰਾਂ ਰਿਆਤ ਦਿੱਤੀ ਜਾਵੇ, ਕੈਸ਼ਲੈਸ਼ ਮੈਡੀਕਲ ਸਕੀਮ ਮੁੜ ਚਾਲੂ ਕੀਤੀ ਜਾਵੇ, ਰਹਿੰਦੀਆਂ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਡੀ ਏ ਦੀਆਂ ਕਿਸ਼ਤਾਂ ਦਾ ਬਕਾਇਆ ਤੁਰੰਤ ਦਿੱੱਤਾ ਜਾਵੇ। ਅਜਿਹਾ ਨਾਂ ਕਰਨ ਤੋਂ ਪੈਨਸ਼ਨਰਜ਼ ਐਸੋਸੀਏਸ਼ਨ ਕਾਂਗਰਸ ਸਰਕਾਰ ਦੇ ਖਿਲਾਫ ਸੜਕਾਂ ਤੇ ਪ੍ਰਦੁਸ਼ਨ ਕਰਨ ਤੇ ਮਜਬੂਰ ਹੋਵੇਗੀ।
ਇੰਜੀ: ਰਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ, ਜਿੱਥੇ ਸਰਕਾਰ ਨੇ ਬਿਜਲੀ ਬਿਲਾਂ ਵਿੱਚ ਵਾਧਾ ਕਰਕੇ ਗਰੀਬ ਮਜਦੂਰ ਕਿਸਾਨ, ਛੋਟੇ ਦੁਕਾਨਦਾਰਾਂ, ਮੁਲਾਜਮ ਵਰਗ ਦੀ ਕਮਰ ਤੋੜੀ ਹੈ ਉੱਥੇ ਸਰਕਾਰ ਪਬਲਿਕ ਨਾਲ ਕੀਤੇ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ, ਉਹ ਵਾਅਦੇ ਕਿੱਥੇ ਗਏ? ਘਰ ਘਰ ਨੌਕਰੀ, ਬੇਰੁਜਗਾਰਾਂ ਨੂੰ ਬੇਰੁਜਗਾਰੀ ਭੱਤਾ, ਬੁਢਾਪਾ ਪੈਨਸ਼ਨ ਆਦਿ ਵਾਅਦਿਆਂ ਤੋਂ ਭੱਜ ਗਈ ਹੈ ਤੇ ਸਰਕਾਰ ਮਾੜੀ ਵਿੱਤੀ ਹਾਲਤ ਦਾ ਬਹਾਨਾ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਵਿੱਤੀ ਐਮਰਜੈਂਸੀ ਵੱਲ ਧੱਕ ਰਹੀ ਹੈ ਅਤੇ ਹੱਕ ਮੰਗਦੇ ਲੋਕਾਂ ਨੂੰ ਲਾਠੀਆਂ ਨਾਲ ਨਵਾਜਿਆ ਜਾ ਰਿਹਾ ਹੈ। ਜਿਸ ਦਾ ਪੰਜਾਬ ਦੇ ਬਹਾਦਰ ਲੋਕ ਸਮਾਂ ਆਉਣ ਤੇ ਇਹਨਾਂ ਗਲਤ ਨੀਤੀਆਂ ਦਾ ਮੂੰਹ ਤੋੜ ਜੁਆਬ ਦੇਣਗੇ। ਇਸ ਮੀਟਿੰਗ ਵਿੱਚ ਸਾਥੀ ਹੰਸਰਾਜ ਜਨਰਲ ਸਕੱਤਰ, ਮਹਿੰਦਰ ਰਾਮ ਸੀਨੀ ਮੀਤ ਪ੍ਰਧਾਨ, ਕੁਲਦੀਪ ਸਿੰਘ ਮੀਤ ਪ੍ਰਧਾਨ, ਤਰਸੇਮ ਸਿੰਘ ਜੁਆਇਂਟ ਸਕੱਤਰ, ਸੁਰਿੰਦਰਪਾਲ ਸਿੰਘ, ਮੋਹਨ ਲਾਲ, ਰਾਮ ਆਸਰਾ, ਕਰਨੈਲ ਸਿੰਘ, ਗੁਰਮੁੱਖ ਸਿੰਘ ਆਦਿ ਆਗੂ ਹਾਜਰ ਸਨ।

