ਗੁਰੂ ਗੋਬਿੰਦ ਸਿੰਘ: ਜੀਵਨ ਅਤੇ ਦਰਸ਼ਨ ਸਬੰਧੀ ਕਰਵਾਇਆ ਸੈਮੀਨਾਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਲੋਂ ਗੁਰੂ ਗੋਬਿੰਦ ਸਿੰਘ: ਜੀਵਨ ਅਤੇ ਦਰਸ਼ਨ ਸੰਬੰਧੀ ਹੋਏ ਛੇਵੇਂ ਸੈਮੀਨਾਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਦੀ ਪਰੰਪਰਾ ਨੂੰ ਸਮਰਪਿਤ ਰਿਹਾ।
ਪ੍ਰਸਿੱਧ ਕਵੀ ਅਤੇ ਪੰਜਾਬੀ ਸਾਹਿਤ ਅਕਦਾਮੀ ਪੁਰਸਕਾਰ ਵਿਜੇਤਾ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਪ੍ਰਧਾਨਗੀ ਕਰਦਿਆਂ ਆਪਣੇ ਵਿਚਾਰ ਮੁਖਾਤਿਬ ਕਰਦਿਆ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵਿਭਾਗ ਅਕਾਦਮਿਕਤਾ ਦੀਆ ਉਹਨਾਂ ਉਚਾਈਆਂ ਨੂੰ ਛੂਹ ਰਿਹਾ ਹੈ ਜਿਹਨਾਂ ਦੀ ਪ੍ਰਾਪਤੀ ਲਈ ਯੂਨੀਵਰਸਿਟੀਆਂ ਹੋਂਦ ਵਿਚ ਆਈਆਂ ਹਨ।
ਉਹਨਾਂ ਨੇ ਕਿਹਾ ਕਿ ਦਸਮ ਗੁਰੂ ਦੀ ਬਾਣੀ ਅਤੇ ਵਿਚਾਰ ਅਮੁਲ ਹਨ ਜੋ ਜਿਨ੍ਹਾਂ ਇਸ ਨੂੰ ਜਾਣਦਾ ਹੈ ਉਹ ਉਨ੍ਹਾਂ ਉਸਦੇ ਨੇੜੇ ਹੁੰਦਾ ਜਾਂਦਾ ਹੈ। ਉਹਨਾਂ ਨੇ ਆਪਣੀਆਂ ਕਵਿਤਾਵਾਂ ਵਿਚੋਂ ਕੁਝ ਚੋਣਵੇਂ ਬੰਦ ਸੁਣਾ ਕੇ ਮਾਹੌਲ ਨੂੰ ਹੋਰ ਖੁਸ਼ਨੁਮਾਂ ਬਣਾ ਦਿੱਤਾ।
ਸੈਮੀਨਾਰ ਦੀ ਸ਼ੂਰੁਆਤ ਯੂਨਵਿਰਸਿਟੀ ਧੁਨੀ ਤੋਂ ਹੋਈ ਉਪਰੰਤ ਦਸਮ ਗ੍ਰੰਥ ਦੀ ਬਾਣੀ ਚੌਪਈ ਸਾਹਿਬ ਦਾ ਪਾਠ ਕੀਤਾ ਗਿਆ। ਸੈਮੀਨਾਰ ਵਿਚ ਆਏ ਹੋਏ ਸਾਰੇ ਲੋਕਾਂ ਦਾ ਸਵਾਗਤ ਕਰਦੇ ਹੋਏ ਵਿਭਾਗ ਦੇ ਮੁਖੀ ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਜਿਹੀਆਂ ਵਿਚਿੱਤਰ ਘਟਨਾਵਾਂ ਨਾਲ ਭਰਿਆ ਪਿਆ ਹੈ ਜਿਸ ਤੋਂ ਉਹਨਾਂ ਦਾ ਰਹੱਸਮਈ ਚਿਹਰਾ ਉੱਭਰ ਕੇ ਸਾਹਮਣੇ ਆਉਂਦਾ ਹੈ। ਜੇਕਰ ਅਸੀਂ ਆਪਣੇ ਸਿਖਿਆਰਥੀਆਂ ਨੂੰ ਉਹਨਾਂ ਦੀ ਜੀਵਨ ਝਲਕ ਦਿਖਾਉਣਾ ਚਾਹੁੰਦੇ ਹਾਂ ਤਾਂ ਇਹ ਇਕ ਸਾਖੀ ਪਰੰਪਰਾ ਇਕ ਮਹੱਤਵਪੂਰਨ ਕੜੀ ਸਾਬਿਤ ਹੋਵੇਗੀ। ਅੱਜ ਦੇ ਇਸ ਸਮਾਗਮ ਵਿਚ ਡਾ. ਅਬਨੀਸ਼ ਕੌਰ ਅਸਿਸਟੈਂਟ ਪ੍ਰੋਫੈਸਰ ਡਿਸਟੈਂਸ ਐਜੁਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਖਾਲਸਾ ਗੁਰੂ ਜੀ ਦੁਆਰਾ ਕੀਤੀ ਹੋਈ ਅਜਿਹੀ ਸੰਸਥਾ ਹੈ ਜੋ ਮਜਲੂਮਾਂ ਦੀ ਰਾਖੀ ਅਤੇ ਜਾਲਿਮਾਂ ਲਈ ਕਾਲ ਬਣਕੇ ਸਮਾਜ ਵਿਚ ਵਿਚਰੇਗੀ। ਗੌਰਤਲਬ ਹੈ ਕਿ ਪਿੜਲੇ ਹਫਤੇ ਇਕ ਦਿਨ ਦੇ ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਵਾਇਸ-ਚਾਂਸਲਰ ਸਾਹਿਬ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਇਕ ਵਿਲੱਖਣ ਧਰਮ ਹੈ ਜੋ ਵਿਭਿੰਨ ਧਰਮਾਂ ਦੀ ਵਿਲੱਖਣਤਾ ਅਤੇ ਆਜਾਦੀ ਸਵੀਕਾਰਦਾ ਹੈ। ਗੁਰੁ ਸਤਹਿਬਾਨ ਹੋਰਨਾਂ ਲੋਕਾਂ ਦ ਿਆਜ਼ਾਦੀ ਨੂੰ ਸਵੀਕਾਰਨ ਤੋਂ ਇਲਾਵਾ ਉਹਨਾਂ ਨੂੰ ਬਣਦਾ ਸਤਿਕਾਰ ਵੀ ਦਿੱਤਾ ਹੈ।ਇਸ ਲਈ ਵਿਭਿੰਨ ਧਰਮਾਂ ਦੇ ਲੋਕ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਰੱਖਦੇ ਹਨ। ਸਿੱਖ ਧਰਮ ਦੀ ਬਹੁਲਤਾਵਾਦੀ ਅਤੇ ਜਮਹੂਰੀਅਤ ਦੀ ਬਹਾਲੀ ਲਈ ਕੀਤੀਆ ਕੁਰਬਾਨੀਆਂ ਅਤੇ ਗੁਰਮਤਿ ਸਿਧਾਂਤ ਦੀ ਰਾਜਨੀਤਿਕ ਸਾਰਥਕਤਾ ਪੇਸ਼ ਕਰਦਿਆਂ ਗੁਰੂ ਜੀਨੇ ਸੱਤਾ ਤੋਂ ਬਾਹਰ ਰਹਿੰਦੇ ਨਿਮਨ ਵਰਗ ਦੇ ਲੋਕਾਂ ਨੂੰ ਮਾਣ ਅਤੇ ਸਤਿਕਾਰ ਦਿੱਤਾ।ਇਸ ਮੌਕੇ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਪਾਲ ਸਿੰਘ ਪੰਨੂੰ ਨੇ ਆਪਣੇ ਭਾਸ਼ਣ ਵਿਚ ਬੋਲਦਿਆ ਕਿਹਾ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਆਪਣੀ ਰਚਨਾ ਹੈ ਅਤੇ ਜੇਕਰ ਕੋਈ ਇਸ ਤੋਂ ਇਨਕਾਰੀ ਹੁੰਦਾ ਹੈ ਤਾਂ ਇਸ ਉਸਦੀ ਨਿੱਜੀ ਰਾਇ ਹੋਵੇਗੀ ਨਾ ਕਿ ਪੰਥਕ। ਲੋੜ ਹੈ ਇਸ ਦੇ ਬਾਣੀ ਨੂੰ ਸਮਝਣ ਅਤੇ ਵਿਚਾਰਣ ਦੀ।
ਆਏ ਹੋਏ ਸਾਰੇ ਸ੍ਰੋਤਿਆਂ ਦੇ ਰਸਮੀ ਧੰਨਵਾਦ ਦੀ ਰਸਮ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਮੁਹੰਮਦ ਹਬੀਬ ਨੇ ਨਿਭਾਈ। ਮੰਚ ਦਾ ਸੰਚਾਲਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਨੇ ਕੀਤਾ।
ਇਸ ਮੌਕੇ ਤੇ ਪ੍ਰੋ. ਹਹਕਮਚੰਦ ਰਾਜਪਾਲ, ਪ੍ਰੋ. ਇੰਦਰਮੋਹਨ ਸਿੰਘ,ਪ੍ਰੋ. ਰਾਜਿੰਦਰ ਕੌਰ ਰੋਹੀ, ਪ੍ਰੋ. ਮੇਹਰ ਸਿੰਘ ਗਿੱਲ, ਪ੍ਰੋ. ਬਲਕਾਰ ਸਿੰਘ, ਡਾ. ਪ੍ਰਦੁਮਨ ਸ਼ਾਹ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਗੁਰਮੇਲ ਸਿੰਘ, ਡਾ. ਅਰਵਿੰਦ ਰਿਤੂਰਾਜ, ਪ੍ਰੋ. ਜਸਪ੍ਰੀਤ ਕੌਰ ਸੰਧੂ, ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਸਾਹਿਤ ਕਾਫੀ ਸੰਖਿਆ ਵਿਚ ਖੋਜਾਰਥੀ ਅਤੇ ਵਿਦਿਆਰਥੀ ਮੌਜੂਦ ਸਨ।

