ਜਰਖੜ ਖੇਡਾਂ ਦੀ ਬੇਹਤਰੀ ਲਈ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੀ ਸਥਾਪਨਾ
ਖੇਡਾਂ ਸਿੱਖਿਆ ਅਤੇ ਸਮਾਜ ਸੇਵੀ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ ਜਰਖ਼ੜ ਟਰੱਸਟ
ਲੁਧਿਆਣਾ 1 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਦੀਆਂ ਚਰਚਿਤ ਪੇਂਡੂ ਜਰਖੜ ਖੇਡਾਂ ਅਤੇ ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖ਼ੜ ਦੀ ਬਿਹਤਰੀ ਅਤੇ ਵਧੀਆ ਨਤੀਜਿਆਂ ਦੀ ਆਸ ਲਈ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਗਈ ਹੈ।
ਇਸ ਟਰੱਸਟ ਨੂੰ ਪੰਜਾਬ ਸਰਕਾਰ ਦੇ ਸਬ-ਰਜਿਸਟਰਾਰ ਵੱਲੋਂ ਮਨਜੂਰ ਕਰ ਦਿੱਤਾ ਗਿਆ ਹੈ। ਜਰਖ਼ੜ ਖੇਡਾਂ ਦੇ ਚੇਅਰਮੈਨ ਸ੍ਰ. ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਸ੍ਰ. ਜਗਰੂਪ ਸਿੰਘ ਜਰਖ਼ੜ ਨੇ ਦੱਸਿਆ ਕਿ ਇਹ ਟਰੱਸਟ ਖੇਡਾਂ, ਸਿੱਖਿਆ ਅਤੇ ਹੋਰ ਸਮਾਜ ਸੇਵੀ ਕੰਮਾਂ ਦੀ ਬੇਹਤਰੀ ਲਈ ਆਪਣੀ ਉਸਾਰੂ ਭੂਮਿਕਾ ਨਿਭਾਏਗਾ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਅਤੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਅਤੇ ਖੇਡਾਂ ਨਾਲ ਜੋੜਨ ਲਈ ਆਪਣੀ ਵਿਸ਼ੇਸ਼ ਮੁਹਿੰਮ ਚਲਾਵੇਗਾ। ਪਹਿਲਾਂ ਦੀ ਤਰ•ਾਂ ਹੀ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਉਠਾਏਗਾ।
ਉਨ•ਾਂ ਦੱਸਿਆ ਕਿ ਇਸ ਟਰੱਸਟ ਦੇ ਮੁੱਢਲੇ ਪੜਾਅ ਵਿੱਚ 15 ਬੋਰਡ ਆਫ਼ ਟਰੱਸਟੀ ਬਣਾਏ ਗਏ ਹਨ, ਜਿਨ•ਾਂ ਵਿੱਚ ਸ੍ਰ. ਨਰਿੰਦਰਪਾਲ ਸਿੰਘ ਸਿੱਧੂ, ਸ੍ਰ. ਦਲਜੀਤ ਸਿੰਘ ਜਰਖੜ, ਸ੍ਰ. ਜਗਰੂਪ ਸਿੰਘ ਜਰਖੜ, ਸਰਪੰਚ ਸ੍ਰ. ਦਪਿੰਦਰ ਸਿੰਘ, ਸ੍ਰ. ਤਜਿੰਦਰ ਸਿੰਘ ਜਰਖ਼ੜ, ਸ੍ਰ. ਸੰਦੀਪ ਸਿੰਘ, ਐਡਵੋਕੇਟ ਸ੍ਰ. ਹਰਕਮਲ ਸਿੰਘ, ਸ੍ਰ. ਸ਼ਿੰਗਾਰਾ ਸਿੰਘ, ਸ੍ਰ. ਗੁਰਸਤਿੰਦਰ ਸਿੰਘ, ਸ੍ਰ. ਅਜੀਤ ਸਿੰਘ ਲਾਦੀਆਂ, ਸ੍ਰ. ਪਰਮਜੀਤ ਸਿੰਘ ਨੀਟੂ, ਸ੍ਰ. ਹਰਮਿੰਦਰਪਾਲ ਸਿੰਘ, ਸ੍ਰ. ਨਵਜੋਤ ਸਿੰਘ ਸੰਧੂ, ਸ੍ਰ. ਜਗਦੀਪ ਸਿੰਘ ਕਾਹਲੋਂ ਅਤੇ ਸ੍ਰ. ਅਮਨਦੀਪ ਕੌਰ ਨੂੰ ਲਿਆ ਗਿਆ ਹੈ, ਜਦਕਿ ਪਿੰਡ ਦਾ ਜੋ ਵੀ ਮੌਜੂਦਾ ਸਰਪੰਚ ਅਤੇ ਗੁਰਦੁਆਰਾ ਮੰਜੀ ਸਾਹਿਬ ਜਰਖ਼ੜ ਦਾ ਮੌਜੂਦਾ ਪ੍ਰਧਾਨ ਟਰੱਸਟ ਦੇ ਸਰਪ੍ਰਸਤ ਹੋਣਗੇ। ਦੂਜੇ ਪੜਾਅ ਵਿੱਚ ਹੋਰ 15 ਮੈਂਬਰਾਂ ਦਾ ਵਾਧਾ ਕੀਤਾ ਜਾਵੇਗਾ। ਪਿੰਡ ਜਰਖੜ ਦਾ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਟਰੱਸਟ ਦੇ ਨਿਯਮਾਂ ਅਤੇ ਸਿਧਾਂਤਾਂ ਮੁਤਾਬਿਕ ਇਸਦਾ ਮੈਂਬਰ ਬਣ ਸਕਦਾ ਹੈ।
ਟਰੱਸਟ ਦੇ ਬਾਨੀ ਵਜੋਂ ਸ੍ਰ. ਜਗਰੂਪ ਸਿੰਘ ਜਰਖ਼ੜ ਨੇ ਟਰੱਸਟ ਦੀ ਸਥਾਪਨਾ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ, ਜਦਕਿ ਬਾਕੀ ਬੋਰਡ ਆਫ਼ ਟਰੱਸਟੀਜ਼ ਨੇ 31-31 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਟਰੱਸਟ ਦੇ ਅਹੁਦੇਦਾਰਾਂ ਦੀ ਚੋਣ ਅਗਲੀ ਮੀਟਿੰਗ ਵਿੱਚ ਕੀਤੀ ਜਾਵੇਗੀ। ਉਨ•ਾਂ ਸਪੱਸ਼ਟ ਕੀਤਾ ਕਿ ਟਰੱਸਟ ਵੱਲੋਂ ਭਵਿੱਖ ਵਿੱਚ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਕਿਸੇ ਵੀ ਰਾਜਸੀ ਧਿਰ, ਵਿਅਕਤੀ ਵਿਸ਼ੇਸ਼ ਜਾਂ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ ਹੋਵੇਗਾ ਅਤੇ ਇਸ ਦੀਆਂ ਗਤੀਵਿਧੀਆਂ ਨਿਰੋਲ ਖੇਡਾਂ ਦੇ ਵਿਕਾਸ, ਸਿੱਖਿਆ ਦੇ ਪਸਾਰ ਅਤੇ ਸਮਾਜਿਕ ਕਾਰਜਾਂ ‘ਤੇ ਕੇਂਦਰਿਤ ਹੋਣਗੀਆਂ। ਇਥੇ ਇਹ ਦੱਸਣਯੋਗ ਹੈ ਕਿ ਜਰਖ਼ੜ ਹਾਕੀ ਅਕਾਦਮੀ ਅਤੇ ਸਪੋਰਟਸ ਕਲੱਬ ਇਸ ਟਰੱਸਟ ਦੀ ਅਗਵਾਈ ਵਿੱਚ ਪਹਿਲਾਂ ਦੀ ਤਰ•ਾਂ ਆਪਣੀਆਂ ਗਤੀਵਿਧੀਆਂ ਜਾਰੀ ਰੱਖਣਗੀਆਂ। ਜਰਖ਼ੜ ਖੇਡਾਂ 19 ਤੋਂ 21 ਜਨਵਰੀ, 2018 ਤੱਕ ਕਰਵਾਈਆਂ ਜਾਣਗੀਆਂ।

