ਗਵਰਨਰ ਪੰਜਾਬ ਸ਼੍ਰੀ ਵੀ.ਪੀ.ਸਿੰਘ ਬਦਨੌਰ ਨੇ 78ਵੇਂ ਆਈ.ਪੀ.ਐਸ.ਸੀ. ਪ੍ਰਿੰਸੀਪਲ ਕਨਕਲੇਵ ਵਿੱਚ ਕੀਤੀ ਸ਼ਿਰਕਤ
ਜਨਰਲ ਬਿਕਰਮ ਸਿੰਘ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਪੀ.ਪੀ.ਐਸ.ਨਾਭਾ ਪਹੁੰਚੀਆਂ
ਨਾਭਾ 3 ਦਸੰਬਰ (ਮਧੂਸਾਰ ਬਿਊਰੋ) ਸਿੱਖਿਆ ਖੇਤਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 78ਵੇਂ ਆਈ.ਪੀ.ਐਸ.ਸੀ. ਪ੍ਰਿੰਸੀਪਲ ਕਨਕਲੇਵ ਦਾ ਅੱਜ ਸ਼ਾਨਦਾਰ ਉਦਾਘਟਨੀ ਸਮਾਰੋਹ ਹੋਇਆ ਜਿਸ ਵਿੱਚ ਭਾਰਤ ਦੇ ਚੋਟੀ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਮੁੱਖੀਆਂ ਨੇ ਹਿੱਸਾ ਲਿਆ।
ਇਹ ਕਨਕਲੇਵ ਤਿੰਨ ਦਿਨ ਚਲੇਗੀ ਜਿਸ ਵਿੱਚ ਆਈ ਪੀ.ਐਸ.ਸੀ. ਦੀਆਂ ਅਹਿਮ ਸ਼ਖਸੀਅਤਾਂ ਵੀਂ ਭਾਗ ਲੈ ਰਹੀਆਂ ਹਨ।ਇਸ ਦਾ ਉਦਘਾਟਨੀ ਸਮਾਰੋਹ ਸਕੂਲ ਦੇ ਆਊਡੀਟੋਰੀਅਮ ਵਿੱਚ ਹੋਇਆ ਜਿਸ ਵਿੱਚ ਮਾਣਯੋਗ ਗਵਰਨਰ ਪੰਜਾਬ ਸ਼੍ਰੀ ਵੀ.ਪੀ.ਸਿੰਘ ਬਦਨੌਰ ਨੇ ਸਕੂਲ ਮੁੱਖੀਆਂ ਨੂੰ ਉਨ੍ਹਾ ਦੀ ਸਿੱਖਿਆ ਖੇਤਰ ਵਿੱਚ ਅਹਿਮ ਦੇਣ ਲਈ ਅਤੇ ਬੱਚਿਆ ਦੇ ਸਰਵ-ਪੱਖੀ ਵਿਕਾਸ ਲਈ ਉਨ੍ਹਾ ਦਾ ਧੰਨਵਾਦ ਕੀਤਾ।ਉਨਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਡੇ ਦੇਸ਼ ਦਾ ਭਵਿੱਖ ਇਨ੍ਹਾ ਸਕੂਲ ਮੁੱਖੀਆਂ ਦੇ ਹੱਥ ਵਿੱਚ ਹੈ ਅਤੇ ਇਹ ਨਿਰੰਤਰ ਬੱਚਿਆਂ ਦੇ ਵਿਕਾਸ ਲਈ ਸਦਾ ਯਤਨਸ਼ੀਲ ਹਨ।ਸਮਾਗਮ ਦੋਰਾਨ ਸਕੂਲ ਦੇ ਬੱਚਿਆਂ ਨੇ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਨਾਲ ਸਭ ਦਾ ਮਨ ਮੋਹ ਲਿਆ।ਸਮਾਗਮ ਦੇ ਅਗਲੇ ਹਿੱਸੇ ਵਿੱਚ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਸਾਬਕਾ ਸੈਨਾ ਮੁੱਖੀ ਜਨਰਲ ਬਿਕਰਮ ਸਿੰਘ ਨੇ ਸੰਬੋਧਨ ਕਰਦੇ ਹੋਏ ਅੱਜ ਦੇ ਸਮੇ ਦੋਰਾਨ ਸਿੱਖਿਆ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਚਰਚਾ ਕੀਤੀ।ਉਨਾ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਲਈ ਸਮਾਂ ਚਣੌਤੀਆਂ ਭਰਿਆ ਹੈ ਅਤੇ ਅਸੀ ਹੀ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਕੇ ਅੱਗੇ ਵੱਧਣ ਲਈ ਪ੍ਰੇਰਿਤ ਕਰ ਸਕਦੇ ਹਾਂ।ਇਸੇ ਦੋਰਾਨ ਮਿਓ ਕਾਲਜ ਅਜਮੇਰ ਦੇ ਸਾਬਕਾ ਮੁੱਖੀ ਸ਼੍ਰੀ ਪ੍ਰਮੋਦ ਸ਼ਰਮਾ ਨੇ ਵੀ ਆਪਣੇ ਸਿੱਖਿਆ ਖੇਤਰ ਵਿਚਲੇ ਤਜ਼ਰਬਿਆਂ ਨੂੰ ਸਭ ਨਾਲ ਸਾਂਝਾ ਕੀਤਾ।ਇਸ ਤਰ੍ਹਾ 78ਵੇਂ ਪ੍ਰਿੰਸੀਪਲ ਕਨਕਲੇਵ ਦਾ ਪਹਿਲਾ ਦਿਨ ਨੇਪਰੇ ਚੜ੍ਹਿਆ। ਸਕੂਲ ਹੈਡਮਾਸਟਰ ਡਾ. ਜਗਪ੍ਰੀਤ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਵੀ ਸਿੱਖਿਆ ਖੇਤਰ ਨੂੰ ਉੱਚਾ ਚੁੱਕਣ ਲਈ ਇਸ ਕਨਕਲੇਵ ਵਿੱਚ ਭਰਪੂਰ ਚਰਚਾ ਕੀਤੀ ਜਾਵੇਗੀ।

