ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਵਿਸਕੋਸਿਨ, ਪਾਰਕਸਾਈਡ ਅਮਰੀਕਾ ਦਰਮਿਆਨ ਇਕਸੁਰ

ਪਟਿਆਲਾ 14 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਵਿਸਕੋਸਿਨ, ਪਾਰਕਸਾਈਡ ਅਮਰੀਕਾ ਦੇ ਦਰਮਿਆਨ ਜਲਦ ਹੀ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਹੋਣ ਜਾ ਰਿਹਾ ਹੈ।

ਦੋਵਾਂ ਹੀ ਯੂਨੀਵਰਸਿਟੀਆਂ ਦਰਮਿਆਨ ਸੰਭਾਵਿਤ ਇਸ ਸਮਝੋਤੇ ਦੀ ਨੀਂਹ ਯੂਨੀਵਰਸਿਟੀ ਆਫ ਵਿਸਕੋਸਿਨ ਦੇ ਅੰਤਰਰਾਸ਼ਟਰੀ ਗਤੀਵਿਧੀਆਂ ਦੇ ਕਾਰਜਕਾਰੀ ਨਿਰਦੇਸ਼ਕ ਅਭੇ ਕੁਰੂਵਿਲਾ ਦੀ ਰਹਿਨੁਮਾਈ ਵਿੱਚ ਪਹੁੰਚੇ ਡੈਲੀਗੇਟਸ ਨਾਲ ਹੋਈ ਗੱਲਬਾਤ ਨੇ ਰੱਖ ਦਿੱਤਾ ਹੈ।ਜੋ ਇੱਥੇ ਦੋਹਾਂ ਯੂਨੀਵਰਸਿਟੀਆਂ ਦਰਮਿਆਨ ਫੈਕਲਟੀ ਅਤੇ ਵਿਦਿਆਰਥੀਆਂ ਦੇ ਅਦਾਨ ਪ੍ਰਦਾਨ ਦੀ ਸੰਭਾਵਨਾਂਵਾਂ ਖੋਜਣ ਲਈ ਪਹੁੰਚੇ ਸਨ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਆਏ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਯੂਨੀਵਰਸਿਟੀ ਦੇ ਇਨਫਰਾਸਟ੍ਰੱਕਚਰ ਬਾਰੇ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਦਾ ਦੌਰਾ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਨਾਲ ਬੈਠਕ ਕਰਕੇ ਉਹਨਾਂ ਨੂੰ ਯੂਨੀਵਰਸਿਟੀ ਵਿਖੇ ਚੱਲ ਰਹੇ ਕੋਰਸਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।
ਇਸ ਦੋਰਾਨ ਮਾਸਟਰ ਡਿਗਰੀ ਪ੍ਰੋਗਰਾਮ ਦੇ ਤਹਿਤ ਵਨ ਪਲੱਸ ਵਨ ਅਤੇ ਅੰਡਰ ਗ੍ਰੈਜੁਏਟ ਕੋਰਸਾਂ ਵਿੱਚ ਟੂ ਪਲੱਸ ਟੂ ਅਤੇ ਥ੍ਰੀ ਪਲੱਸ ਵਨ ਪ੍ਰੋਗਰਾਮਾਂ ਤੇ ਸਹਿਮਤੀ ਜਤਾਈ ਗਈ।ਇਸ ਦੇ ਨਾਲ ਹੀ ਉਹਨਾਂ ਖੇਤਰਾ ਬਾਰੇ ਵਿਚਾਰ ਸਾਂਝੇ ਕੀਤੇ ਗਏ ਜਿਹਨਾਂ ਵਿੱਚ ਮਿਲਕੇ ਖੋਜ਼ ਕੰਮ ਕੀਤੇ ਜਾ ਸਕਦੇ ਹਨ ਅਤੇ ਅਧਿਆਪਕਾਂ ਦੇ ਐਕਸਚੇਂਜ ਪ੍ਰੋਗਰਾਮ ਬਾਰੇ ਵੀ ਗੱਲਬਾਤ ਕੀਤੀ ਗਈ ਜਿਸ ਨਾਲ ਦੋਹਾਂ ਹੀ ਯੂਨੀਵਰਸਿਟੀਆਂ ਦਾ ਵਿਕਾਸ ਹੋਵੇਗਾ।
ਇਸ ਸਬੰਧੀ ਅੰਤਿਮ ਐਮÀਯੂ ਜਨਵਰੀ 2018 ਵਿੱਚ ਵਿਸਕੋਸਿਨ ਦੇ ਚਾਂਸਲਰ ਦੇ ਯੂਨੀਵਰਸਿਟੀ ਵਿੱਚ ਆਉਣ ਤੇ ਹੀ ਰਸਮੀ ਤੋਰ ਤੇ ਹੋਵੇਗਾ।ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਪ੍ਰੋ. ਜੀ.ਐਸ ਬੱਤਰਾ, ਡੀਨ ਰਿਸਰਚ, ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਲਖਵਿੰਦਰ ਸਿੰਘ ਅਤੇ ਡਾਇਰੈਕਟਰ ਮੀਡੀਆ ਸੈਂਟਰ ਪ੍ਰੋ. ਗੁਰਮੀਤ ਸਿੰਘ ਮਾਨ ਵੀ ਮੌਜੂਦ ਰਹੇ।

Leave a Reply

Your email address will not be published. Required fields are marked *