ਪਟਿਆਲਾ

ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਰੋਡ ਮਹਿਲਾ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ 16 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਚ ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਰੋਡ ਮਹਿਲਾ ਚੈਂਪੀਅਨਸ਼ਿਪ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ।

ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਸ. ਅਮਰਜੀਤ ਸਿੰਘ ਘੁੰਮਣ, ਐਸ.ਪੀ.ਟਰੈਫਿਕ ਪੰਜਾਬ ਪੁਲਿਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂਕਿ ਸ. ਜਸਕੀਰਤ ਸਿੰਘ, ਡੀ.ਐਸ.ਪੀ.ਟਰੈਫਿਕ ਪੰਜਾਬ ਪੁਲਿਸ ਅਤੇ ਸ. ਕਰਨੈਲ ਸਿੰਘ, ਇੰਚਾਰਜ਼ ਟਰੈਫਿਕ ਪਟਿਆਲਾ ਪੁਲਿਸ ਵੀ ਬਤੌਰ ਵਿਸ਼ੇਸ਼ ਮਹਿਮਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ਤੇ ਪਹੁੰਚੇ। ਇਸ ਚੈਂਪੀਅਨਸ਼ਿਪ ਵਿਚ 13 ਯੂਨੀਵਰਸਿਟੀਆਂ ਦੀਆਂ ਮਹਿਲਾ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਦੇ ਸੰਚਾਲਨ ਚ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਕੌਮੀ ਸਾਈਕਲਿੰਗ ਕੋਚ ਮਿੱਤਰਪਾਲ ਸਿੰਘ ਸਿੱਧੂ, ਡਾ. ਜਸਬੀਰ ਸਿੰਘ, ਦਲ ਸਿੰਘ ਬਰਾੜ, ਸੁਰਿੰਦਰ ਸਿੰਘ, ਰਚਨਾ ਅਤੇ ਰੇਨੂੰ ਨੇ ਅਹਿਮ ਭੂਮਿਕਾ ਨਿਭਾਈ ਜਦੋਂਕਿ ਮੰਚ ਸੰਚਾਲਨ ਦੀ ਭੂਮਿਕਾ ਸ. ਪ੍ਰਿੰਸਇੰਦਰ ਸਿੰਘ ਘੁੰਮਣ ਨੇ ਨਿਭਾਈ।
ਔਰਤਾਂ ਦੇ 30 ਕਿਲੋਮੀਟਰ ਟੀਮ ਟਾਈਮ ਟਰਾਇਲ ਮੁਕਾਬਲੇ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਆਸ਼ੂ ਸ਼ਰਮਾ, ਅੰਮਿਤਾ ਰਘੂਨਾਥ, ਵੈਸ਼ਨਵੀ ਸੰਜੇ ਅਤੇ ਕੋਮਲ ਤਿਵਾਰੀ ਤੇ ਅਧਾਰਿਤ ਟੀਮ ਨੇ 44 ਮਿੰਟ 54.307 ਸੈਕਿੰਡ ਦੇ ਸਮੇਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ; ਜਦੋਂਕਿ ਕੋਚ ਗੁਰਪ੍ਰੀਤ ਕੌਰ ਦੀਆਂ ਸਿਖਲਾਈ ਯਾਫ਼ਤਾ ਸਾਈਕਲਿਸਟ ਸੋਨਾਲੀ, ਜਗਜੀਤ ਕੌਰ, ਹਰਪ੍ਰੀਤ ਕੌਰ ਅਤੇ ਜੈਸਮਿਨ ਕੌਰ ਤੇ ਅਧਾਰਿਤ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ 44 ਮਿੰਟ 55.410 ਸੈਕਿੰਡ ਦੇ ਸਮੇਂ ਨਾਲ ਦੂਸਰਾ ਅਤੇ ਪੂਜਾ, ਰਾਜ ਬਾਲਾ, ਪੂਜਾ ਅਤੇ ਹਰਪ੍ਰੀਤ ਤੇ ਅਧਾਰਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ 45 ਮਿੰਟ 35.824 ਸੈਕਿੰਡ ਦਾ ਸਮਾਂ ਲੈ ਕੇ ਤੀਸਰਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।

Leave a Reply

Your email address will not be published. Required fields are marked *