ਪੰਜਾਬਪਟਿਆਲਾ

ਕਾਮਰੇਡ ਭਗਵਾਨ ਸਿੰਘ ਅਣਖੀ ਦੀ 26ਵੀਂ ਬਰਸੀ ਪੂਰੇ ਜੋਸ਼ੋ ਖਰੋਸ਼ ਨਾਲ ਮਨਾਈ

ਸਾਲ 2018 ਦੀ ਡਾਇਰੀ ਅਤੇ ਬਿਜਲੀ ਉਜਾਲੇ ਦਾ ਵਿਸ਼ੇਸ਼ ਅੰਕ ਅਣਖੀ ਜੀ ਦੀ ਯਾਦ ਵਿਚ ਰਲੀਜ਼ ਕੀਤਾ
ਪਟਿਆਲਾ, 7 ਦਸੰਬਰ (ਮਧੂਸਾਰ ਬਿਊਰੋ) ਬਿਜਲੀ ਕਾਮਿਆਂ ਦੀ ਸਿਰਮੋਰ ਜਥੇਬੰਦੀ ਪੀ. ਐਸ. ਈ. ਬੀ. ਇੰਪ.ਫੈਡ. ਏਟਕ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ ਦੀ 26ਵੀਂ ਬਰਸੀ ਅੱਜ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਕਾਮ. ਅਣਖੀ ਯਾਦਗਾਰੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਈ ਗਈ ।

ਸਬ ਤੋਂ ਪਹਿਲਾਂ ਸਾਥੀ ਹਰਭਜਨ ਸਿੰਘ ਪਿਲਖਣੀ ਪ੍ਰਧਾਨ ਪੰਜਾਬ ਨੇ ਝੰਡਾ ਲਹਿਰਾਕੇ ਸਮਾਗਮ ਦੀ ਸ਼ੁਰੂਆਤ ਕੀਤੀ । ਸਮਾਗਮ ਦੇ ਸ਼ੁਰੂ ਵਿੱਚ ਸਾਥੀ ਅਣਖੀ ਸਮੇਤ ਵਿਛੜੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਖੜ੍ਹੇ ਹੋ ਕੇ ਸ਼ਰਧਾਜਲੀ ਭੇਂਟ ਕੀਤੀ । ਇਸ ਮੌਕੇ ਤੇ ਸਮੁੱਚੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਬਿਜਲੀ ਕਾਮਿਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਨੇ ਅਣਖੀ ਜੀ ਦੇ ਜੀਵਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਅਣਖੀ ਜੀ ਦਾ ਜਨਮ 29 ਜਨਵਰੀ 1941 ਨੂੰ ਪਿੰਡ ਖੇੜੀ ਚਹਿਲਾਂ ਜ਼ਿਲ੍ਹਾ ਸੰਗਰੂਰ ਵਿਖੇ ਮਾਤਾ ਹਮੀਰ ਕੌਰ ਪਿਤਾ ਪਾਲਾ ਸਿੰਘ ਦੇ ਘਰ ਹੋਇਆ ਜਿੰਨਾਂ ਨੇ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਬਿਜਲੀ ਬੋਰਡ ਵਿਚ ਬਤੌਰ ਐਲ.ਡੀ.ਸੀ. ਭਰਤੀ ਹੋ ਕੇ ਡਿਊਟੀ ਕਰਦਿਆਂ ਪੀ.ਐਸ.ਈ.ਬੀ.ਇੰਪ.ਫੈਡ. ਏਟਕ ਦੀ ਮੈਂਬਰਸ਼ਿਪ ਲ਼ੇ ਕੇ ਬਿਜਲੀ ਕਾਮਿਆਂ ਦੀ ਅਗਵਾਈ ਕਰਦਿਆਂ ਜਥੇਬੰਦੀ ਦੇ ਤਿੰਨਵਾਰ ਸੂਬਾ ਪ੍ਰਧਾਨ ਅਤੇ ਇਕਵਾਰ ਸੂਬਾ ਜਨਰਲ ਸਕੱਤਰ ਚੁਣੇ ਗਏ ਅਤੇ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਕੇਂਦਰੀ ਆਗੂ ਵੀ ਕਾਮ. ਅਣਖੀ ਜੀ ਆਪਣੀ ਸੂਝ ਬੂਝ ਨਾਲ ਬੱਣੇ । ਇਸ ਮੌਕੇ ਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਰੁਜਗਾਰ ਪ੍ਰਾਪਤੀ ਮਹਿੰਮ ਦੇ ਮੁੱਖ ਸਲਾਹਕਾਰ ਕਾਮ. ਜਗਰੂਪ ਸਿੰਘ ਏਟਕ ਪੰਜਾਬ ਦੇ ਸਕੱਤਰ ਸੁਖਦੇਵ ਸ਼ਰਮਾਂ, ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਛਲੇੜੀ, ਜਗਦੀਸ਼ ਸ਼ਰਮਾਂ, ਜਸਵੀਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਅਣਖੀ ਨੇ ਮਜਦੂਰ ਜਮਾਤ ਦੇ ਹਿੱਤਾਂ ਦੀ ਪਹਿਰੇਦਾਰੀ ਦ੍ਰਿੜ ਇਰਾਦੇ ਨਾਲ ਕਰਦਿਆਂ ਬਿਜਲੀ ਕਾਮਿਆਂ ਨੂੰ ਜਨਵਰੀ 1986 ਦੇ ਸਕੇਲਾਂ ਦੀ ਸੁਧਾਈ ਸਮੇਂ 9-16-23 ਸਾਲਾਂ ਪ੍ਰਮੋਸ਼ਨਲ ਸਕੇਲ ਲੈ ਕੇ ਦਿੱਤੇ ਅਤੇ ਜਥੇਬੰਦੀ ਦੀ ਔਖੇ ਸਮਿਆਂ ਵਿਚ ਅਗਵਾਈ ਕਰਦਿਆਂ ਬੁਲੰਦੀਆਂ ਤੱਕ ਲੈ ਕੇ ਗਏ ਪਰ ਕਾਮ. ਅਣਖੀ ਜੀ ਅਚਾਨਕ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋ ਕੇ 15 ਅਗਸਤ 1991 ਨੂੰ ਮਜਦੂਰ ਜਮਾਤ ਨੂੰ ਅਲਵਿਦਾ ਕਹਿ ਗਏ ਅਸੀਂ ਉਹਨਾਂ ਵੱਲੋਂ ਮਜਦੂਰ ਜਮਾਤ ਲਈ ਕੀਤੇ ਵੱਡੇ ਕਾਰਜ ਨੂੰ ਯਾਦ ਕਰਦਿਆਂ ਸ਼ਰਧਾਜਲੀ ਭੇਂਟ ਕਰਦੇ ਹਾਂ ਅਤੇ ਸਰਮਾਏਦਾਰ ਪੱਖੀ ਹਾਕਮ ਜਮਾਤਾਂ ਵੱਲੋਂ ਮਜਦੂਰ ਜਮਾਤ ਦੇ ਲਗਾਤਰਾ ਕੀਤੇ ਜਾ ਰਹੇ ਆਰਥਿਕ ਸੋਸ਼ਣ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ । ਆਗੂਆਂ ਨੇ ਮਜਦੂਰ ਜਮਾਤ ਤੇ ਹੋ ਰਹੇ ਚੋਤਰਫੀ ਹੱਲੇ ਖਿਲਾਫ ਮਜਬੂਤ ਲਾਮਬੰਦੀ ਕਰਕੇ ਤਿੱਖੇ ਸੰਘਰਸ਼ਾਂ ਦਾ ਸੱਦਾ ਦਿੱਤਾ । ਇਸ ਮੌਕੇ ਤੇ ਕਾਮਰੇਡ ਅਣਖੀ ਦੀ ਯਾਦ ਨੂੰ ਸਦੀਵੀ ਰੱਖਣ ਲਈ ਸਾਲ 2018 ਦੀ ਡਾਇਰੀ ਅਤੇ ਬਿਜਲੀ ਉਜਾਲੇ ਦਾ ਵਿਸ਼ੇਸ਼ ਅੰਕ ਰਲੀਜ਼
ਕੀਤਾ ਅਤੇ ਕਾਮ.ਅਣਖ ਿਤਜਿੰਦਰ ਮੋਹੀ, ਪਦਮ ਸਿੰਘ ਠਾਕਰ, ਬਸੰਤ ਰਾਮ ਵੇਰਕਾ, ਦਰਸ਼ਨ ਸਿੰਘ ਢਿੱਲੋਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਤੇ ਜਥੇਬੰਦੀ ਦੇ ਸਾਬਕਾ ਆਗੂਆਂ ਗੁਰਨਾਮ ਸਿੰਘ ਗਿੱਲ, ਰਾਧੇ ਸ਼ਿਆਮ, ਕੇਵਲ ਸਿੰਘ ਬਨਵੈਤ, ਐਸ. ਪੀ. ਸਿੰਘ, ਗੁਰਬਖਸ਼ ਸਿੰਘ, ਰਣਜੀਤ ਸਿੰਘ ਗਿੱਲ ਤੋਂ ਇਲਾਵਾ ਜਥੇਬੰਦੀ ਦੇ ਸੂਬਾਈ ਆਗੂਆਂ ਰਾਜ ਕੁਮਾਰ ਤਿਵਾੜੀ, ਨਰਿੰਦਰ ਬੱਲ, ਰਮਨ ਭਾਰਦੁਵਾਜ, ਭੁਪਿੰਦਰਪਾਲ ਸਿੰਘ ਬਰਾੜ, ਜਗਦੇਵ ਸਿੰਘ ਬਾਹੀਆ, ਪ੍ਰਦੁੱਮਣ ਗੋਤਮ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਣਜੀਤ ਸਿੰਘ ਬਿੰਜੋਕੀ, ਗੁਰਮੀਤ ਸਿੰਘ ਧਾਲੀਵਾਲ, ਸੁਰਿੰਦਰਪਾਲ ਲਹੋਰੀਆ, ਮੁਸਤਾਕ ਮਸੀਹ ਨੇ ਮਜਦੂਰ ਜਮਾਤ ਦੇ ਪੱਖ ਦੇ ਮਤੇ ਪੇਸ਼ ਕੀਤੇ ਜਿੰਨਾਂ ਨੂੰ ਹਾਜਰੀਨ ਨੇ ਨਾਅਰਿਆਂ ਦੀ ਗੂੰਜ ਵਿਚ ਪਾਸ ਕੀਤਾ । ਮੁਲਾਜ਼ਮ ਆਗੂਆਂ ਨੇ ਪਾਵਰ ਮੈਨੇਜ਼ਮੈਂਟ ਨੂੰ ਚਿਤਾਵਨੀ ਦਿੱਤੀ ਤੇ ਕਿਹਾ ਕਿ 18 ਨਵੰਬਰ 2017 ਨੂੰ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਕਮੇਟੀ ਨਾਲ ਮੋਹਾਲੀ ਵਿਖੇ ਹੋਈ ਮੀਟਿੰਗ ਵਿਚ ਹੋਈਆਂ ਸਹਿਮਤੀਆਂ ਨੂੰ ਇੰਨਬਿੰਨ ਲਾਗੂ ਨਾ ਕੀਤਾ ਤਾਂ ਹੋਰ ਵੀ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। 1 ਦਸੰਬਰ 2011 ਤੋਂ ਪੈ-ਬੈਂਡ ਲਾਗੂ ਕਰਨ ਦੀ ਅਤੇ 23 ਸਾਲਾਂ ਲਾਭ ਸਾਰੇ ਕਰਮਚਾਰੀਆਂ ਨੂੰ ਬਿੰਨਾ ਸ਼ਰਤ ਦਿੱਤਾ ਜਾਵੇ । ਮੁਲਾਜ਼ਮ ਆਗੂਆਂ ਨੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਸਮੇਤ ਸਾਰੇ ਕੰਨਟਰੈਕਟ ਤੇ ਰੱਖੇ ਕਾਮਿਆਂ, ਪਾਰਟ ਟਾਈਮ ਸਵੀਪਰਾਂ ਨੂੰ ਪੱਕਿਆਂ ਕਰਨ, ਨਵੇਂ ਭਰਤੀ ਕੀਤੇ ਅਤੇ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਬਿਜਲੀ ਦੇ ਬਿਲਾਂ ਵਿਚੋਂ ਯੂਨਿਟਾਂ ਦੀ ਛੂਟ ਲਾਗੂ ਕਰਨ ਦੀ ਮੰਗ ਵੀ ਕੀਤੀ । ਇਸ ਮੌਕੇ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਇੰਪ ਫੈਡ. ਕੇਸਰੀ ਝੰਡੇ ਵਾਲੀ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨੇ ਵੀ ਕਾਮ. ਭਗਵਾਨ ਸਿੰਘ ਅਣਖੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਲੰਗਰ ਅਤੇ ਚਾਹ ਦੇ ਪ੍ਰਬੰਧ ਪਟਿਆਲਾ ਸਰਕਲ ਦੇ ਆਗੂਆਂ ਨੇ ਜੋਰਾਵਰ ਸਿੰਘ ਸਰਕਲ ਪ੍ਰਧਾਨ ਅਤੇ ਸਰਕਲ ਸਕੱਤਰ ਜੀਤ ਸਿੰਘ ਅਤੇ ਜੋਨ ਕਨਵੀਨਰ ਬਲਜੀਤ ਕੁਮਾਰ ਦੀ ਅਗਵਾਈ ਹੇਠ ਸਮੁੱਚੇ ਪ੍ਰਬੰਧ ਕੀਤੇ ਅਤੇ ਸਾਰੇ ਸ਼ਹਿਰ ਨੂੰ ਲਾਲ ਝੰਡੀਆਂ ਨਾਲ ਸਜਾਇਆ । ਅਖੀਰ ਵਿੱਚ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਵੱਲੋਂ ਆਏ ਸਮੂਹ ਆਗੂਆਂ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਮੈਨੇਜ਼ਮੈਂਟ ਨੇ 18-11-2017 ਦੀ ਹੋਈ ਮੀਟਿੰਗ ਵਿੱਚ ਸਹਿਮਤੀਆਂ ਨੂੰ ਲਾਗੂ ਨਾ ਕੀਤਾ ਅਤੇ ਮੀਟਿੰਗ ਦੇ ਮਿੰਨਟਸਾਂ ਵਿੱਚ ਰਹੀਆਂ ਤੁਰੱਟੀਆਂ ਦੂਰ ਨਾ ਕੀਤੀਆਂ ਤਾਂ ਸਮੂਚੇ ਪੰਜਾਬ ਵਿਚ ਮਿਤੀ 22 ਦਸੰਬਰ 2017 ਨੂੰ ਸਮੁੱਚੇ ਪੰਜਾਬ ਦੀਆਂ ਡਵੀਜ਼ਨਾਂ/ਸਬ ਡਵੀਜ਼ਨਾਂ ਵਿੱਚ ਮਨੇਜ਼ਮੈਂਟ ਦੇ ਖਿਲਾਫ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ ।

Leave a Reply

Your email address will not be published. Required fields are marked *