ਵਿਦਿਆਰਥੀ ਜਸ਼ਨਦੀਪ ਚੀਮਾ ਨੇ ਘੋੜ ਸਵਾਰੀ ਕਰਤੱਬਾਂ ਦੇ ਮੁਕਾਬਲੇ ਜਿੱਤ ਕੇ ਮਾਅਰਕਾ ਮਾਰਿਆ
ਪਟਿਆਲਾ, 5 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੀ ਪੰਜ ਰੋਜ਼ਾ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ਦੌਰਾਨ 14 ਸਾਲਾਂ ਵਿਦਿਆਰਥੀ ਜਸ਼ਨਦੀਪ ਚੀਮਾ ਨੇ ਇਥੇ ਪੋਲੋ ਗਰਾਊਂਡ ਵਿਖੇ
ਹੋਏ ਘੋੜ ਸਵਾਰੀ ਦੇ 5 ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਮੈਡਲ ਜਿੱਤੇ ਤੇ ਵੱਡਾ ਮਾਅਰਕਾ ਮਾਰਿਆ।
ਸਥਾਨਕ ਵਾਈ.ਪੀ.ਐਸ. ਸਕੂਲ ਦੇ ਵਿਦਿਆਰਥੀ ਜਸ਼ਨਦੀਪ ਚੀਮਾ ਨੇ ਘੋੜ ਸਵਾਰੀ ਦੇ ਹੋਏ ਵੱਖ-ਵੱਖ ਮੁਕਾਬਿਲਆਂ ‘ਚ ਅਪਣੀ ਉਮਰ ਤੋਂ ਵੀ ਵੱਡੇ ਵਰਗ ਦੇ ਘੋੜ ਸਵਾਰਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿਤਾ। ਉਸ ਨੇ ਘੋੜ ਸਵਾਰੀ ਦੇ ਸ਼ੋਅ ਜੰਪਿੰਗ, ਜੂਨੀਅਰ ਯੰਗ ਰਾਇਡਰਜ ਵਰਗ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਪ੍ਰਤਾਪ ਸਟੇਬਲ ਚੰਡੀਗੜ੍ਹ ਦੇ ਸ਼ੇਰਜੰਗ ਸਿੰਘ ਨੇ ਦੂਜਾ ਅਤੇ ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਦੇ ਵਿਜੇਪਾਲ ਸਿੰਘ ਅਤੇ ਨਿਸ਼ਾਨ ਬੀਰ ਸਿੰਘ ਨੇ ਨੇ ਤੀਜਾ ਸਥਾਨ ਹਾਸਲ ਕੀਤਾ।
ਸ਼ੋਅ ਜੰਪਿੰਗ ਮੁਕਾਬਲਿਆਂ (ਬੱਚੇ) ‘ਚ ਜ਼ਸਨਦੀਪ ਚੀਮਾ ਨੇ ਪਹਿਲਾ, ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਪ੍ਰੀਤਮ ਸਿੰਘ ਨੇ ਦੂਜਾ ਅਤੇ ਇਸੇ ਅਕੈਡਮੀ ਦੇ ਪ੍ਰੀਆਂਸ਼ੂ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ੋ ਜੰਪਿੰਗ (ਨਾਰਮਲ ਓਪਨ) ਵਰਗ ‘ਚ ਪੰਜਾਬ ਪੁਲਿਸ ਦੇ ਸੁਖਪ੍ਰੀਤ ਸਿੰਘ ਨੇ ਪਹਿਲਾ ਸਥਾਨ, ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਦੇ ਵਿਜੇਪਾਲ ਸਿੰਘ ਨੇ ਦੂਜਾ ਅਤੇ ਜਸ਼ਨਦੀਪ ਚੀਮਾ, ਨਿਸ਼ਾਨਬੀਰ ਸਿੰਘ ਅਤੇ ਗੁਰਤੇਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਮੈਡਲੇ ਰੇਸ ‘ਚ (ਟੀਮ ਈਵੈਂਟ), ਜਿਸ ‘ਚ ਸ਼ੋਅ ਜੰਪਿੰਗ, ਟੈਂਟ ਪੈਗਿੰਗ, ਪੋਲੋ ਬੈਂਡਿੰਗ ਸ਼ਾਮਲ ਹੁੰਦੇ ਹਨ, ਵਿਚ ਪੰਜਾਬ ਪੁਲਿਸ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਅਤੇ ਜ਼ਸਨਦੀਪ ਚੀਮਾ, ਲਖਵਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦੀ ਟੀਮ ਰਹੀ।
ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਘੋੜ ਸਵਾਰੀ ਦੇ ਮੁਕਾਬਲਿਆਂ ਤੇ ਕਰਤੱਬਾਂ ਦੀ ਜੱਜਮੈਂਟ ਕੌਮੀ ਪੱਧਰ ਦੇ ਘੋੜ ਸਵਾਰ ਕਰਨਲ ਸਰਪ੍ਰਤਾਪ ਸਿੰਘ ਤੇ ਸਤਪਾਲ ਸਿੰਘ ਭੰਗੂ ਨੇ ਕੀਤੀ। ਉਨ੍ਹਾਂ ਕਿਹਾ ਕਿ ਜੇਤੂਆਂ ਨੂੰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਵਿਧਾਇਕ ਰਜਿੰਦਰ ਸਿੰਘ ਵਲੋਂ ਸੋਨੇ, ਚਾਂਦੀ ਤੇ ਕਾਂਸੇ ਦੇ ਤਗਮਿਆਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਜੁਆਇੰਟ ਡਾਇਰੈਕਟਰ ਡਾ. ਅਮਰਜੀਤ ਸਿੰਘ ਮੁਲਤਾਨੀ, ਮੇਲਾ ਪ੍ਰਬੰਧਕ ਡਾ. ਐਚ.ਐਮ. ਵਾਲੀਆ, ਡਾ. ਗੁਰਿੰਦਰ ਸਿੰਘ ਵਾਲੀਆ, ਡਾ. ਹਰਬਿੰਦਰ ਸਿੰਘ ਕਾਹਲੋਂ ਤੇ ਹੋਰ ਮੌਜੂਦ ਸਨ।

