ਪੰਜਾਬਪਟਿਆਲਾ

ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਲਈ ਬ੍ਰਿਟਿਸ਼ ਸਰਕਾਰ ਸਿੱਖ ਕੌਮ ਤੋਂ ਮੁਆਫੀ ਮੰਗੇ:ਪ੍ਰੋ. ਚੰਦੂਮਾਜਰਾ

-ਬਾਸਮਤੀ ਅਤੇ ਆਲੂ ਨੂੰ ਐਮ. ਐਸ. ਪੀ. ‘ਚ ਸ਼ਾਮਲ ਕਰਨ ਸੰਬੰਧੀ ਵੀ ਬਿੱਲ ਚੰਦੂਮਾਜਰਾ ਨੇ ਕੀਤਾ ਸੰਸਦ ‘ਚ ਪੇਸ਼
ਪਟਿਆਲਾ, 5 ਦਸੰਬਰ (ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਵਾਰ ਸੰਸਦ ਵਿਚ ਤਿੰਨ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ, ਜਿਸ ਵਿਚ ਸਭ ਤੋਂ ਪਹਿਲਾ ਬਿੱਲ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਵਿਚ ਬ੍ਰਿਟਿਸ਼ ਅਧਿਕਾਰੀ ਦੀ ਸਲਾਹ ਹੋਣ ਦੀ ਗੱਲ ਸਾਹਮਣੇ ਆਉਣ ‘ਤੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬ੍ਰਿਟਿਸ਼ ਸਰਕਾਰ ਸਿੱਖ ਕੌਮ ਤੋਂ ਮੁਆਫੀ ਮੰਗੇ।

ਇਸ ਦੇ ਨਾਲ ਹੀ ਕੇਂਦਰ ਵਿਚ ਜਿਹੜੀ ਪਾਰਟੀ ਦਾ ਰਾਜ ਸੀ, ਉਹ ਵੀ ਇਸ ਲਈ ਸਿੱਖ ਕੌਮ ਤੋਂ ਮੁਆਫੀ ਮੰਗੇ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਹਾਲ ਹੀ ਵਿਚ ਬ੍ਰਿਟਿਸ਼ ਪਾਰਲੀਮੈਂਟ ਵਿਚ ਉਥੋਂ ਦੇ ਪਾਰਲੀਮੈਂਟ ਮੈਂਬਰਾਂ ਨੇ ਇਹ ਮਾਮਲਾ ਸਾਹਮਣੇ ਲਿਆਉਂਦਾ ਸੀ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਇਕ ਬ੍ਰਿਟਿਸ਼ ਅਧਿਕਾਰੀ ਦੀ ਸਲਾਹ ‘ਤੇ ਕੀਤਾ ਗਿਆ ਸੀ, ਜਿਸ ਨਾਲ ਦੋ ਚੀਜ਼ਾਂ ਸਾਹਮਣੇ ਆਈਆਂ ਕਿ ਇਕ ਤਾਂ ਅਸੀਂ ਅੱਜ ਵੀ ਅੰਗਰੇਜਾਂ ਦੇ ਗੁਲਾਮ ਹਾਂ ਦੂਜਾ ਇਕ ਪ੍ਰਭੂ ਸੱਤਾ ਸੰਪਨ ਦੇਸ਼ ਹੋਣ ਦੇ ਬਾਵਜੂਦ ਵੀ ਦੂਜੇ ਦੇਸ਼ਾਂ ਦਾ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲ ਹੈ ਜੋ ਕਿ ਨਹੀਂ ਹੋਣਾ ਚਾਹੀਦਾ, ਤੀਜਾ ਹੁਣ ਦੀ ਕੇਂਦਰ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਭਵਿੱਖ ਵਿਚ ਕੋਈ ਵੀ ਵਿਦੇਸ਼ੀ ਸਰਕਾਰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਅਧਿਕਾਰੀ ਵਲੋਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀ ਸਲਾਹ ਦੇਣ ਨਾਲ ਇਹ ਵੀ ਸਾਬਤ ਹੋ ਗਿਆ ਹੈ ਕਿ ਅੱਜ ਵੀ ਅੰਗਰੇਜ ਸ਼ਹੀਦ ਉਧਮ ਸਿੰਘ ਵਲੋਂ ਇੰਗਲੈਂਡ ਜਾ ਕੇ ਜਨਰਲ ਡਾਇਰ ਨੂੰ ਮਾਰਨ ਦਾ ਬਦਲਾ ਕਿਸੇ ਨਾ ਕਿਸੇ ਰੂਪ ਵਿਚ ਲੈ ਰਹੇ ਹਨ ਜੋ ਕਿ ਬਦਲਾਖੋਰੀ ਦੀ ਨੀਤੀ ਹੈ ਪਰ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਜਾਣਾ ਚਾਹੀਦਾ ਹੈ।
ਪ੍ਰੋ. ਚੰਦੂਮਾਜਰਾ ਵਲੋਂ ਦੂਜਾ ਪ੍ਰਾਈਵੇਟ ਬਿੱਲ ਬਾਸਮਤੀ ਤੇ ਆਲੂਆਂ ਨੂੰ ਐਮ. ਐਸ. ਪੀ. ਵਿਚ ਸ਼ਾਮਲ ਕਰਨ ਲਈ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਐਮ. ਐਸ. ਪੀ. (ਘੱਟੋ ਘੱਟ ਸਮਰਥਨ ਮੁੱਲ) ਵਿਚ 22 ਫਸਲਾਂ ਹਨ, ਜਿਨ੍ਹਾਂ ਵਿਚ ਬਾਸਮਤੀ ਤੇ ਆਲੂ ਨਹੀਂ ਹੈ ਕਿਉਂÎਕਿ ਇਹ ਪੰਜਾਬ ਦੀਆਂ ਪ੍ਰਮੁੱਖ ਫਸਲਾ ਹਨ, ਇਸ ਲਈ ਇਨ੍ਹਾਂ ਦੋਵਾਂ ਨੂੰ ਵੀ ਐਮ. ਐਸ. ਪੀ. ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਤੀਜੇ ਬਿੱਲ ਰਾਹੀਂ ਉਨ੍ਹਾਂ ਨੇ ਕਸਟਮ ਅਤੇ ਐਕਸਾਈਜ਼ ਐਕਟ ਵਿਚ ਸੋਧ ਦੀ ਮੰਗ ਕੀਤੀ ਹੈ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਇਸ ਸਮੇਂ ਨਾਨ ਰਸਟਿਰਕਿਟਡ ਆਈਟਮਾਂ ਜਿਹੜੀਆਂ ਸਮੁੰਦਰ ਰਾਹੀਂ ਇੰਪੋਟ ਤੇ ਐਕਸਪੋਟ ਹੁੰਦੀਆਂ ਹਨ, ਉਨ੍ਹਾਂ ਦੀ ਗਿਣਤੀ 200 ਦੇ ਲਗਭਗ ਹੈ ਜਦੋਂ ਕਿ ਸੜਕ ਰਾਹੀਂ ਜਾਣ ਵਾਲੀਆਂ ਆਈਟਮਾਂ ਦੀ ਗਿਣਤੀ 60 ਦੇ ਲਗਭਗ ਹੈ, ਜਿਸ ਦਾ ਸਿੱਧੇ ਤੌਰ ‘ਤੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਸ ਲਈ ਜਿੰਨੀਆਂ ਆਈਟਮਾਂ ਸਮੁੰਦਰ ਰਾਹੀਂ ਇੰਪੋਟ ਤੇ ਐਕਸਪੋਟ ਹੁੰਦੀਆਂ ਹਨ, ਉਨੀਆਂ ਸੜਕਾਂ ਰਾਹੀਂ ਵੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਕ ਇੰਟੇਗਰੇਟਿਡ ਚੈਕ ਪੋਸਟ ਹੁਸੈਨੀਵਾਲਾ ਵਿਖੇ ਵੀ ਖੋਲ੍ਹੀ ਜਾਵੇ ਤਾਂ ਵਾਹਗਾ ਬਾਰਡਰ ‘ਤੇ ਰਸ਼ ਘਟ ਸਕੇ। ਚੰਦੂਮਾਜਰਾ ਵਲੋਂ ਸੰਸਦ ਵਿਚ 2193 ਦੇ ਤਹਿਤ ਵੀ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ ਖੇਤੀਬਾੜੀ ਨੂੰ ਲਾਭਦਾਇਕ ਧੰਦਾ ਬਣਾਉਣ ਲਈ ਸਰਕਾਰ ਨੇ ਹੁਣ ਤੱਕ ਕੀ ਕੀਤਾ ਕਿਉਂਕਿ ਸਰਕਾਰ ਵਲੋਂ ਇਹ ਟੀਚਾ ਮਿਥਿਆ ਗਿਆ ਸੀ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ, ਜਿਸ ਦੇ ਤਹਿਤ ਨਿਯਮ ਕੋਟ ਯੂਰੀਆ, ਫਸਲੀ ਬੀਮਾ, ਪਾਣੀ ਦੀ ਸੰਭਾਲ ਆਦਿ ਕਈ ਸਕੀਮਾਂ ਲਾਗੂ ਕੀਤੀਆਂ ਗਈਆਂ ਸਨ। 193 ਦੇ ਤਹਿਤ ਦੂਜਾ ਸਵਾਲ ਪ੍ਰੋ. ਚੰਦੂਮਾਜਰਾ ਵਲੋਂ ਇਹ ਕੀਤਾ ਗਿਆ ਕਿ ਵਾਟਰ ਮੈਟੇਜਮੈਂਟ ਲਈ ਸਰਕਾਰ ਵਲੋਂ ਕੀ ਕੁੱਝ ਕੀਤਾ ਜਾ ਰਿਹਾ ਹੈ ਕਿਉਂਕਿ ਭਵਿੱਖ ਵਿਚ ਸਭ ਤੋਂ ਵੱਡਾ ਸੰਕਟ ਪਾਣੀ ਦਾ ਆਉਣ ਵਾਲਾ ਹੈ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *