ਬਾਪੂ ਕਰਤਾਰ ਸਿੰਘ ਧਾਲੀਵਾਲ ਦੀ ਬਰਸੀ ਸੰਬਧੀ ਰੱਖੜਾ ਦੀ ਅਗਵਾਈ ਵਿਚ ਹੋਈ ਹੰਗਾਮੀ ਮੀਟਿੰਗ
17 ਨਵੰਬਰ ਨੂੰ ਪੁੱਜਣਗੇ ਸੁਖਬੀਰ ਸਿੰਘ ਬਾਦਲ
19 ਨਵੰਬਰ ਨੂੰ ਪੁੱਜਣਗੇ ਪ੍ਰਕਾਸ ਸਿੰਘ ਬਾਦਲ
ਪਟਿਆਲਾ 15 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੇ ਸੀਨੀਅਰ ਮੈਂਬਰ ਸੁਰਜੀਤ ਸਿੰਘ ਰੱਖੜਾ ਦੇ ਪਿਤਾ ਉੱਘੇ ਸਮਾਜ ਸੇਵਕ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ 19 ਨਵੰਬਰ ਨੂੰ ਮਨਾਈ ਜਾ ਰਹੀ ਬਰਸੀ ਸੰਬਧੀ ਅੱਜ ਇਥੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਰਦਾਰ ਚਰਨਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਅਕਾਲੀ ਨੇਤਾਵਾਂ ਦੀਆਂ ਹੰਗਾਮੀਆਂ ਮੀਟਿੰਗਾ ਕੀਤੀਆ ਜਿਸ ਵਿਚ 19 ਨਵੰਬਰ ਦੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਇਸ ਮੋਕੇ ਵਿਸੇਸ ਤੋਰ ਤੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਵੀ ਪੁੱਜੇ ਹੋਏ ਸਨ।
ਇਸ ਮੋਕੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਹ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਰਾ ਸੋਰਾਂ ਨਾਲ ਚਲ ਰਹੀਆਂ ਹਨ ਤੇ ਬਾਪੂ ਜੀ ਨੂੰ ਵਿਸੇਸ ਤੋਰ ਤੇ ਸਰਧਾਂਜਲੀ ਦੇਣ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 17 ਨਵੰਬਰ ਨੂੰ ਸਵੇਰੇ 9 ਵਜੇ ਕਰਤਾਰ ਵਿਲਾ ਵਿਖੇ ਪਹੁੰਚ ਰਹੇ ਹਨ । 17 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 19 ਨਵੰਬਰ ਨੂੰ ਭੋਗ ਮੋਕੇ ਮੁੱਖ ਸਮਾਗਮ ਸਰਧਾਂਜਲੀ ਸਮਾਗਮ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਪਹੁੰਚਣਗੇ ।
ਇਸ ਮੋਕੇ ਚਰਨਜੀਤ ਸਿੰਘ ਰੱਖੜਾ ਤੇ ਸੁਰਜੀਤ ਸਿੰਘ ਅਬਲੋਵਾਲ ਨੇ ਸਮੁੱਚੇ ਅਕਾਲੀ ਨੇਤਾਵਾਂ ਦੀ ਹੰਗਾਮੀ ਮੀੰਿਟੰਗ ਕਰਕੇ ਸਾਰਿਆਂ ਇਸ ਸਮਾਗਮ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਪੂ ਜੀ ਨੇ ਸਾਰੀ ਜਿੰਦਗੀ ਸਰਬੱਤ ਦੇ ਭਲੇ ਦੀ ਲਗਾ ਦਿਤੀ ਤੇ ਹਰ ਕਿਸੇ ਦੇ ਦੁੱਖ ਸੁੱਖ ਵਿਚ ਸਰੀਕ ਹੋਏ ਹਨ ਤੇ ਅੱਜ ਸਾਨੂੰ ਸਾਰੀਆਂ ਨੂੰ ਉਹਨਾਂ ਦੀ ਯਾਦ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ।

