ਆਪਣੀਆਂ ਮੰਗਾਂ ਲਈ ਡਟੇ ਫਰੀਡਮ ਫਾਈਟਰ
ਫਰੀਡਮ ਫਾਈਟਰਾਂ ਅਤੇ ਉੱਤਰਾਧਿਕਾਰੀਆਂ ਵੱਲੋਂ ਮੁੱਖ ਮੰਤਰੀ ਨੂੰ ਦਿੱਤਾ ਮੈਮੋਰੰਡਮ
ਜੇਕਰ ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਤਿੱਖਾ ਸੰਘਰਸ
ਮੁੱਖ ਮੰਤਰੀ ਨਾਲ ਹੋਵੇਗੀ ਮੀੰਿਟੰਗ
ਪਟਿਆਲਾ, 14 ਨਵੰਬਰ (ਮਧੂਸਾਰ ਬਿਊਰੋ) : ਫਰੀਡਮ ਫਾਈਟਰਜ਼ ਅਤੇ ਉਹਨਾਂ ਦੇ ਉਤਰਾਧਿਕਾਰੀਆਂ ਵਲੋ ਬਨਾਈ ਸੰਸਥਾ ਨੇ ਅੱਜ ਇਥੇ ਗੁਰਦੁਆਰਾ ਸਿੰਘ ਸਭਾ ਵਿਖੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਹੰਗਾਮੀ ਮੀਟਿੰਗ ਕਰਕੇ ਆਪਣੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਬਿਗਲ ਵਜਾ ਦਿਤਾ ਹੈ ।
ਫਰੀਡਮ ਫਾਈਟਰਜ਼ ਤੇ ਉਨ੍ਹਾਂ ਦੇ ਵਾਰਸਾਂ ਨੇ ਜਿੱਥੇ ਮੁੱਖ ਮੰਤਰੀ ਦੇ ਨਾਮ ਉਹਨਾਂ ਦੇ ਪੀ ਏ ਗੁਰਮੇਲ ਸਿੰਘ ਨੂੰ ਮੈਮੋਰੰਡਮ ਦਿੱਤਾ ਉੱਥੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਹਨਾ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਤਿੱਖਾ ਸੰਘਰਸ ਕਰਨਗੇ ।
ਇਸ ਮੋਕੇ ਨੇਤਾਵਾਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਾਡੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਅੱਖੋਂ ਪਰੇਖੋ ਕੀਤਾ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਉਤਰਾਧਿਕਾਰੀ ਜੱਥੇਬੰਦੀ ਵੱਲੋਂ ਆਪਣੀਆਂ ਮੰਗਾਂ ਬਾਰੇ ਸੰਘਰਸ਼ ਕੀਤਾ ਜਾ ਰਿਹਾ ਹੈ। ਪਰੰਤੂ ਮੌਕੇ ਦੀ ਕਾਂਗਰਸ ਸਰਕਾਰ ਵੱਲੋਂ ਕੁਝ ਮੰਗਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਪਾ ਦਿੱਤੀਆਂ ਸਨ। ਕੁਝ ਮੰਗਾਂ ਪੰਜਾਬ ਦੀ ਕੈਬਨਿਟ ਵਿੱਚ ਪਾ ਦਿੱਤੀਆਂ ਗਈਆਂ ਸਨ, ਪਰ ਸਰਕਾਰ ਦੀ ਮਾੜੀ ਸੋਚ ਕਾਰਨ ਇਨ੍ਹਾਂ ਮੰਗਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਇਸ ਮੋਕੇ ਨੇਤਾਵਾਂ ਨੇ ਕਿਹਾ ਕਿ ਜਥੇਬੰਦੀ ਨੇ ਇਸ ਗੱਲ ਦਾ ਕੜਾ ਨੋਟਿਸ ਲਿਤਾ ਹੈ ਕਿ ਫਰੀਡਮ ਫਾਈਟਰ ਕੋਟੇ ਨੂੰ 5% ਤੋਂ ਘਟਾ ਕੇ 1% ਕੀਤਾ ਗਿਆ ਹੈ ਤੇ ਸਰਕਾਰ ਨੂੰ ਪਹਿਲਾਂ ਵਾਲਾ 5%ਕੋਟਾ ਹੀ ਬਹਾਲ ਕੀਤਾ ਜਾਵੇ ਅਤੇ ਜਿਵੇਂ ਕਿ ਬਿਜਲੀ ਯੂਨਿਟਾਂ, ਟਿਊਬਵੈਲ ਕੁਨੈਕਸ਼ਨ, ਸਿਰਫ਼ ਜਿਊਂਦੇ ਅਜ਼ਾਦੀ ਘੁਲਾਟੀਆਂ ਲਈ ਹੀ ਲਾਗੂ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ ਇੱਕ ਕਿਲੋਵਾਟ ਵਾਲੇ ਨੂੰ 300 ਯੂਨਿਟ ਮੁਆਫ਼ ਕੀਤੇ ਗਏ ਹਨ ਜੋ ਕਿ ਅਜਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੋਝਾ ਮਜਾਕ ਕੀਤਾ ਹੈ। ਜਦੋਂ ਕਿ ਇਸ ਦੀ ਮਾਰ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਆਪਣੇ ਪਿੰਡੇ ‘ਤੇ ਹੰਢਾਈ ਹੈ।
ਨੇਤਾਵਾਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਹਲਕਾ ਐਮ.ਐਲ.ਏ. ਅਤੇ ਕੁਝ ਮੰਤਰੀਆਂ ਨੂੰ ਵੀ ਸਮੇਂ-ਸਮੇਂ ਤੇ ਮੰਗ ਪੱਤਰ ਦਿੱਤੇ ਗਏ ਸਨ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਅੱਜ ਦੀ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਸਰਕਾਰ ਦੀ ਲੋਕ ਮਾਰੂ ਨੀਤੀਆਂ ਦਾ ਪੁਰਜੋਰ ਨਿੰਦਿਆ ਤੇ ਵਿਰੋਧੀ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ, ਸਰਪ੍ਰਸਤ ਬਾਬਾ ਭੁਪਿੰਦਰ ਸਿੰਘ, ਫਰੀਡਮ ਫਾਈਟਰ ਗੁਰਦੇਵ ਸਿੰਘ ਸੁਨਾਮ, ਜੈਮਲ ਸਿੰਘ, ਕਾਲਾ ਸਿੰਘ, ਮੋਹਕਮ ਸਿੰਘ, ਵਰਿਆਮ ਸਿੰਘ ਪਟਿਆਲਾ, ਜਿਲ੍ਹਾ ਪ੍ਰਧਾਨ ਤਰਨਤਾਰਨ ਸਕੱਤਰ ਸਿੰਘ, ਅੰਮ੍ਰਿਤਸਰ ਜੋਧ ਸਿੰਘ, ਹੁਸ਼ਿਆਰਪੁਰ ਗੁਰਦੇਵ ਸਿੰਘ, ਸੰਗਰੂਰ ਚਮਕੌਰ ਸਿੰਘ, ਬਰਨਾਲਾ ਮੇਜਰ ਸਿੰਘ, ਮਾਨਸਾ ਭਰਪੂਰ ਸਿੰਘ, ਮੁਕਤਸਰ ਰਾਮ ਸਿੰਘ, ਦਲਜੀਤ ਸਿੰਘ ਮੁੱਖ ਬੁਲਾਰਾ ਸੰਗਰੂਰ ਆਦਿ ਹਾਜ਼ਰ ਸਨ।
ਅੱਜ ਦੀ ਮੀਟਿੰਗ ਵਿਚ ਸਾਰੇ ਬੁਲਾਰਿਆਂ ਵਲੋਂ ਮੰਗਾਂ ਪ੍ਰਤੀ ਸੰਘਰਸ਼ ਤੇਜ ਕਰਨ ਤੇ ਵਿਚਾਰ ਕੀਤਾ ਗਿਆ। ਇਸ ਸੰਘਰਸ਼ ਦੀ ਲੜੀ ਨੂੰ ਤੇਜ ਕਰਨ ਅਤੇ ਸਰਕਾਰ ਵੱਲੋਂ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਖ਼ਤਮ ਕਰਨ ਲਈ ਪੰਜਾਬ ਨੂੰ ਪੰਜ ਜੋਨਾਂ ‘ਚ ਵੰਡਿਆ ਗਿਆ। ਜਿਸ ਵਿੱਚ ਜੋਨ ਪਟਿਆਲਾ, ਜੋਨ ਬਰਨਾਲਾ, ਜੋਨ ਲੁਧਿਆਣਾ, ਜੋਨ ਅੰਮ੍ਰਿਤਸਰ, ਜੋਨ ਬਠਿੰਡਾ ਬਣਾਏ ਗਏ ਹਨ। ਨਿਊ ਮੋਤੀ ਮਹਿਲ ਪਟਿਆਲਾ ਵਿਖੇ ਮੁੱਖ-ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੀ.ਏ. ਗੁਰਮੇਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।

