ਪੀ.ਆਰ.ਟੀ.ਸੀ. ਦੇ ਡਰਾਈਵਰਾਂ ਦੀ ਕਾਰਜਕੁਸ਼ਲਤਾ ‘ਚ ਹੋਰ ਸੁਧਾਰ ਲਈ ਡਰਾਈਵਰ ਟਰੇਨਿੰਗ ਸਕੂਲ ਦਾ ਉਦਘਾਟਨ
ਪਟਿਆਲਾ, 15 ਨਵੰਬਰ (ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਵੱਲੋਂ ਆਪਣੇ ਡਰਾਈਵਰਾਂ ਦੀ ਕਾਰਜ਼ਕੁਸ਼ਲਤਾ ਵਿੱਚ ਹੋਰ ਸੁਧਾਰ ਲਿਆਉਣ ਅਤੇ ਆਮ ਜਨਤਾ ਨੂੰ ਹੋਰ ਬੇਹਤਰ ਬੱਸ ਸੁਵਿਧਾ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਕਾਫੀ ਅਰਸੇ ਤੋਂ ਬੰਦ ਪਏ ਡਰਾਈਵਰ ਟਰੇਨਿੰਗ ਸਕੂਲ ਦਾ ਉਦਘਾਟਨ ਸ਼੍ਰੀ ਕੇ.ਕੇ. ਸ਼ਰਮਾਂ, ਚੇਅਰੈਮਨ ਪੀ.ਆਰ.ਟੀ.ਸੀ. ਵੱਲੋਂ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਪੀ.ਆਰ.ਟੀ.ਸੀ. ਪੰਜਾਬ ਦੀ ਜਨਤਾ ਨੂੰ ਵਧੀਆਂ ਸਫਰ ਸਹੂਲਤ ਮੁਹੱਈਆ ਕਰਵਾਉਣ ਲਈ ਪਾਬੰਦ ਹੈ। ਜਿਸ ਲਈ ਉਹਨਾਂ ਵੱਲੋਂ ਇਸ ਟਰੇਨਿੰਗ ਸਕੂਲ ਦਾ ਉਦਘਾਟਨ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਇਸ ਸਕੂਲ ਵਿੱਚ ਪੀ.ਆਰ.ਟੀ.ਸੀ. ਅਧੀਨ ਕੰਮ ਕਰਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ, ਮੁੱਢਲੀ ਸਹਾਇਤਾਂ ਅਤੇ ਸਵਾਰੀਆਂ ਨਾਲ ਚੰਗਾ ਵਰਤਾਉ ਕਰਨ ਸਬੰਧੀ ਸਿਖਿਆ ਮੁਹੱਈਆ ਕਰਵਾਈ ਜਾਇਆ ਕਰੇਗੀ। ਸ਼੍ਰੀ ਸ਼ਰਮਾਂ ਨੇ ਦੱਸਿਆ ਕਿ ਇਹ ਸਿਖਿਆ ਵੱਖ-ਵੱਖ ਵਿਭਾਗਾਂ ਅਤੇ ਪੀ.ਆਰ.ਟੀ.ਸੀ. ਦੇ ਤਜਬੇਕਾਰ ਅਧਿਕਾਰੀਆਂ ਜਿਵੇਂ ਕਿ ਰੈਡ ਕਰਾਸ, ਟ੍ਰੈਫਿਕ ਪੁਲਿਸ, ਲੇਲੈਂਡ,ਇੰਡੀਆਨ ਆਇਲ ਕਾਰਪੋਰੇਸ਼ਨ, ਪੀ.ਆਰ.ਟੀ.ਸੀ. ਆਦਿ ਵੱਲੋਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਸ਼ੁਰੂਆਤ ਵਿੱਚ ਹਰ ਡਿਪੂ ਵਿਚੋਂ ਇਕ-ਇਕ ਕਰਮਚਾਰੀ ਹਰ ਸ਼੍ਰੈਣੀ ਜਿਵੇਂ ਕਿ ਡਰਾਈਵਰ, ਕੰਡਕਟਰ ਅਤੇ ਟੈਕਸ਼ੀਅਨ ਆਦਿ ਵਿਚੋਂ ਟ੍ਰੈਨਿੰਗ ਲਈ ਬੁਲਾਏ ਜਾਣਗੇ।
ਸ਼੍ਰੀ ਕੇ.ਕੇ. ਸ਼ਰਮਾਂ ਅਤੇ ਸ਼੍ਰੀ ਮਨਜੀਤ ਸਿੰਘ ਨਾਰੰਗ, ਆਈ.ਏ.ਐਸ. ਐਮ.ਡੀ. ਪੀ.ਆਰ.ਟੀ.ਸੀ. ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨਾਲ ਪੀ.ਆਰ.ਟੀ.ਸੀ. ਦੇ ਡਰਾਈਵਰਾਂ ਅਤੇ ਕੰਡਕਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਸਮਾਰੋਹ ਵਿੱਚ ਪੀ.ਆਰ.ਟੀ.ਸੀ. ਦੇ ਸ਼੍ਰੀ ਰਾਧੇ ਸ਼ਾਮ, ਮੁੱਖ ਲੇਖਾ ਅਫ਼ਸਰ, ਸ਼੍ਰੀ ਜਤਿੰਦਰ ਪਾਲ ਸਿੰਘ ਗਰੇਵਾਲ, ਕਾਰਜਕਾਰੀ ਇੰਜੀਨੀਅਰ, ਸ਼੍ਰੀ ਆਰ.ਐਸ. ਔਲਖ, ਜਨਰਲ ਮੈਨੇਜਰ (ਖਰੀਦ), ਸ਼੍ਰੀ ਮਨਿੰਦਰਪਾਲ ਸਿੰਘ, ਜਨਰਲ ਮੈਨੇਜਰ (ਪ੍ਰਸ਼ਾਸ਼ਨ), ਸ਼੍ਰੀ ਐਮ.ਪੀ.ਸਿੰਘ ਜਨਰਲ ਮੈਨੇਜਰ (ਕੇਂਦਰੀ ਵਰਕਸ਼ਾਪ), ਸ਼੍ਰੀ ਕਲਵਿੰਦਰ ਸਿੰਘ ਟ੍ਰੈਨਿੰਗ ਇੰਸਟ੍ਰਕਟਰ ਅਸ਼ੋਕ ਲੇਲੈਂਡ, ਸ਼੍ਰੀ ਮਹੇਸ ਕੁਮਾਰ ਏਰੀਆ ਸਰਵਿਸ ਮੈਨੇਜਰ, ਅਸ਼ੋਕ ਲੇਲੈਂਡ ਸ਼ੀ੍ਰ ਐਚ.ਐਸ. ਕਰੀਰ ਸ਼ੋਸ਼ਲ ਵਰਕਰ ਰੈਡ ਕਾਰਸ, ਸ਼੍ਰੀ ਕਾਕਾ ਰਾਮ ਵਰਮਾ, ਸ਼ੋਸ਼ਸਲ ਵਰਕਰ ਸ਼੍ਰੀ ਬਲਵਿੰਦਰ ਸਿੰਘ ਰਿਟਾ: ਟੀਚਰ ਸ਼ੋਸ਼ਲ ਵਰਕਰ ਸ਼੍ਰੀ ਗੁਰਵਿੰਦਰ ਸਿੰਘ ਕਾਜਲਾ, ਪੈਟਰੋਲੀਅਮ ਕੰਜਰਵੇਸ਼ਨ ਰਿਸਰਚ ਐਸੋਸ਼ੀਏਸ਼ਨ, ਸ਼੍ਰੀ ਜਗਮੇਲ ਸਿੰਘ ਪੈਟਰੋਲੀਅਮ ਕੰਜਰੇਵਸ਼ਨ ਰਿਸਰਚ ਐਸੋਸ਼ੀਏਸ਼ਨ, ਸ਼੍ਰੀ ਐਚ.ਐਸ. ਕੈਂਥ ਸੀਨੀਅਰ ਮੈਨੇਜਰ ਆਈ.ਓ.ਸੀ. ਅਤੇ ਸ਼੍ਰੀ ਗੁਰਜਾਪ ਸਿੰਘ ਟ੍ਰੈਫਿਕ ਪੁਲਿਸ ਸ਼ਾਮਲ ਸਨ।

